ਪੰਨਾ:ਫ਼ਰਾਂਸ ਦੀਆਂ ਰਾਤਾਂ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਯਸੂ ਦੀ ਜਨਮ ਭੂਮੀ

ਝੀਲ ਮੁਰਦਾਰ ਦੇ ਪਾਣੀ ਵਿਚ ਕੋਈ ਇਹੋ ਜਹੀ ਤਾਕਤ ਹੈ ਕਿ ਇਹ ਕਿਸੇ ਚੀਜ਼ ਨੂੰ ਹੇਠਾਂ ਨਹੀਂ ਜਾਣ ਦਿੰਦੀ-ਨਾ ਹੀ ਇਸ ਵਿਚ ਕੋਈ ਜਾਨਦਾਰ ਚੀਜ਼ ਜੀਉਂਦੀ ਰਹਿ ਸਕਦੀ ਹੈ । ਝੀਲ ਦੇ ਇਰਦੇ ਗਿਰਦੇ ਦੀ ਸਾਰੀ ਧਰਤੀ ਚਿੱਟੀ ਸੁਛੇਦ ਬਿਲਕੁਲ ਹੀ ਕਲਰੀ ਹੈ । ਦਿਨੇ ਇਸ ਫ਼ਾਇਰਿੰਗ ਲਾਇਨ ਦੀ ਰਾਖੀ ਦੋ ਚਾਰ ਪੋਸਟਾਂ ਰਾਹੀਂ ਹੁੰਦੀ ਸੀ, ਪਰ ਰਾਤ ਨੂੰ ਇਹ ਇਲਾਕਾ ਗਸ਼ਤ ਕਰਨ ਲਈ ਸਵਾਰੀ ਫੌਜ ਦੇ ਹਵਾਲੇ ਕਰ ਦਿਤਾ ਜਾਂਦਾ । ਇਸ ਇਲਾਕੇ ਵਿਚ “ਬਦੁ' ਲੋਕ ਬੜੇ ਸਨ । ਉਪਰ ਤਿਕੋਨਾ ਰੰਗ ਬਰੰਗਾ ਰੁਮਾਲ ਅਤੇ ਉਸ ਦੇ ਉਪਰ ਉਨ ਦਾ ਕਾਲਾ ਡੂਢ ਗਜ਼ ਰੱਸਾ, ਜਿਹੜਾ ਰੁਮਾਲ ਨੂੰ ਹਿੱਲਣ ਨਹੀਂ ਸੀ ਦਿੰਦਾ । ਪਿਠ ਪਿਛੇ ਬੰਦੂਕ, ਹਠਾਂ ਘੋੜਾ ਤੇ ਗਲ ਵਿਚ ਕਾਰਤੂਸਾਂ ਵਾਲੀ ਪੇਟੀ, ਇਹ ਚਵੀਂ ਪਾਸੀਂ ਹਰਲ ਹਰਲ ਕਰਦੇ ਫਿਰਦੇ ਸਨ। ਇਨ੍ਹਾਂ ਦੀ ਦੇਸੀ ਅਤੇ ਫੌਜੀ ਵਰਦੀ ਵਿਚ ਬੜਾ ਘਟ ਫ਼ਰਕ ਹੈ, ਕੇਵਲ ਇਤਨਾ ਕਿ ਉਹ ਭਾਂਤ ਭਾਂਤ ਦੇ ਕਪੜੇ ਦੀ ਥਾਂ ਇਕੋ ਹੀ ਕਪੜੇ ਦੀ ਹੈ ।

ਯਸ ਦੀਆਂ ਅੱਖਾਂ ਵਿਚ, ਹੱਥਾਂ ਦੀਆਂ ਉਂਗਲਾਂ ਵਿਚ, ਯਸੂ ਦੀ ਜ਼ਬਾਨ ਵਿਚ, ਯਸ ਦੇ ਕਦਮਾਂ ਵਿਚ ਬੜੀ ਤਾਕਤ ਸੀ । ਯਸੂ ਰੱਬ ਦਾ ਪੁਤਰ ਸੀ । ਇਕ ਟੋਕਰੀ ਵਿਚ ਦੋ ਚਾਰ ਰੋਟੀਆਂ ਰਖ ਕੇ ਸੈਂਕੜੇ ਬੰਦਿਆਂ ਵਿਚ ਯਸ ਨੇ ਵੰਡੀਆਂ ਸਨ । ਬੰਤੁਲ ਮੁਕੱਦਸ’’ (ਯੋਰੂਸ਼ਲਮ) ਤੋਂ ਹੇਠਾਂ ਇਕ ਥਾਂ ਯਸੂ ਨੇ ਪੂਰੇ ਚਾਲੀ ਦਿਨ ਭੁੱਖੇ ਤਿਹਾਏ ਰੱਬ ਦੀ ਭਗਤੀ ਕੀਤੀ । ਇਸ ਥਾਂ ਨੂੰ ਦੋਜ਼ਖ ਆਖਿਆ ਜਾਂਦਾ ਹੈ । ਸਾਡੇ ਪੜਾ ਕਰਨ ਸਮੇਂ ਵੀ ਇਹ ਦੋਜ਼ਖ਼ ਹੀ ਸੀ ।

-੧੦੭