ਪੰਨਾ:ਪੱਥਰ ਬੋਲ ਪਏ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਝੜੀ ਦੀ ਰਾਤ
ਜ਼ੁਲਫ਼ਾਂ ਉਹਦੀਆਂ
ਛਾਈਆਂ ਵਿਚ ਆਕਾਸ਼
ਬਣ ਕਾਲੀ ਘਟਾ।

ਉਸ ਝੜੀ ਦੀ ਰਾਤ
ਠੰਢ ਵਿਚ ਨਿੱਘ ਸੀ
ਨਿੱਘ ਸੀ ਹੱਦੋਂ ਵਧ
ਜੀਵਨ ਵਾਂਗਰਾਂ
ਕਾਸ਼! ਉਦੋਂ ਦੀ ਰਾਤ
ਬਣਦੀ ਨਾ ਸਵੇਰ
ਜੀਵਨ ਦੇ ਰਾਹ ਵਿੱਚ
ਛਾਂਦਾ ਨਾ ਹਨੇਰ।

ਅਜ ਝੜੀ ਦੀ ਰਾਤ
ਵੱਢ ਵੱਢ ਖਾ ਰਹੀ
ਸੁੱਕ ਰਹੇ ਨਾਸੂਰ,
ਮੁੜ ਕੇ ਸਿਮ ਪਏ।

ਅੱਜ ਝੜੀ ਦੀ ਰਾਤ
ਨਾਗਣ ਡੱਸਦੀ

੭੮