ਪੰਨਾ:ਪੱਥਰ ਬੋਲ ਪਏ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਸ਼ੌਕ ਸੀ ਇਕ ਲਗਨ ਸੀ
ਉਸੇ ਦੇ ਵਿਚ ਮਨ ਮਗਨ ਸੀ
ਦਿਨ ਰਾਤ ਸਭ ਇਕ ਸਾਰ ਸਨ
ਅਪਣੇ ਬਿਗਾਨੇ ਯਾਰ ਸਨ
ਹਰ ਵਕਤ ਚਾਈ ਰੱਖਿਆ
ਹਿੱਕ ਨਾਲ ਲਾਈ ਰੱਖਿਆ।

ਕਿੱਡੀ ਸੀ ਖ਼ੁਸ਼ ਮਾਂ ਉਸਦੀ
ਇਹ ਗਲ ਨਾ ਦੱਸੀ ਜਾਂਵਦੀ।
ਅੰਬਾਂ ਦੇ ਬੂਟੇ ਤੇ ਜਿਵੇਂ
ਹੈ ਗੀਤ ਕੋਇਲ ਗਾਵਦੀ।

ਹੋਣੀ ਖ਼ੁਸ਼ੀ ਦੀ ਹੋਰ ਸੀ
ਮਨਜ਼ੂਰ ਉਸ ਨੂੰ ਹੋਰ ਸੀ

ਜ਼ਾਲਮ ਹਨੇਰਾ ਉੱਠਿਆ
ਉਹ ਚੰਨ ਅਸਾਥੋਂ ਰੁੱਠਿਆ
ਮਿੱਟੀ ’ਚ ਮਿੱਟੀ ਹੋ ਗਿਆ
ਨੀਂਦਰ ਸਦਾ ਦੀ ਸੌਂ ਗਿਆ।
ਡਾਲੀ ਤੇ ਫੁੱਲ ਕੁਮਲਾ ਗਿਆ
ਇਕ ਸੱਲ ਸੀਨੇ ਲਾ ਗਿਆ

੮੮