ਦੀਆਂ ਦੂਜੀਆਂ ਕਿਤਾਬਾਂ-ਜਿਵੇਂ ਹਰਦਵਾਰ, ਹਰ ਕੀ ਪੌੜੀ ਥੀਂ ਬਾਹਰ ਗੰਗਾ ਜਲ ਪਾਉਣ ਲਈ ਟੀਨ ਦੀਆਂ ਕੁਪੀਆਂ, ਮਾਲਾ, ਖੜਾਵਾਂ, ਚਿਮਟੇ ਤੇ ਹੋਰ ਚੀਜ਼ਾਂ ਵਿਕਦੀਆਂ ਹਨ—ਇਨ੍ਹਾਂ ਦੁਕਾਨਾਂ ਦਾ ਵੀ ਇਹੋ ਹੀ ਹਾਲ ਸੀ ਅਤੇ ਨਾਲ ਸਾਰੇ ਤੀਰਥਾਂ ਵਾਂਗੂ ਪੰਜ ਰੁਪਏ ਮੂਲ ਕਰਕੇ ਅਖੀਰ ਪੰਜ ਆਨੇ ਨੂੰ ਵੇਚ ਲੈਂਦੇ ਸਨ। ਜੇ ਤਾਂ ਯਾਤਰੂ ਮਜ਼ਬੀ ਖਿਆਲਾਂ ਦਾ ਚੁਪੀਤਾ ਹੈ ਤਾਂ ਪਹਿਲੇ ਤੀਰ ਹੀ ਪੂਰਾ ਮੂਲ ਤਾਰ ਗਿਆ, ਨਹੀਂ ਤਾਂ ਜਿਥੇ ਡਿਗਿਆ ਡੇਗ ਲਿਆ। ਚੌਂਕ ਵਿਚੋਂ ਪਾਰ ਹੋਕੇ ਸਾਹਮਣੇ ਵੀਹ ਪੰਝੀ ਫੁਟ ਉਚਾ ਦਰਵਾਜ਼ਾ ਹੈ। ਦਰਵਾਜ਼ੇ ਉਪਰ ਨਜ਼ਰ ਪੈਂਦਿਆਂ ਹੀ ਇਸ ਮੁਕੱਦਸ ਥਾਂ ਦੀ ਅਜ਼ਮਤ ਦਿਲ ਉਪਰ ਆਣ ਪੈਂਦੀ ਹੈ। ਦਰਵਾਜ਼ਾ ਮੂੰਹ ਤੋਂ ਬੋਲ ਕੇ ਆਖ ਰਿਹਾ ਹੈ ਕਿ ਇਸ ਨੂੰ ਕਈ ਵਾਰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੜੇ ਹੋਏ ਦਰਵਾਜ਼ੇ ਨੂੰ ਨਵੇਂ ਸਿਰਿਓਂ ਮੁਰੰਮਤ ਨਹੀਂ ਕੀਤਾ ਗਿਆ, ਸਗੋਂ ਗੈਰ ਈਸਾਈਆਂ ਦੇ ਜ਼ੁਲਮਾਂ ਨੂੰ ਕਾਇਮ ਰਖਣ ਲਈ ਵਧ ਤੋਂ ਵਧ ਸੜੇ ਹੋਏ ਹਿਸੇ ਅਜ ਤਕ ਕਾਇਮ ਰੱਖੇ ਗਏ ਹਨ। ਦਰਵਾਜ਼ੇ ਤੋਂ ਅੰਦਰ ਵਿਹੜੇ ਵਿਚ ਉਹ ਲੰਮੀ ਖੁਰਲੀ ਮੌਜੂਦ ਹੈ ਜਿਥੇ ਕਵਾਰੀ ਮਰਯਮ ਨੇ ਆਪਣੇ ਬਚੇ ਨੂੰ ਸਮੇਂ ਦੇ ਹਾਕਮਾਂ ਤੋਂ ਡਰਦਿਆਂ ਲੁਕਾ ਦਿਤਾ ਸੀ। ਵਿਹੜੇ ਵਿਚੋਂ ਲੰਘਕੇ ਸਾਹਮਣੇ ਇਕ ਗਿਰਜਾ ਹੈ, ਜਿਸ ਦੀਆਂ ਤਿੰਨ ਲੰਮੀਆਂ ਬਾਹੀਆਂ ਹਨ, ਜਿਨ੍ਹਾਂ ਵਿਚ ਕੁਰਸੀਆਂ ਮੌਜੂਦ ਹਨ। ਕਰਾਸ ਵਾਲੀ ਥਾਂ ਉਪਰ ਪਾਦਰੀ ਲਈ ਡੈਸ (ਪਲੇਟ ਫ਼ਾਰਮ) ਬਣਿਆ ਹੋਇਆ ਹੈ। ਪਾਦਰੀ ਡੈਂਸ ਉਪਰ ਖੜਾ ਹੋਕੇ ਤਿੰਨੇ ਪਾਸੇ ਪ੍ਰਾਰਥਨਾ ਕਰਵਾ ਸਕਦਾ ਹੈ। ਹਰ ਇਕ ਕੁਰਸੀ ਦੀ ਪਿਠ ਉਪਰ ਡੈਸਕ ਵਾਂਗੂ ਅੰਜੀਲ ਰਖਣ ਦੀ ਥਾਂ ਮੌਜੂਦ ਹੈ। ਗਿਰਜੇ ਦੀਆਂ ਧੁਆਖੀਆਂ ਹੋਈਆਂ ਕੰਧਾਂ ਅਤੇ ਸੜੀ ਹੋਈ ਛੱਤ ਗੈਰ ਈਸਾਈਆਂ ਦੇ ਜ਼ੁਲਮ ਦੀ ਪ੍ਰਤੱਖ ਨਿਸ਼ਾਨੀਆਂ ਹਨ। ਗਿਰਜੇ ਤੋਂ ਬਾਹਰ ਨਿਕਲਕੇ ਸਾਨੂੰ ਯਸੂ ਦੀ ਜਨਮ ਭੂਮੀ ਵਿਚ ਲਿਜਾਇਆ ਗਿਆ। ਇਹ ਮੁਤਬੰਰਕ ਨਿੱਕੀ ਕੋਠੜੀ ਜਨਮ ਅਸਥਾਨ ਨਨਕਾਣਾ ਸਾਹਿਬ ਜਿਤਨੀ ਹੀ ਹੈ—ਜਿਥੇ ਮਾਤਾ ਮਰਯਮ ਦੇ ਪੇਟ ਵਿਚੋਂ ਯਸੂ ਨੇ ਸੰਸਾਰ ਵਿਚ ਜਨਮ ਲਿਆ। ਇਸ ਥਾਂ ਦਾ ਫਰਸ਼ ਪਿੱਤਲ ਮਿਲੇ ਸੋਨੇ ਨਾਲ ਮੜ੍ਹਿਆ ਹੋਇਆ ਹੈ। ਪ੍ਰਸੂਤਾ ਦੇ
-੧੧੦-