ਪੰਨਾ:ਫ਼ਰਾਂਸ ਦੀਆਂ ਰਾਤਾਂ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਦੀ ਸੇਵਾ ਹੋ ਸਕਦੀ ਸੀ । ਮਖਣ, ਰੋਟੀ, ਸੰਤ, ਪਨੀਰ ਅਤੇ ਤਲੇ ਹੋਏ ਆਲੂਆਂ ਦੀਆਂ ਪਲੇਟਾਂ ਇਕ ਸਾਧਾਰਨ ਜਹੇ ਮੇਜ਼ ਉਪਰ ਸਜਾਈਆਂ ਗਈਆਂ, ਬਾਕੀਆਂ ਤਾਂ ਸ਼ਰਾਬ ਵੀ ਪੀਤੀ ਅਤੇ ਹੋਰ ਵੀ ਚੀਜ਼ਾਂ ਖਾਧੀਆਂ, ਪਰ ਮਾਨ ਯੋਗ ਗਰੰਥੀ ਜੀ ਨੇ ਕੇਵਲ ਆਲੂਆਂ ਨੂੰ ਹੀ ਭਾਗ ਲਾਏ | ਉਨ੍ਹਾਂ ਨੇ ਆਲੂ ਪਹਿਲੀ ਵਾਰੀ ਅਜ ਹੀ-ਫਰਾਈ ਕੀਤੇ ਆਲੂ ਖਾਧੇ ਸਨ । ਬੜੀਆਂ ਸਿਫਤਾਂ ਕੀਤੀਆਂ। ਜਦੋਂ ਬਿਲ ਤਾਰ ਕੇ ਅਸੀਂ ਤੁਰਨ ਲਗੇ ਤਾਂ ਇਕ ਨੌਜਵਾਨ ਕੁੜੀ ਪਾਸੋਂ ਗਰੰਥੀ ਜੀ ਨੇ ਆਲੂ ਤਿਆਰ ਕਰਨ ਦੀ ਮਰਯਾਦਾ ਪੁਛੀ, ਅਸਾਂ ਮੁਟਿਆਰ ਨੂੰ ਦਸਿਆ ਕਿ ਇਹ ਸਾਡੇ ਧਾਰਮਕ ਆਗੂ ਹਨ । *ਮਿਸਯੂ ਕਿਉਰੋਂ ਨੌਜੁਵਾਨ ਸੁੰਦਰੀ ਵੀ ਉਨਾਂ ਨੂੰ ਮਾਨ ਯੋਗ ਗਰੰਥੀ ਖ਼ਿਆਲ ਕਰਦੀ ਹੋਈ ਨਮਸਕਾਰ ਕਰਕੇ ਭਜਦੀ ਗਈ ਅਤੇ ਜਲਦੀ ਹੀ ਫਰਾਈ ਪਾਨ, ਆਲੂ, ਛੁਰੀ ਅਤੇ ਗਰੀਸ ਵਾਲਾ ਬਰਤਨ ਚੁਕ ਲਿਆਈ । ਇਕ ਮੋਟੇ ਆਲੂ ਦੀ ਛਿਲ ਸਾਡੇ ਸਾਹਮਣੇ ਲਾਹੀ, ਉਸ ਨੂੰ ਤੌਲੀਏ ਨਾਲੇ ਸੋਕਾ ਦਿਤਾ, ਫਿਰ ਆਲ ਦੀਆਂ ਬਾਰੀਕ : ਫਾੜੀਆਂ ਕੀਤੀਆਂ, ਡਬੇ ਵਿਚੋਂ ਗਰੀਸ ਦੇ ਤਿੰਨ ਚਾਰ ਚਿਮਚੇ ਫਰਾਈ ਪਾਨ ਵਿਚ ਪਾਕੇ ਅੰਗਠੀ ਉਪਰ ਚਾੜ ਦਿਤਾ। ਅਜੇ ਘਿਉ ਗਰਮ ਹੀ ਹੋ ਰਿਹਾ ਸੀ ਕਿ ਡਬੇ ਵਾਲੀ ਤਸਵੀਰ ਉਪਰ ਗਰੰਥੀ ਜੀ ਦੀ ਨਜ਼ਰ ਜਾ ਪਈ | ਲੰਬੇ ਕੰਨਾਂ ਤੇ ਮੋਟੇ ਸਿੰਘਾਂ ਵਾਲੇ ਕਿਸੇ ਬੈਲ ਦੀ ਗਰਦਨ ਦਿਸ ਰਹੀ ਸੀ । ਸਾਡੇ ਪੁਛਣ ਉਪਰ , ਕੁੜੀ ਨੇ ਡੱਬਾ ਚਕਕੇ ਆਖਿਆ :

ਮਮਝੋਜ਼-ਵਾਸ਼, ਸ਼ਿਵਲ- ਮਤਲਬ ਇਹ ਕਿ ਗਉ ਬੈਲ ਆਦਿ ਦੀ ਚਰਬੀ ਹੈ। ਨਾਲ ਹੀ ਉਸ ਤਸਵੀਰ ਵਲ ਸੈਨਤ ਕਰਕੇ ਦਸ ਰਹੀ ਸੀ ਕਿ ਬੜੀ ਤਾਕਤਵਰ ਚੀਜ਼ ਹੈ । ਰਿਸ਼ਟ-ਪੁਸ਼ਟ ਕਰਦੀ ਹੈ, ਅਸੀ ਮਹੀਨੇ ਥੀਂ ਹਰ ਰੋਜ਼ ਇਹੋ ਹੀ ਤੁਲੇ ਹੋਏ ਆਲੂ ਚੁਵਾਨੀ, ਪਲੇਟ ਦੇ ਹਿਸਾਬ ਖਾ ਰਹੇ ਸਾਂ | ਪਰ ਗਰੰਥੀ ਜੀ , ਨੇ , ਹੋੜਾ ਪਾ ਦਿਤਾ |

-੧੨੨-