ਪੰਨਾ:ਫ਼ਰਾਂਸ ਦੀਆਂ ਰਾਤਾਂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਮਾਂ ਅਨੁਸਾਰ ਘੋੜੇ, ਗਧੇ, ਬਕਰੇ, ਬੈਲ, ਮੱਛਰ, ਮੱਖੀ ਦੀਆਂ ਜੂਨਾਂ ਵਿਚ ਚਲੇ ਜਾਂਦੇ । ਬੰਦੇ ਦੀ ਜੂਨ ਤਾਂ ਸਾਡੇ ਵਿਚੋਂ ਕਿਸੇ ਨੂੰ ਕੀ ਮਿਲਣੀ ਹੋਈ --ਹਾਂ ਜੇ ਮਰਨ ਵੇਲੇ ਦੇ ਖਿਆਲਾਂ ਅਨੁਸਾਰ ਕਿਸੇ ਜੂਨੀ ਵਿਚ ਪੈਣਾ ਮੁਮਕਿਨ ਹੋ ਸਕਦਾ ਹੈ । ਜਿਵੇਂ ਬਾਬੇ ਦੀ ਬਾਣੀ ਆਖਦੀ ਹੈ:ਅੰਤ ਕਾਲ ਜੋ ਲਛਮੀ ਸਮਰੇ, ਐਸੀ ਚਿੰਤਾ ਮੈਂ ਜੋ ਮਰੈ’’ ਭਈ ਉਹ ਸਰੂਪ ਬਣ--ਕਈਆਂ ਨੂੰ ਜ਼ਹਿਰ ਦੇ ਡੰਗ ਮਾਰਨ ਲਈ । ਜੇਹੜਾ ਬਚੇ ਸਿਮਰੇ ਉਹ ਸੂਰਨੀ ਜਾਂ ਸੂਰ ਬਣੇਗਾ ਅਤੇ ਜੇਹੜਾ ਇਸਤੀ ਸਿਮਰੇ ਉਹ ਵੇਸਵਾ ਬਣੇਗੀ--ਕਿਸੇ ਸ਼ਹਿਰ ਦੀ ਘੰਘ ਵਸੋਂ ਵਿਚ ਚੁਬਾਰੇ ਦੀ ਉਪਰਲੀ ਖਿੜਕੀ ਵਿਚ ਬੈਠ ਕੇ ਕਈ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਲਈ । ਸੋ ਫਰਾਂਸ ਵਿਚ ਅਸੀਂ ਵੀ ਮਰਨ ਬੀ ਪਹਿਲਾਂ ਜੋ ਕਿਸੇ ਨੂੰ ਕੋਈ ਸੁਰਤ ਸੋਝੀ ਹੋਇਆ ਕਰਦੀ ਤਾਂ ਇਹ ਖਾਹਿਸ਼ ਹੁੰਦੀ ਹੈ ਧਰਮਰਾਜ ਜੀਉ ! ਕਿਰਪਾ ਕਰਕੇ ਅਗਲੀ ਜੁਨ ਫ਼ਰਾਂਸ ਦੀ ਧਰਤੀ ਵਿਚ ਬਖ਼ਸ਼ੀ। ਮੁੰਡਾ ਜਾਂ ਕੁੜੀ, ਘੋੜਾ, ਗਉ, ਸੂਰ, ਸਿਹਾ, ਮੁਰਗਾ ਜੋ ਵੀ ਬਣਾ ਫ਼ਰਾਂਸ ਵਿਚ ਹੀ ਬਣਾ ॥ ਹੁਣ ਧਰਮ-ਰਾਜ ਜੀਉ ਕਿਰਪਾ ਕਰੋ ! ਅਤੇ ਹਿੰਦੁਸਤਾਨ ਦੇ ਨਰਕ-ਕੰਡ ਵਿਚੋਂ ਕੱਢ ਕੇ ਫਰਾਂਸ ਦੇ ਸ਼ਰਗ ਆਸ਼ਰਮ ਵਿਚ ਥਾਂ ਬਖਸ਼ੋ, ਜਿਥੋਂ ਦੇ ਮੁੰਡੇ ਕੁੜੀਆਂ , ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਹਨ । ਜਿਥੋਂ ਦੇ ਮਰਦ-ਤੀਮੋਤਾਂ ਰਾਣੀਆਂ ਅਤੇ ਬਾਦਸ਼ਾਹ ਹਨ । ਜਿਥੇ ਜਾਨਵਰਾਂ ਦੀ ਵੀ ਰਾਖੀ ਹੁੰਦੀ ਹੈ । ਪੂਰੀ ਖੁਰਾਕ, ਪੂਰਾ ਆਰਾਮ, ਪੁਰਾ ਇਲਾਜ ਜਾਨਵਰਾਂ ਲਈ ਵੀ ਹੈ। ਸਾਰੇ ਫਰਾਂਸ ਵਿਚ ਅਸੀਂ ਕਦੇ ਵੀ ਕੋਈ ਮਰੀਅਲ ਟਟੂ, ਘੋੜਾ, ਪਸਲੀਆਂ ਨਿਕਲੀ ਗਉ, ਗਲੀਆਂ ਵਿਚ ਰੁਲਦਾ ਲਾਵਾਰਸ ਕੁਤਾ ਨਹੀਂ ਵੇਖਿਆ | ਅਵਲ ਤਾਂ ਗਰਮ ਹੋਈ ਕਤੀ ਨੂੰ ਚਮੜੀ ਦੀ ਗੁੱਥੀ ਚਾੜ ਦਿਤੀ ਜਾਂਦੀ ਹੈ, ਪਰ ਜੇ ਚਾਰ ਪੰਜ ਕਤੁਰੇ ਜੰਮ ਵੀ ਪੈਣ ਤਾਂ ਲੋੜ ਅਨੁਸਾਰ ਇਕ ਜਾਂ ਦੋ ਪਾਲਣ ਲਈ ਰਖ ਕੇ ਬਾਕੀ ਉਸੇ ਦਿਨ ਠੰਡੇ ਪਾਣੀ ਦੀ ਬਾਲਟੀ ਵਿਚ ਧਰ ਦਿਤੇ ਗਏ, ਜਦੋਂ ਉਨਾਂ ਦੀ ਆਤਮਾ ਹਵਾ ਵਿਚ ਚੱਕਰ ਲਾਂਦੀ ਕਿਸੇ ਹੋਰ ਜੂਨ ਵਿਚ ਪੈਣ ਲਈ ਧਰਮ-ਰਾਜ ਪਾਸ ਪੁਜੀ, ਫਰਾਂਸ ਦੀਆਂ ਗਲੀਆਂ ਲਾਵਾਰਸ ਕਤਿਆਂ ਥੀਂ ਸਵੱਛ ਹੋ ਗਈਆਂ । ਸਾਡੇ ਹਿੰਦੁਸਤਾਨ ਦੇ ਬਾਜ਼ਾਰਾਂ 'ਤੇ ਗਲੀਆਂ ਵਿਚ ਸਿਰਪਾਟੇ, ਜ਼ਖਮੀ ਕੀੜੇ ਵਿਚ ਵਿਲ

-੧੧੭