ਪੰਨਾ:ਫ਼ਰਾਂਸ ਦੀਆਂ ਰਾਤਾਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਸਰ ਜਮਮਨੀ ਦੇ ਇਹ ਖਿਆਲ, ਖਿਆਲ ਹੀ ਰਹੋ--'

ਇਸ ਫਾਇਰ ਗ ਲਾਇਨ ਦੀ ਉਚੇਚੀ ਤਿਆਰੀ ਵਿਚ ਮਿਲਟਰੀ ਦੇ ਹਰ ਇਕ ਡੀਪਾਰਮਿੰਟ ਨੇ ਹਿਸਾ ਲਿਆ ਸੀ । ਬੇਰਿਡੀਅਰ, ਜਰਨੈਲ, ਕਰਨੈਲ ਥਾਂ ਲੈ ਕੇ ਇਕ ਸਿਪਾਹੀ ਤਕ, ਸਾਰੇ ਕੰਮ ਵਿਚ ਲਗੇ ਹੋਏ ਸਨ । ਹਿੰਦੁਸਤਾਨੀ ਫੋਜ ਵੱਖ, ਆਸਟਰੇਲੀਅਨ, ਕਨੇਡੀਅਨ, ਬਿਟਿਸ਼ ਸਭ ਰਲ ਮਿਲ ਕੇ ਇਸ ਨੂੰ ਸਿਰੇ ਚਾੜ ਰਹੇ ਸਨ | ਸਖਤ ਸਰਦੀਆਂ ਸਨ ਅਤੇ ਸਾਨੂੰ ਕੰਮ ਕਰਨ ਲਈ ਦਿਨ ਚੜ੍ਹੇ ਉਥੇ ਪੁਜਣਾ ਪੈਂਦਾ | ਰਾਤ ਨੂੰ ਹੀ ਉਬਲੇ ਹੋਏ ਲਾਲ ਸੁਰਖ ਚਾਹ ਦੇ ਪਾਣੀ ਵਿਚ ਆਪਣੇ ਹਿਸੇ ਦੀ ਰੂਮ ਮਿਲਾਕੇ ਕੁਪੀ ਭਰ ਲਈ ਜਾਂਦੀ । ਦਿਨ ਚੜਦੇ ਹੀ ਸੜਕ ਦੇ ਕਿਨਾਰੇ ਪੇਡ ਹੋਣੀ ਤੇ ਹਰ ਇਕ ਸਿਪਾਹੀ ਨੂੰ ਭੁੰਨਿਆ ਹੋਇਆ ਸੁਕਾ ਮਾਸ ਜਾਂ ਕੜਾਹ ਪ੍ਰਸ਼ਾਦ ਸਮੇਤ ਚਾਰ ਚਾਰ ਰੋਟੀਆਂ ਦੇ ਮਿਲ ਜਾਂਦਾ | ਰਾਤ ਨੂੰ ਕੈਂਪ ਵਿਚ ਆਕੇ ਪੂਰੀ ਹਾਜ਼ਰੀ ਮਿਲਦੀ । ਸੜਕ ਥਾਂ ਇਕ ਛਕੜਿਆਂ ਵਾਲੀ ਰੇਲ ਗਡੀ ਸਾਨੂੰ ਫਾਇਰੰਗ ਲਾਇਨ ਤਿਆਰ ਹੋਣ ਵਾਲੀ ਥਾਂ ਲਿਜਾਇਆ ਕਰਦੇ । ਇਸੇ ਟੇਨ ਉਪਰ, ਕੰਡਿਆਲੀ ਤਾਰਾਂ ਦੇ ਬੰਡਲ, ਬੇਲਚੇ, ਫ਼ਰਵੇ, ਲਕੜ ਦੇ ਬਾਲੇ, ਸਲੀਪਰ ਅਤੇ ਹੋਰ ਜ਼ਰੂਰੀ ਸਾਮਾਨ ਮੌਜੂਦ ਹੁੰਦਾ ਸੀ । ਇਨਾਂ ਹੀ ਛਕੜਿਆਂ ਵਿਚ ਜਰਨੈਲ ਕਰਨੈਲ ਅਤੇ ਅਸਾਂ ਦੇ ਨਾਲ ਵਾਲੇ ਅਫ਼ੀਸਰ ਸਵਾਰ ਹੁੰਦੇ ਸਨ, ਕੰਮ ਕਰਾਉਣ ਵਾਲਾ R,B. ਦਾ ਅਮਲਾ ਵੀ ਇਸੇ ਗੱਡੀ ਵਿਚ ਜਾਂਦਾ । ' ਭਾਵੇਂ ਇਹ ਥਾਂ ਆਬਾਦੀ ਥਾਂ ਕਾਫ਼ੀ ਦੂਰ ਅਤੇ ਫਾਇਰਿੰਗ ਲਾਇਨ ਥੀ ਬੜੀ ਪਿਛੇ ਸੀ, ਪਰ ਫਿਰ ਵੀ ਹਰ ਰੋਜ਼ ਹੈਵੀ-ਗਨਾਂ ’ ਦੇ ਫਾਇਰ ਅਤੇ ਹਵਾਈ ਜਹਾਜ਼ਾਂ ਦੇ ਬੰਬਾਂ ਦੀ ਖੇਡ ਨਿਤ ਖੇਡੀ ਜਾਂਦੀ । ਜਦੋਂ ਫਾਇਰਿੰਗ ਸ਼ੁਰੂ ਹੁੰਦਾ “ਲੁਕੀ ਛਿਪੀ · ਘਿਉ ਦੀ ਪੀ ਕੋਈ ਐਧਰ ਕੋਈ ਓਧਰ ਮੁੰਡਿਆਂ ਦੀ ਖੇਡ ਵਾਂਗ ਸਾਰੇ ਹੀ ਨਿਵਾਣਾਂ ਵਿਚ ਲੰਮਲੇਟ ਹੋ ਜਾਂਦੇ ਅਤੇ ਫਾਇਰੰਗ ਮੁਕਣ ਮਗਰੋਂ ਵਿਸਲ ਹੁੰਦਿਆਂ ਹੀ ਫਿਰ ਫ਼ਰਵਾ, ਬੇਲਚਾ, ਗੌਤੀ ਸ਼ੁਰੂ ਹੋ ਜਾਂਦੀ । “ਜਿਨ ਕੀ ਚੀਰੀ ਦਰਗਹਿ ਛਾਹੀਂ ਉਹ ਆਪਣੀ ਲਿਖਤ ਅਨੁਸਾਰ ਧਰਮਰਾਜ ਦੇ ਚਰਨਾਂ ਵਿਚ ਹਿਸਾਬ ਮੁਕਾਣ ਲਈ ਜਾ ਪੁਜਦੇ ਅਤੇ

੧੧੬