ਪੰਨਾ:ਪੱਥਰ ਬੋਲ ਪਏ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨਜ਼ਲ

ਜ਼ੁਲਫ਼ ਤੇਰੀ ਦੀ ਹੁਣ ਤਕ ਵੱਸੇ
ਮਨ ਮੇਰੇ ਵਿਚ ਬਾਸ।

ਏਸੇ ਲਈ ਮੈਂ ਜੀਵੀ ਜਾਨਾਂ
ਜੀਵਨ ਦੀ ਕਰ ਆਸ।

ਯਾਦ ਆਪਣੀ ਖੋਹ ਨਾ ਮੈਥੋਂ
ਖੋਹ ਨਾ ਪ੍ਰੀਤ-ਹੁਲਾਸ।

ਧੁੰਦਲੀ ਮਨਜ਼ਲ, ਧੁੰਦਲੇ ਪੈਂਡੇ
ਧੁੰਦਲਾ ਜਿਹਾ ਕਿਆਸ।

੭੨