ਪੰਨਾ:ਫ਼ਰਾਂਸ ਦੀਆਂ ਰਾਤਾਂ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਹੋਈ । ਉਹ ਆਪਣੀ ਕੁਰਸੀ ਤੋਂ ਉਠ ਅਤੇ ਮੇਰੇ ਪੱਟਾਂ ਉਤੇ ਮਾਸੂਮ ਧੀਆਂ ਵਾਂਗ 'ਹਨਾ ਹਿੰਦੀ ਯੂ ਗੁਦੇ ਛਾਦਰ' ਆਖਦੀ ਹੋਈ ਆਣ ਬੈਠੀ। ਕਦੇ ਮੇਰੇ ਮੁੰਹ ਵਲ ਵੇਖਦੀ, ਕਦੇ ਗਲ ਵਿਚ ਪਏ ਮੇਰੇ ਪਿਸਤੌਲ ਨਾਲ ਖੇਡਦੀ-ਕਿਤਨਾ ਭਰੋਸਾ ਹੈ ਯਕੀਨ ਵਿਚ ।

ਉਸ ਦੇ ਪਿਓ ਨੇ ਚਾਹਿਆ ਕਿ ਉਹ ਇਕ ਚਿੱਠੀ ਮੇਰੇ ਅਫ਼ਸਰਾਂ ਨੂੰ ਲਿਖੇ ਕਿ ਮੈਂ ਉਸ ਦੀ ਲੜਕੀ ਦੀ ਇਮਦਾਦ ਕੀਤੀ ਹੈ, ਪਰ ਮੈਂ ਰੋਕ ਦਿਤਾ । ਮੈਨੂੰ ਦੁਸ਼ਮਣ ਦੀ ਮੱਦਦ ਦਾ ਕੋਈ ਹੱਕ ਨਹੀਂ ਸੀ । ਫਿਰ ਮੈਂ ਅੱਜ ਤੋਂ ਚਾਰ ਮਹੀਨੇ ਪਹਿਲਾਂ ਇਸ ਹਾਦਸੇ ਦੀ ਰਪੋਰਟ ਆਪਣੇ ਅਫ਼ਸਰਾਂ ਨੂੰ ਨਹੀਂ ਸੀ ਕੀਤੀ ।

ਮੇਰੇ ਦੋਵੇਂ ਸਾਥੀ ਝੂਠ ਦੀਆਂ ਕਈ ਪੌੜੀਆਂ ਪੜ ਰਹੇ ਸਨ । ਦੋਹਾਂ ਦੇ ਹਿਰਦਿਆਂ ਵਿਚ ਵਖੋ-ਵਖਰੀਆਂ ਕਹਾਣੀਆਂ ਘੜੀਆਂ ਜਾ ਚਕੀਆਂ ਸਨ, ਪਰ ਚਾਹ ਮੁਕਣ ਥਾਂ ਮਗਰੋਂ ਜਦੋਂ ਦਰਾਡੇ ਸੜਕ ਤਕ ਉਹ ਸਾਨੂੰ ਛੱਡ ਕੇ ਗਏ ਅਤੇ ਫਿਰ ਵੀ ਆਉਣ ਦਾ ਇਕਰਾਰ ਲਿਆ ਤਾਂ ਮੈਂ ਆਪਣੇ ਕੈਂਪ ਬੈਤੁਲ ਹਲਮ ਨੂੰ ਆਉਂਦਿਆਂ ਸਾਰੀ ਕਹਾਣੀ ਸਾਥੀਆਂ ਨੂੰ ਸੁਣਾਈ । ਵਿਛੜਦਿਆਂ ਹਲੀਨਾ ਨੇ ਇਕ ਵਾਰੀ ਫਿਰ ਆਖਿਆ, ਮੇਰਾ ਖਿਆਲ ਹੈ ਉਸ ਡਰਾਵਣੀ ਘਟਨਾ ਨੂੰ ਯਾਦ ਕਰਕੇ ਇਹ ਜ਼ਬਰਦਸਤੀ ਉਸ ਦੇ ਮੂੰਹ ਥੀਂ ਨਿਕਲ ਜਾਂਦਾ ਸੀ :

ਹਨਾ, ਯੂ. ਗੁਦ ਹਿੰਦੀ । ਗੁਦ ਫਾਦਰ ।

ਤਦਿਆਂ ਵਾਰੀ ਮੈਂ ਉਸ ਦੇ ਦੋਵੇਂ ਹੱਥ ਬੜੇ ਪਿਆਰ ਨਾਲ ਘਟਦਿਆਂ ਆਖਿਆ :

ਯੂ. ਹਲੀਨਾ ! ਗੁਡ ਡਾਟਰ, ਗੁਡ ਗਰਲ, ਇੰਤਲੀਜਾਂ ।

ਆਈ. ਨੋ. ਯੂ. ਗੁਦ ਫ਼ਾਦਰ ।

ਯੋਸ਼ । ਗਾਡ ਗੁਡ ਫ਼ਾਦਰ : ਗਾਡ ਯੂਅਰ ਹੈਲਪ ' ਟਟੀ ਫੁਟੀ ਅੰਗਰੇਜ਼ੀ ਵਿਚ ਪ੍ਰਗਟ ਕੀਤਾ । ਤੂੰ ਚੰਗਾ ਪਉ ਹੈ । ਮੇਰੀ ਇਮਦਾਦ ਕੀਤੀ ਅਤੇ ਮੈਂ ਸਮਝਾਣ ਦੀ ਕੋਸ਼ਸ਼ ਕੀਤੀ ਤੇ ਚੰਗੀ ਧੀ ਹੈ । ਸੁਸ਼ੀਲ ਕੁੜੀ ਹੈ। ਤੇਰੀ ਮਦਦ ਮੈਂ ਨਹੀਂ-ਰਬ ਨੇ ਕੀਤੀ । ਫੌਜੀਆਂ ਦਾ ਵੀ ਸਾਧਾਂ ਵਾਂਗ ਕੋਈ ਟਿਕਾਣਾ ਨਹੀਂ ਹੁੰਦਾ । ਤੀਜੇ ਚੌਥੇ ਦਿਨ ਹੀ ਸਾਡਾ ਉਥੋਂ ਕੂਚ ਹੋ ਗਿਆ-ਮੈਨੂੰ ਹਲੀਨਾ ਹੁਣ ਵੀ ਚੇਤੇ ਆਉਂਦੀ ਹੈ ।

-੧੧੪