ਪੰਨਾ:ਫ਼ਰਾਂਸ ਦੀਆਂ ਰਾਤਾਂ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕੁ ਦਰਦ ਪੁਜੇਗਾ ? ਕਸੂਰ ਬਾਦਸ਼ਾਹੀਆਂ ਦਾ ਹੈ ਨਾ ਕਿ ਇਸ ਵਿਚਾਰੀ ਅਬਲਾ ਦਾ ?

ਹਲੀਨਾ ਸਮਝ ਰਹੀ ਸੀ, ਮੈਂ ਉਸ ਦੇ ਹੱਕ ਵਿਚ ਆਖ ਰਿਹਾ ਹਾਂ । ਹੁਣ ਉਸ ਨੂੰ ਕੁਝ ਸੁਰਤ ਵੀ ਆ ਰਹੀ ਸੀ । ਉਸ ਦੀ ਇਹ ਤਰਸ ਯੋਗ ਹਾਲਤ ਵੇਖਕੇ ਮੇਰੀਆਂ ਅੱਖਾਂ ਵਿਚ ਵੀ ਹੌਲੀ ਹੌਲੀ ਅਥਰ ਉਤਰ ਰਹੇ ਸਨ; ਪਰ ਸਿਪਾਹੀਆਂ ਨੂੰ ਦੋ-ਟੁੱਕ ਜਵਾਬ ਦਿੱਤਾ:

ਸਾਨੂੰ ਨਸੀਹਤਾਂ ਦੀ ਲੋੜ ਨਹੀਂ। ਅਸੀਂ ਤਾਂ ਇਸ ਨੂੰ ਦਾ

ਹਲੀਨਾ ਅਜੇ ਵੀ ਬਰਾਦਰ, ਫ਼ਾਦਰ, ਐਕਸਕਿਊਜ਼ ਮੀ, ਆਖ ਰਹੀ ਸੀ । ਮੈਂ ਬੇ-ਆਸ ਹੋਕੇ ਹਲੀਨਾ ਵਲ ਮੂੰਹ ਕਰਕੇ ਆਖਿਆ: “ਨੋ ਬਰਾਦਰ, ਨੋ ਫ਼ਾਦਰ, ਦੇ ਆਰ ਹਸਬੈਂਡ । ਪਰ ਉਹ ਕੂਕ ਪਈ: “ਨੋ ਮੈਰੀਡ, ਨੋ ਹਸਬੈਂਡ, ਐਕਸਕਿਊਜ਼ ਮੀ, ਫ਼ਾਦਰ, ਬਰਾਦਰ ! ਹਲੀਨਾ ਹੁਣ ਮੇਰੀਆਂ ਲੱਤਾਂ ਨੂੰ ਚਿਮੜ ਗਈ । ਜਿਹੜੇ ਅ ਬਰੂ ਕੁਝ ਆਸਰਾ ਤੇ ਤਰਸ ਲੈਕੇ ਥੋੜੇ ਚਿਰ ਲਈ ਬੰਦ ਹੋ ਚੁਕੇ ਸਨ, ਉਨਾਂ ਫਿਰ ਫੇਹਾਰ ਲਾ ਦਿਤੀ । ਮੈਂ ਮਹਿਸੂਸ ਕਰ ਰਿਹਾ ਸਾਂ ਹਨਾ ਦੇ ਗਰਮ ਗਰਮ ਅਥਰੂ ਮੇਰੀ ਪਤਲੂਣ ਉਪਰ ਡਿਗ ਕੇ ਬੂਟਾਂ ਨੂੰ ਚੀਰਦੇ ਹੋਏ ਪੈਰਾਂ ਵਿਚ ਗਰਮ ਗਰਮ ਸਲਾਖਾਂ ਵਾਂਗ ਸੁਰਾਖ ਕਰ ਰਹੇ ਸਨ । ਜ਼ਬਰਦਸਤੀ ਮੇਰਾ ਖੱਬਾ ਹੱਥ ਉਸ ਦੇ ਸਿਰ ਉਪਰ ਟਿਕ ਗਿਆ । ਮੇਰੀਆਂ ਮੋਟੀਆਂ ਮੋਟੀਆਂ ਉਂਗਲਾਂ ਉਸ ਦੇ ਅਣ-ਵਾਹੇ ਮਿੱਟੀ ਵਿਚ ਰੁਲੇ ਖੁਲੇ ਵਾਲਾਂ ਦੇ ਅੰਦਰ ਫਿਰਨ ਲੱਗੀਆਂ । ਹੁਣ ਮੇਰੀਆਂ ਅੱਖਾਂ ਵਿਚੋਂ ਵੀ ਟੱਪ ਟੱਪ ਕਰਕੇ ਅਥਰੂ ਡਿਗ ਚੁਕੇ ਸਨ । ਮੈਂ ਸਮਝ ਰਿਹਾ ਸਾਂ ਕਿ ਦੋ ਹਿਕੜੀਆਂ ਦੇ ਅੱਥਰੂਆਂ ਨੇ ਹੁਣ ਸਿਪਾਹੀਆਂ ਨੂੰ ਵੀ ਕੁਝ ਨਾ ਕੁਝ ਨਰਮ ਕਰ ਹੀ ਦਿੱਤਾ ਸੀ । ਉਹ ਆਖਣ ਲਗ:“ਜੇ ਅਸੀਂ ਇਹਨੂੰ ਛੱਡ ਦੇਈਏ ਤਾਂ ਇਹ ਕਿਧਰ ਜਾਉ ? ਨ ਮੈਂ ਉਸ ਪਾਸੋਂ ਪੁਛਿਆ:-ਮੈਂ ਸਮਝ ਰਿਹਾ ਸਾਂ ਹੁਣ ਕੰਮ ਬਣ ਜਾਵੇਗਾ ? ਯੂਅਰ ਨੇਮ ? ਹਨਾ ।” -੧੦੪