ਪੰਨਾ:ਪੱਥਰ ਬੋਲ ਪਏ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਧ

ਰਾਤ ਦੇ ਮੁਟਿਆਰੇ, ਚੰਨ ਨੁਲ੍ਹਾਏ, ਇਕਰਾਰ ਪੂਰੇ ਕਰਦੇ ਨੂਰੋ ਨੂਰ ਅੰਗਾਂ ਦਾ ਸਵਾਗਤੀ ਗੀਤ ਗਾਉਂਦਾ ਹੈ ਅਰਮਾਨੀ। ਕਦੀ ਉਹ ਸੂਰਜ ਦੀ ਲਾਲ ਟਿੱਕੀ ਵਿਚੋਂ ਵਰ੍ਹਦੀ ਗੁਲਾਲੀ ਹੇਠ ਜੋਬਨ ਮਤੀ ਰਾਤ ਦੇ ਅੰਗ ਅੰਗ ਨੂੰ ਨਿਖਰਦੇ, ਨਵੇਂ ਜੀਵਨ ਦਾ ਵਰਦਾਨ ਦਿੰਦੇ, ਸਜ-ਮੁਕਲਾਈ ਸੁੰਦਰੀ ਵਾਂਗ ਅੰਦਰੋਂ ਬਾਹਰੋਂ ਭਰਪੂਰ ਹੋਈ ਵੇਖਦਾ ਹੈ। ਅਰਮਾਨੀ ਦੀ ਅਰਮਾਨਾਂ ਭਰੀ ਤਾਂਘ ਵਿਚ ਕਾਲੀ ਕੋਹਜੀ ਰਾਤ ਦੀ ਸੂਰਤ ਅਲੋਪ ਹੁੰਦੀ ਦਿਸਦੀ ਹੈ। ਜੋ ਹੁਣ ਹੈ, ਓਹ ਚਾਹੇ ਬਹੁਤ ਕੁਝ ਅਜਿਹਾ ਹੈ ਜੋ ਬੁਰਾ ਹੈ ਪਰ ਸਾਡੀਆਂ ਜੁਆਨ ਸੁਫ਼ਨਿਆਂ ਨਾਲ ਸੱਧਰਾਈਆਂ ਅੱਖਾਂ ਨੂੰ ਕਲ ਦੇ ਆਉਣ ਵਾਲੇ ਚਮਕਦੇ ਚਾਨਣਾਂ ਦੀ ਪਛਾਣ ਜ਼ਰੂਰ ਹੋ ਗਈ ਹੈ। ਹਾਲੇ ਬਹੁਤ ਕੁਝ ਹੈ ਜੋ ਨਹੀਂ ਹੋਣਾ ਚਾਹੀਦਾ ਕਵੀ ਦੀ ਜ਼ਬਾਨ ਵਿਚ:-

ਅਜੇ ਮੇਰੇ ਸਾਹਾਂ ਵਿਚ ਘੁਲੇ

ਦੁਖੀਆਂ ਦੇ ਦੁਖ ਸਾਰੇ
ਅਜੇ ਤਾਂ ਹਰ ਥਾਂ ਫੁਲ ਇਉਂ ਦਿਸਦੇ
ਜਿਉਂ ਭਖਦੇ ਅੰਗਿਆਰੇ
ਅਜੇ ਤੇ ਧਰਤੀ ਦਾ ਦਿਲ ਧੁਖਦਾ

ਅਜੇ ਨ ਕਿਸ ਨੂੰ ਹੋਸ਼ .......

ਇਹੋ ਕਾਰਨ ਹੈ ਜੋ ਅਰਮਾਨੀ ਯਥਾਰਥ ਤੋਂ ਭਾਂਜ ਤੇ ਗ਼ਲਤ ਕਿਸਮ ਦੇ ਆਦਰਸ਼ਵਾਦ ਦਾ ਦੋਸ਼ੀ ਨਹੀਂ। ਉਹ ਜੀਵਨ ਦੀ ਅਸਲੀਅਤ ਨਾਲ ਜੁੜਿਆ ਹੋਇਆ ਇਸ ਦੇ ਨਕਸ਼ਾਂ ਨੈਣਾਂ