ਪੰਨਾ:ਪੱਥਰ ਬੋਲ ਪਏ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਰਾਤਾਂ

ਉਹ ਝੜੀ ਦੀ ਰਾਤ
ਭੁਲਦੀ ਨਹੀਂ ਕਦੇ
ਉਸ ਝੜੀ ਦੀ ਰਾਤ
ਸੱਜਣ ਕੋਲ ਸੀ।

ਉਸ ਝੜੀ ਦੀ ਰਾਤ
ਧੜਕਣ ਇੱਕ ਸੀ
ਇੱਕੋ ਸਨ ਗੇ ਬੋਲ
ਇਕੋ ਤਾਲ ਸੀ।

ਉਸ ਝੜੀ ਦੀ ਰਾਤ
ਚਾਉ ਜਵਾਨ ਸਨ,
ਪਿੰਡੋਂ ਬਾਹਰ ਵਾਰ
ਕੰਢੇ ਢਾਬ ਦੇ
ਭਿੱਜੀ ਭਿੱਜੀ ਰਾਤ
ਭਿੱਜੇ ਦਿਲ ਸਨ।
ਭਿੱਜੇ ਧਰਤ ਆਕਾਸ਼
ਪੱਤੇ ਪੱਤੀਆਂ

੭੬