ਪੰਨਾ:ਫ਼ਰਾਂਸ ਦੀਆਂ ਰਾਤਾਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਪਤ ਪਾਸੋਂ ਰਖ ਲੰਬੀ ਮਿਰਚ ਮੰਗ ਬੈਠਾ । ਇਹ ਸਾਬਤ ਮਿਰਚ ਭਾਜੀ ਵਿਚ ਉਬਲਕੇ ਬੜੀ ਨਰਮ ਹੋ ਚੁਕੀ ਸੀ। ਵਿਚਾਰ ਨੇ ਬੇ-ਸਮਝੀ ਵਿਚ ਰਾਜਪੂਤ ਵਾਂਗ ਹੀ ਮੂੰਹ ਵਿਚ ਚੱਬ ਲਈ । ਅਗਲੇ ਮਿੰਟ ਅੱਖਾਂ, ਨੱਕ, ਮੂੰਹ ਵਿਚੋਂ ਪਾਣੀ ਆ ਰਿਹਾ ਸੀ । ਅੰਦਰਲੀ ਬਰਕੀ ਅੰਦਰ, ਬਾਹਰਲੀ ਬਾਹਰ, ਕਿਤਨਾ ਚਿਰ ਬੜਾ ਬੇ-ਹਾਲ ਰਿਹਾ । ਪਾਣੀ ਦੀਆਂ ਕਲੀਆਂ ਨਾਲ ਕਿਤਨੇ ਚਿਰ ਮਗਰੋਂ ਵਿਚਾਰੇ ਨੂੰ ਆਰਾਮ ਆਇਆ ! ਦੂਜੇ ਦਿਨ ਜਦੋਂ ਉਹ ਸਾਡੇ ਗੀਤ ਸੁਣਨ ਆਇਆ ਤਾਂ ਆਖਦਾ ਸੀ:

ਮੈਨੂੰ ਮਿਰਚ ਖਾਕੇ ਇਹ ਤਾਂ ਸਮਝ ਆ ਗਈ ਹੈ ਕਿ ਹਿੰਦਸਤਾਨੀ ਇਸੇ ਲਈ, ਜੰਗ ਜੂ, ਬਹਾਦਰ, ਨਿਡਰ ਅਤੇ ਮੇਹਨਤੀ ਹਨ, ਉਹ ਇਹੋ ਜਹੀਆਂ ਜ਼ਹਿਰੀਲੀਆਂ ਚੀਜ਼ਾਂ ਹਜ਼ਮ ਕਰ ਲੈਦੇ ਹਨ । ਹਰ ਇਕ ਸਰਖ ਮਿਰਚ ਵਿਚ ਇਕ ਸ਼ਰਾਬ ਦੀ ਬੋਤਲ ਦਾ ਨਸ਼ਾ ਰਖਦੀ ਹੈ । ਜੇ ਤਿੰਨ ਚਾਰ ਮਿਰਚਾਂ ਕਿਸ ਜ਼ਹਿਰੀਲੇ ਸੱਪ ਨੂੰ ਵੀ ਖਵਾ ਦਿਤੀਆਂ ਜਾਣ ਤਾਂ ਉਹ ਵੀ ਜ਼ਰੂਰ ਮਰ ਜਾਵੇ । ਪਰ ਧੰਨ ਹਿੰਦੁਸਤਾਨੀ ਹਨ ਕਿ ਇਹ ਹਰ ਰੋਜ਼ ਖਾਕੇ ਫਿਰ ਜੀਉਂਦੇ ਹਨ । ਜਰਮਨਾਂ ਨੂੰ ਤਾਂ ਕਚਿਆਂ ਚਬ ਜਾਣਗੇ।

ਰੋਟੀ ਮਗਰੋਂ ਇਥੇ ਖੂਬ ਜਲਸਾ ਹੁੰਦਾ । ਮੂੰਹ ਵਾਲੇ ਵਾਜੇ ਨਾਇਟੰਗਲ’’ ਬੰਸਰੀਆਂ, ਬੇਲਚੇ, ਚਾਹ ਵਾਲੇ ਡੂਡਣ, ਜਾਂ ਦਾ ਕੰਮ ਦਿੰਦੇ । ਪੋਠੋਹਾਰੀ ਮਾਹੀਏ, ਗਿਧੇ, ਬੋਲੀਆਂ, ਹੀਰ ਦੀਆਂ ਕਲੀਆਂ, ਰਾਜਪੂਤ, ਜਾਟ ਮਰਹਟਿਆਂ ਅਤੇ ਗੋਰਖਿਆਂ ਦੇ ਗੀਤ, ਹਿੰਦੁਸਤਾਨੀਆਂ ਦੀ ਕੁ ਵਾਲੀ ਅਤੇ ਗਜ਼ਲਾਂ, ਸਾਰਾ ਕੁਝ ਹੀ ਹੁੰਦਾ । ਸਚ ਜਾਣੋ ਸਾਰੀਆਂ ਔਕੜਾਂ ਅਤੇ ਮੁਸ਼ਕਲਾਂ ਵਿਚ ਵੀ ਜੰਗਲ ਦਾ ਮੰਗਲ ਬਣ ਜਾਂਦਾ।

ਸ਼ਾਮੀ ਇਸੇ ਛਕੜਿਆਂ ਵਾਲੀ ਟਰੇਨ ਵਿਚ ' ਕੈਂਪ ਨੂੰ ਵਾਪਸ ਮੜ ਆਉਂਦੇ ਸਾਂ, ਅਤੇ ਮੁੜਨ ਲਗਿਆਂ ਜਾਂ ਤਾਂ ਬਰਫ਼ ਪੈਣੀ ਸ਼ਰ। ਹੋ ਜਾਂਦੀ ਜਾਂ ਫਿਰ ਮੀਹ ਦੀ ਫੁਹਾਰ ਲਗ ਜਾਂਦੀ । ਮੀਂਹ ਦੀਆਂ ਕਣੀਆਂ ਸਖਤ ਸਰਦ ਦੇ ਕਾਰਨ ਆਸਮਾਨ ਥੀਂ ਹੀ ਕੰਕਰੀਆਂ ਦੀ ਤਰਾਂ ਜਮੀਆਂ ਹੋਈਆਂਸਾਮਣੀ ਹੋਵਾ ਦੇ ਜ਼ੋਰ ਨਾਲ ਬੰਦਕ ਦੇ ਛਰੇ ਵਾਂਗ ਮੂੰਹ ਦੇ ਉਪਰ ਲਗਦੀਆਂ ।

-੧੧ ੯-