ਪੰਨਾ:ਫ਼ਰਾਂਸ ਦੀਆਂ ਰਾਤਾਂ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੈਂ ਪਰਨਾ, ਬੋਤਲਾਂ ਬੰਨਣ ਤੇ ਬਰਫ਼ ਪਾਣ ਲਈ ਚੁਕ ਲਿਆ, ਅਤੇ ਮਾਂ ਜੀ ਪਾਸੋਂ ਪੈਸੇ ਲੈ, ਉਸ ਦੇ ਲੜ ਬਨ੍ਹੇ। ਅੱਖਾਂ ਹੀ ਅੱਖਾਂ ਵਿਚ ਮੈਂ ਮਾਂ ਜੀ ਵਲ ਵੇਖਿਆ ਕਿ ਮੈਂ ਇਸ ਰਾਤ ਹਨੇਰੇ ਵਿਚ ਨਾ ਘਲਿਆ ਜਾਵਾਂ। ਮਾਂ ਜੀ ਨੇ ਵੀ ਦਬੀ ਜ਼ਬਾਨ ਵਿਚ ਮੇਰੀ ਹਮਦਰਦੀ ਕੀਤੀ:
"ਕੀੜੇ ਪਤੰਗ ਦੀ ਬਹਾਰ ਹੈ ਤੇ ਮੁੰਡਾ ਇਕੱਲਾ ਹੈ।

ਪਰ ਦੂਜੇ ਬੰਨਓ ਇਕ ਭਬਕ ਆਈ। ਮੈਂ ਚੁਪ ਕੀਤਾ ਪੈਸੇ ਲੈ ਕੇ ਬਾਹਰ ਨਿਕਲ ਗਿਆ ਤੇ ਮਾਂ ਜੀ ਚੁਪ ਹੋ ਗਏ।

¤¤¤¤¤

ਅਧੇ ਕੁ ਘੰਟੇ ਮਗਰੋਂ ਅੰਗਨੂਆਂ ਆ ਗਿਆ। ਬਰਫ਼ ਸੋਡਾ ਹਾਜ਼ਰ ਸੀ; ਪਰ ਅੰਗਨੂਆਂ ਵੀ ਲੋਟ-ਪੋਟ ਹੈਸੀ। ਗਲਾਸਾਂ ਵਿਚ ਬਰਫ਼ ਸੋਡਾ ਕੇ ਨਵਾਂ ਦੌਰ ਸ਼ੁਰੂ ਹੋਇਆ। ਸਾਈਸ ਨੂੰ ਆਖਿਆ ਗਿਆ:
"ਅਰੇ! ਜ਼ਰਾ ਸੁਰਜੂ ਕੀ ਦੁਕਾਨ ਪਰ ਜਾਨਾਂ, ਵਰ੍ਹਾਂ ਛੋਕਰਾ ਸੋਡਾ ਲੋਨ ਗਿਆ ਹੈ।"
ਅੰਗਨੂੰਆਂ ਰਸਾਲਾ ਬਾਜ਼ਾਰ ਨੂੰ ਤੁਰ ਪਿਆ। ਉਹ ਵੀ ਉਸੇ ਕੱਬਰ ਪਾਸੋਂ ਲੰਘਿਆ ਹੋਣਾ ਹੈ; ਪਰ ਉਸ ਦੇ ਅੰਦਰ ਇਸ ਵੇਲੇ ਕਈ ਘੋੜਿਆਂ ਦੀ ਤਾਕਤ ਦਾ ਇੰਜਨ ਭਖ ਰਿਹਾ ਸੀ।
ਅੰਗਨੂਆਂ ਦੇ ਚਲੇ ਜਾਣ ਪਿਛੋਂ ਮਾਂ ਜੀ ਨੇ ਕਈ ਵਾਰ ਆਖਿਆ-"ਨਾ ਮੰਡਾ ਮੁੜਿਆ ਹੈ, ਨਾ ਸਾਈਸ ਹੀ ਆਇਆ?"
ਪਰ ਦੂਜੇ ਪਾਸਿਓਂ ਉਤਰ ਮਿਲਿਆ:
" ਹੋਲੀਆਂ ਹੈਨ, ਮੁੰਡਾ ਵੀ ਉਥੇ ਤਮਾਸ਼ਾ ਵੇਖਣ ਲਗ ਗਿਆ ਤੇ ਫਿਰ ਅੰਗਨੂੰਆਂ ਕੋਈ ਘੱਟ ਹੈ?"
ਮਾਂ ਤਾਂ ਚਾਹੁੰਦੀ ਸੀ, ਉਹ ਉਡ ਕੇ ਜਾਵੇ, ਉਸ ਨੂੰ ਆਪਣੇ ਬੱਚੇ ਦਾ ਬੜਾ ਹੀ ਫ਼ਿਕਰ ਸੀ। ਦਰ-ਅਸਲ ਉਹ ਭੋਜਨ ਤਾਂ ਵੰਡ ਰਹੀ ਸੀ, ਪਰ ਤੜਫ਼ ਰਹੀ ਸੀ। ਉਹ ਜਾਣਦੀ ਸੀ ਕਿ ਉਸ ਦਾ ਪੁਤਰ ਅਜ ਹੀ ਬਾਹਰ ਗਿਆ ਹੈ। ਨਾਲੇ ਜਿਸ ਘਰ ਵਿਚ ਪਹਿਲੇ ਦੋ ਤਿੰਨ ਬਾਲ ਗੁਜ਼ਰ ਗਏ ਹੋਣ, ਉਥੇ ਬੱਚਿਆਂ ਦੀ ਬੜੀ ਰੱਖਿਆ

-੧੧