ਪੰਨਾ:ਪੱਥਰ ਬੋਲ ਪਏ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਪਿਆਰ

ਹਵਸ ਤੋਂ ਦੂਰ
ਪਵਿਤੱਰਤਾ ਦਾ ਮਿਆਰ
ਮੇਰਾ ਪਿਆਰ।

ਅੰਬਰ ਤੋਂ ਉੱਚਾ
ਮੋਤੀ ਤੋਂ ਸੁੱਚਾ
ਝੁਲਸੇ ਫੁੱਲਾਂ ਤੇ
ਆਏ ਜਿਉਂ ਨਿਖਾਰ
ਮੇਰਾ ਪਿਆਰ।

ਅੰਬਰ ਦੇ ਥੱਲੇ
ਵੱਸੋਂ ਤੋਂ ਦੂਰ
ਚੰਨ ਚਾਨਣੀ 'ਚ
ਡੁਲ੍ਹ ਡੁੱਲ੍ਹ ਪੈਂਦਾ
ਅਗਮ ਅਪਾਰ
ਮੇਰਾ ਪਿਆਰ।

੮੧