ਪੰਨਾ:ਪੱਥਰ ਬੋਲ ਪਏ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਦ ਤੇਰੀ ਇਸ ਤਰ੍ਹਾਂ ਨੈਣਾਂ 'ਚ ਮੇਰੇ ਜਾਗਦੀ
ਜਿਸ ਤਰ੍ਹਾਂ
ਖ਼ੁਸ਼ਬੂ ਫੁਲਾਂ ਦੀ ਪੌਣ ਨੂੰ, ਸਾਹ ਕੋਈ ਮਹਿਕਾਣ ਲਈ
ਰਹਿੰਦੀ ਉਡੀਕਾਂ ਵਿਚ ਸਦਾ
ਵਾਜਾਂ ਪੁਰੇ ਨੂੰ ਮਾਰਦੀ।

ਯਾਦ ਤੇਰੀ ਇਸ ਤਰ੍ਹਾਂ ਨੈਣਾਂ ’ਚ ਮੇਰੇ ਜਾਗਦੀ
ਜਿਸ ਤਰ੍ਹਾਂ
ਅਲ੍ਹੜ ਜਹੀ ਮੁਟਿਆਰ ਕੋਈ ਵਾਦਿਆਂ ਦੀ ਆਸ ਤੇ
ਜੀਵਨ ਦੀਆਂ ਪਗਡੰਡੀਆਂ ਤੇ ਦੀਪ ਬਾਲ
ਰਾਤ ਦਿਨ ਕਰਦੀ ਪਈ ਹੋਵੇ ਉਡੀਕ।

ਯਾਦ ਤੇਰੀ ਇਸ ਤਰ੍ਹਾਂ ਨੈਣਾਂ ’ਚ ਮੇਰੇ ਜਾਗਦੀ
ਜਿਸ ਤਰ੍ਹਾਂ
ਪਾਣੀ ਦਿਆਂ ਕੁਝ ਛਿੱਟਿਆਂ ਲਈ, ਜੇਠ ਹਾੜ
ਰਹਿਮ ਦੀ ਪਾਤਰ ਬਣੀ ਤਪ ਰਹੀ
ਸਵਰਗੀ ਧਰਤ ਦੀ ਹਿਕੱੜੀ।

੭੧