ਪੰਨਾ:ਪੱਥਰ ਬੋਲ ਪਏ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਹੈ ਨੀਂਦ ਹੈ ਏਹੋ ਹੀ ਜਾਗ।
ਜ਼ਿੰਦਗੀ ਹੀ ਜ਼ਿੰਦਗੀ ਦਾ ਹੈ ਸੁਹਾਗ।
ਜ਼ਿੰਦਗੀ ਸ਼ਬਨਮ ਦੇ ਕਤਰੇ ਥਰਕਦੇ।
ਜ਼ਿੰਦਗੀ ਅਰਮਾਂ' ਕਿਸੇ ਦੇ ਧੜਕਦੇ।
ਜ਼ਿੰਦਗੀ ਹਾਸਾ ਵੀ ਹੈ ਰੋਣਾ ਵੀ ਹੈ।
ਜ਼ਿੰਦਗੀ ਖ਼ੁਸ਼ ਤੇ ਦੁਖੀ ਹੋਣਾ ਵੀ ਹੈ।
ਜ਼ਿੰਦਗੀ ਜ਼ਿੰਦਾ ਦਿਲਾਂ ਦਾ ਸਾਜ਼ ਹੈ।
ਜ਼ਿੰਦਗੀ ਖ਼ਾਮੋਸ਼ ਬੇ-ਆਵਾਜ਼ ਹੈ।
ਜ਼ਿੰਦਗੀ ਹੈ ਇਕ ਪਰਛਾਵਾਂ ਜਿਹਾ।
ਵਾਂਗ ਛਾਵਾਂ ਪਲ ਘੜੀ ਸਾਵਾਂ ਜਿਹਾ।

੮੪