ਪੰਨਾ:ਪੱਥਰ ਬੋਲ ਪਏ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਲ ਕੇ ਸਾਰੇ ਇਸ ਦੁਨੀਆਂ ਵਿਚ
ਨਵਾਂ ਸਮਾਜ ਬਣਾਵੋ।
ਚੜ੍ਹਦੇ ਦੀ ਲਾਲੀ ਚੋਂ ਅਪਣਾ
ਚਿੱਟਾ ਲਹੂ ਚਮਕਾਵੋ।

ਹਰ ਕਾਮਾ ਹਰ ਕਿਰਤੀ ਹੱਸੇ
ਘੁੱਗੀਆਂ ਚੈਨੀਂ ਵੱਸਣ।
ਤਕ ਭਾਰਤ ਦੀ ਕਿਸਮਤ ਜਾਗੀ
ਭੁੱਖਾਂ, ਨੰਗਾਂ ਨੱਸਣ।

ਅਜ ਸੁੱਤੇ ਪਏ ਜੀਵਨ ਦੇ ਵਿਚ
ਗੀਤ ਨਵਾਂ ਕੋਈ ਗਾਵੋ।
ਸਦੀਆਂ ਤੋਂ ਸੁੱਤੀਆਂ ਤਾਰਾਂ ਨੂੰ
ਲਾ ਮਿਜ਼ਰਾਬ ਜਗਾਵੇ।

੭੪