ਪੰਨਾ:ਪੱਥਰ ਬੋਲ ਪਏ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਂਧੀ ਜਿਹਾ ਸਾਧ ਨੇਤਾ
ਸੁਭਾਸ਼, ਭਗਤ ਸਿੰਘ ਜਿਹਾ
ਲੋਹੇ ਦਾ ਪਟੇਲ ਹੋਇਆ
ਕਿਸੇ ਵੀ ਨਾ ਰੋਕ ਘੱਤੀ
ਕਿਸੇ ਵੀ ਨਾ ਪਕੱੜ ਘੱਤੀ
ਮੌਤ ਦਾ ਭਿਆਨਕ ਰੂਪ
ਕਿਸੇ ਵੀ ਨਾ ਬਦਲਿਆ।

ਲਖਾਂ ਸਾਂਇੰਸਦਾਨ ਹੋਏ
ਮਾਰੂ ਬੰਬ ਕੀਤੇ ਈਜਾਦ ਜਿਨਾਂ
ਤਾਰਿਆਂ ਤੇ ਚੰਨਾਂ ਤੀਕ
ਕੀਤੀ ਪ੍ਰਵਾਜ਼ ਜਿਨ੍ਹਾਂ
ਅੰਤ ਮੌਤ ਨਿਗਲ ਗਈ
ਅੰਤ ਮੌਤ ਨਿਗਲ ਜਾਵੇ
ਜ਼ਿੰਦਗੀ ਦੀ ਜੋਤ
ਜ਼ਿੰਦਗੀ ਤੇ ਮੌਤ।

੯੬