ਪੰਨਾ:ਪੱਥਰ ਬੋਲ ਪਏ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ

ਜ਼ਿੰਦਗੀ ਮੇਰੀ ਰਹੀ ਦੁੱਖਾਂ ਦਾ ਰਾਜ਼।
ਜ਼ਿੰਦਗੀ ਮੇਰੀ ਰਹੀ ਭੁੱਖਾਂ ਦਾ ਰਾਜ਼।
ਜ਼ਿੰਦਗੀ ਮੇਰੀ ਰਹੀ ਕੁਝ ਸੋਚਦੀ।
ਜ਼ਿੰਦਗੀ ਮੇਰੀ ਰਹੀ ਕੁਝ ਲੋਚਦੀ।

ਜ਼ਿੰਦਗੀ ਮਖ਼ਮੂਰ ਅੱਖਾਂ ਦਾ ਹੁਲਾਸ।
ਜ਼ਿੰਦਗੀ ਤਾਜ਼ੇ ਫੁਲਾਂ ਦੀ ਮਹਿਕ ਬਾਸ।
ਜ਼ਿੰਦਗੀ ਸਰਗਮ ਹੈ ਤੇ ਮਲਹਾਰ ਹੈ।
ਜ਼ਿੰਦਗੀ ਸੱਜਰੇ ਗਲਾਂ ਦਾ ਹਾਰ ਹੈ।
ਜ਼ਿੰਦਗੀ ਰੰਗੀਨੀਆਂ ਦਾ ਰਾਜ਼ ਹੈ।
ਜ਼ਿੰਦਗੀ ਹੀ ਧੜਕਣਾਂ ਦਾ ਸਾਜ਼ ਹੈ।
ਜ਼ਿੰਦਗੀ ਇਕ ਮੌਜ ਹੈ ਇਕ ਲਹਿਰ ਹੈ।
ਜ਼ਿੰਦਗੀ ਤੂਫ਼ਾਨ ਹੈ ਤੇ ਕਹਿਰ ਹੈ।
ਜ਼ਿੰਦਗੀ ਮਦਰਾ ਛਲਕਦਾ ਜਾਮ ਹੈ।
ਜ਼ਿੰਦਗੀ ਜੀਵਨ ਦੇ ਲਈ ਪੈਗ਼ਾਮ ਹੈ।
ਜ਼ਿੰਦਗੀ ਹੈ ਪਲਮਦੀ ਹੋਈ ਸਵੇਰ।
ਜ਼ਿੰਦਗੀ ਹੈ ਤਾਰਿਆਂ ਦਾ ਇਕ ਖਲੇਰ।

੮੩