ਪੰਨਾ:ਫ਼ਰਾਂਸ ਦੀਆਂ ਰਾਤਾਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਣ ਕੈਂਪ ਕੀਤਾ । ‘ਬੇਤੁਲ ਮੁਕੱਦਸ’ ਚੰਗਾ ਤਕੜਾ ਇਤਿਹਾਸਕ ਸ਼ਹਿਰ ਹੈ ਤੇ ਤਿੰਨ ਚਾਰ ਮੀਲ ਦੀ ਵਿਥ ਉਪਰ ਪਹਾੜੀ ਉਪਰੋਂ ਹੇਠਾਂ ਉਤਰ ਕੇ ਬੈਤੁਲ ਹਲਮ ਯਸ਼ ਦਾ ਨਾਨਕਾ ਪਿੰਡ ਮਾਮੂਲੀ ਜਹੀ ਵਸਤ ਹੈ । ਰੋਸ਼ਲਮ ਜਾਂ ਬੋਤਲ ਮੁਕੱਦਸ ਵਿਚ ਵੇਖਣ ਲਈ ਕਈ ਇਮਾਰਤਾਂ ਅਤੇ ਇਤਿਹਾਸਕ ਯਾਦਗਾਰਾਂ ਹਨ, ਪਰ ਯੂਸਫ਼ ਦੇ ਪਿੰਡ ਸਿਰਫ਼ ਮਯਮ ਦੇ ਸਹੁਰੇ ਘਰ ਦੇ ਸਿਵਾਏ ਹੋਰ ਕੋਈ ਥਾਂ ਵੇਖਣ ਵਾਲ ਨਹੀਂ । ਮਰਯਮ ਅਤੇ ਯੂਸਫ਼ ਇਨਾਂ ਦੇ ਪਿੰਡਾਂ ਦੇ ਵਿਚਕਾਰ ਆਕੇ ਆਪੋ ਆਪਣੇ ਇੰਚੜ ਚਾਰਿਆ ਕਰਦੇ ਸਨ । ਸ਼ਾਇਦ ਉਦੋਂ ਮਰਯਮ ਯੂਸਫ਼ ਨਾਲ ਮੰਗੀ ਹੋ ਈ ਨਹੀਂ ਸੀ । ਅਖੀਰ ਮੰਗੀ ਭੀ ਗਈ ਅਤੇ ਸ਼ਾਦੀ ਤੋਂ ਪਹਿਲਾਂ ਹੀ ਮਰਯਮ ਹਾਮਲਾ ਭੀ ਹੋ ਗਈ । ਇਸ ਜ਼ਮਾਨੇ ਦੇ ਪਾਤਸ਼ਾਹ ਨੂੰ ਕੰਸ ਵਾਂਗ ਨਜੂਮੀਆਂ ਨੇ ਆਖਿਆ ਸੀ ਕਿ ਕਸ਼ਨ ਵਾਂਗ ਇਕ ਰੱਬ ਦੇ ਪੁਤਰ ਪੈਦਾ ਹੋਵੇਗਾ, ਜਿਹੜਾ ਨਵਾਂ ਮਜ਼ ਬ ਚਲਾ ਕੇ ਯ ਹੁਦਾ ਦੀ ਸਲਤਨਤ ਦਾ ਖ਼ਾਤਮਾ ਕਰ ਦਏਗਾ । ਬਾਦਸ਼' ਹੈ ਨੇ ਹੁਕਮ ਦੇ ਦਿਤਾ ਕਿ ਜਿਹੜਾ ਵੀ ਬੱਚਾ ਪੈਦਾ ਹੋਵੇ ਮਾਰ ਦਿਤਾ ਜਾਵੇ, ਪਰ ਜਦੋਂ ਮਰਯਮ ਨੇ ਬੱਚਾ ਜਣਿਆ ਤਾਂ ਉਸ ਨਿਕੇ ਮਾਸੁਮ ਯਸੂ ਨੂੰ ਜਾਨਵਰਾਂ ਦੇ ਚਾਰੇ ਹੇਠਾਂ ਖੁਲੀ ਵਿਚ ਲੁਕਾ ਦਿਤਾ ਗਿਆ ਅਤੇ ਅਖੀਰ ਜਿਵੇਂ ਕ੍ਰਿਸ਼ਨ ਨੂੰ ਜਮਨਾ ਤੋਂ ਪਾਰ ਗਵਾਲਿਆਂ ਪਾਸ ਘਲ ਦਿਤਾ ਗਿਆ ਸੀ, ਇਸੇ ਤਰ੍ਹਾਂ ਯਸੂ ਨੂੰ ਪਰਲੇ ਪਿੰਡ ਪਾਲਣ ਪੋਸ਼ਣ ਲਈ ਭੇਜ ਦਿਤਾ ਗਿਆ। ਜੇ ਮਰਯਮ ਵਿਆਹੀ ਹੋਈ ਹੁੰਦੀ ਤਾਂ ਯਸ ਨੂੰ ਵੀ ਬਾਕੀ ਬਚਿਆਂ ਵਾਂਗ ਜ਼ਰੂਰ ਮਾਰ ਦਿਤਾ ਜਾਂਦਾ । ਅਖੀਰ ਖ਼ਤਾ ( ) ਦੀ ਸ਼ਕਲ ਵਿਚ ਰੱਬੀ ਨੂਰ ਯੂਸਫ਼ ਉਪਰ ਨਾਜ਼ਲ ਹੋਇਆ ਅਤੇ ਸੁਫਨੇ ਵਿਚ ਸਾਰੀ ਸਾਖੀ ਸੁਣਾਈ ਗਈ ।

ਕੈਂਪ ਵਿਚੋਂ ਸੈਰ ਲਈ ਅਸੀਂ ਯਸੂ ਦੀ ਜਨਮਭੂਮੀ ਵਿਚ ਜਾ ਪੁਜੇ । ਫਿਰ ਵੀ ਪਹਾੜੀ ਦੀ ਸੜਕ ਚੜਦਿਆਂ ਸ਼ਹਿਰ ਦੇ ਉਰਲੇ ਪਾਸੇ ਹੀ ਵੱਡੇ ਬਜ਼ਾਰ ਤੋਂ ਲੰਘਕੇ ਚੌਕ ਵਿਚ ਦਸ ਪੰਦਰਾਂ ਬੜੀਆਂ ਹੀ ਸ਼ਾਨਦਾਰ ਦੁਕਾਨਾਂ ਹਨ ਅਤੇ ਇਨਾਂ ਸਾਰੀਆਂ ਦੁਕਾਨਾਂ ਉਪਰ ਮਾਲਾਂ, ਯਸ ਦੇ ਵਨ-ਸਵੰਨੇ ਲਾਕਟ, ਗਲ ਵਿਚ ਪਾਉਣ ਵਾਲੇ ਸਲੀਬ, ਮਰਯਮ ਅਤੇ ਯਸੂ ਦੀਆਂ ਇਤਿਹਾਸਕ ਤਸਵੀਰਾਂ, ਅੰਜਲ ਅਤੇ ਈਸਾਈ ਮਜ਼ਬ


-੧੦੯