ਪੰਨਾ:ਫ਼ਰਾਂਸ ਦੀਆਂ ਰਾਤਾਂ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਿਸਤਰਿਆਂ ਵਿਚ ਭੀ ਰਾਤ ਨੂੰ ਸੁਤਿਆਂ ਸੌਪ ਅਤੇ ਮੌਜੂਦ ਸਨ ਪਰ ਕਲਰੀ ਧਰਤੀ ਹੋਣ ਕਰਕੇ ਇਨ੍ਹਾਂ ਵਿਚੋਂ ਜ਼ਹਿਰ ਉੱਕਾ ਹੀ ਮਰ ਚਕਿਆ ਸੀ । ਥੋੜੀ ਹੀ ਵਿੱਥ ਉਪਰ ਇਕ ਪਹਾੜੀ ਦੀ ਉਚ ਚਟਾਨ ਉਪਰ ਯਸੂ ਦੀ ਮੁਬਰਕ ਥਾਂ ਹੈ, ਜਿਥੇ ਚਲੀ ਦਿਨਾਂ ਦੀ ਤਪੱਸਿਆ ਮਗਰੋਂ ਤੌਬੀ ਜਲਵਾ ਯਸੂ ਨੂੰ ਨਜ਼ਰ ਆਇਆ ਸੀ ! ਜਦੋਂ ਅਸੀਂ ਇਥੇ ਪੁਜੇ ਇਹ ਦੁਪਹਿਰ ਦਾ ਖਾਣਾ ਖਾਣ ਲਗੇ ਸਨ । ਪੁਰਾਣੇ ਤਾਖੀ ਮਿੱਟੀ ਦੇ ਬਰਤਨਾਂ ਵਿਚ ਸਾਨੂੰ ਵੀ ਰੋਟੀ ਅਤੇ ਦਹੀਂ । ਆਲੂ ਖਾਣ ਲਈ ਦਿੱਤਾ ਗਿਆ ! ਕਿਤਨਾ ਸਵਾਦ ਸੀ ਯਸੂ ਦੇ ਇਸ ਪਸ਼ਾਦੇ ਵਿਚ । ਇਕ ਵਡੀ ਤਖ਼ਤੀ ਉਪਰ ਇਸ ਥਾਂ ਦੇ , ਪਗਟ ਹੋਣ ਦੀ ਸਾਰੀ ਸਾਖੀ ਬੜੇ ਦਰਦਨਾਕ ਸ਼ਬਦਾਂ ਵਿਚ ਲਿਖੀ ਹੋਈ ਹੈ :ਇਸ ਪਹਾੜੀ ਉਪਰ ਜਾਣ ਵਾਲੇ ਵੀ ਆਪਣੀ ਵਲੋਂ ਚਾਰ ਸਤਰਾਂ, fਨ, ਤਾਰੀਖ, ਇਕ ਰਜ਼ਸਟਰ ਉਪਰ ਲਿਖ ਆਉਂਦੇ ਹਨ । ਸਾਡਾ ਕੈਪਟਨ ਬਡ ਫੋਰਡ ਇਸ ਦੁਖਦਾਈ ਤਪੱਸਿਆ ਵਾਲੀ ਥਾਂ ਨੂੰ ਵੇਖ ਬੜਾ ਚਿਰ ਢਾਹੀਂ ਮਾਰ ਕੇ ਬੱਚਿਆਂ ਵਾਂਗ ਰੋਂਦਾ ਰਿਹਾ-ਜਿਵੇਂ ਤੇ ਅੱਥਰੂ ਵੀ ਕਿਰੇ ਸਨ ਸਰਹਿੰਦ ਜਾਕੇ, ਉਸ ਥਾਂ ਨੂੰ ਵੇਖ, ਜਿਥੇ ਮਾਸੂਮ ਬਚਿਆਂ ਨੂੰ ਜੀਉਂਦਾ ਕੰਧਾਂ ਵਿਚ ਚਿਣ ਦਿਤਾ ਗਿਆ ਸੀ ।

ਇਥੋਂ ਕੂਚ ਕਰਨ ਮਗਰੋਂ ਕਦਮ-ਬ-ਕਦਮ ਚੜ੍ਹਾਈ ਹੀ ਹੈ ਅਤੇ ਜਿਉਂ ਜਿਉਂ ਚੜ੍ਹਾਈ ਚੜ੍ਹਦੇ ਚਲਏ, ਗਰਮੀ, ਤਪਸ਼ ਅਤੇ ਦੋਜ਼ਖ ਦਾ ਪੌਣ ਪਾਣੀ ਮੁਕ ਮੁਕਾਕੇ ਸਰਸਬਜ਼, ਸੁਹਾਵਣੇ ਅਤੇ ਠੰਢਕ ਪੁਚਾਵਣ ਵਾਲੇ ਯਰੂਸ਼ਲਮ ਵਿਚ ਪੁਲਦੇ ਜਾਈਦਾ ਹੈ । ਜਿਵੇਂ ਰਾਵਲਪਿੰਡੀ ਬੀ ਮਰੀ ਰੋਡ ਉਪਰ ਗਿਆਂ ਕਸ਼ਮੀਰ ਦੀ ਆਸ ਲਗ ਜਾਂਦੀ ਹੈ, ਇਸ ਤਰਾਂ ਅਸੀਂ ਵੀ ਠੰਢਕ ਵਲ ਨੂੰ ਜਾ ਰਹੇ ਸਾਂ । ਦੋਜ਼ਖ਼ fਚੋਂ ਨਿਕਲ ਕੇ ਇਹ ਸਫ਼ਰ ਅਸਾਂ ਦੋ ਵਾਰੀ ਕੀਤਾ । ਇਕ ਵਾਰੀ ਝੀਲ ਮੁਰਦਾਰ ਉਪਰ ਡਿਊਟੀ ਦੇਣ ਜਾਂਦਿਆਂ ਅਤੇ ਦੂਜੀ ਵਾਰੀ ਇਸ ਫਰੰਟ ਲਾਇਨ ਨੂੰ ਦੂਜੀ ਫੌਜ ਦੇ ਹਵਾਲੇ ਕਰਕੇ ਆਰਾਮ ਲੈਣ ਲਈ ਪਿਛੇ ਆਉਂਦਿਆਂ । ਪੰਜ ਕੁ ਵਜੇ ਸ਼ਾਮ ਨੂੰ ਅਸੀਂ 'ਬੇਤੁਲਮੁਕੱਦਸ ਪੁਜੇ । ਮੀਹ ਪੈ ਰਿਹਾ ਸੀ । ਜਿਥੇ ਵੀ ਖੜੋਦੇ, ਸੜਕ ਦੇ ਕਿਨਾਰੇ ਸੰਗਤਰੇ ਵੇਚਣ ਵਾਲੀਆਂ ਦੀਆਂ ਭੀੜਾਂ ਜੁੜ ਆਂ | ਅਖੀਰ ਇਥੋਂ ਵੀ ਕੁਚ ਕਰਕੇ ‘ਮਯਮ’ ਦੇ ਸਹੁਰੇ ਪਿੰਡ, ਜਿਥੋਂ ਦਾ ਯੂਸਫ਼ ਸੀ, 'ਬੇ ਤੁਲ ਹਲਮ

-੧ot