ਪੰਨਾ:ਪੱਥਰ ਬੋਲ ਪਏ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਥਰ ਬੋਲ ਪਏ

ਅਜ ਤਾਜ ਦੇ ਅਥਰੂ ਕਹਿੰਦੇ,
ਪਾ ਪਾ ਕੇ ਹਾਲ ਪੁਕਾਰਾਂ।
ਔਹ ਲਾਲ ਕਿਲੇ ਦੇ ਜ਼ਰੇ ਰੌਣ,
ਕੁਰਲਾਵਣ ਲਾਲ ਦੀਵਾਰਾਂ।
ਸੁਣ ਅਜੰਤਾ ਅਲੋਰਾ ਦੀਆਂ,
ਗੂੰਜਣ ਪਈਆਂ ਗੁਫ਼ਾਵਾਂ।
ਉਹ ਐਲੀਫੰਟਾ ਦੇ ਬੁਤ ਸਹਿਮੇ,
ਤਕ ਖ਼ੂਨੀ ਪਰਛਾਵਾਂ।
ਅੱਜ ਦੇ ਪੱਥਰ ਦਿਲ ਇਨਸਾਨਾਂ,
ਭੂਲ ਨਾ ਸੋਚ ਦੁੜਾਈ।
ਨਾਂ ਅਜ ਕਿਸ ਦਾ ਕਿਨ੍ਹਾਂ ਬਣਾਈਆਂ,
ਪੱਥਰ ਦੇਣ ਦੁਹਾਈ॥

੯੮