ਪੰਨਾ:ਫ਼ਰਾਂਸ ਦੀਆਂ ਰਾਤਾਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰਖਾਨੇ ਦੇ ਪ੍ਰਬੰਧਕਾਂ ਨੇ ਮਜ਼ਦੂਰ ਨੂੰ ਜੋ ਕੁਝ ਮਜ਼ਦੂਰੀ ਬਦਲੇ ਦਿਤਾ ਹੈ | ਸਾਰਾ ਕੁਝ ਹੀ ਫਿਰ ਕਿਸੇ ਨਾ ਕਿਸੇ ਦੂਜੀ ਸ਼ਕਲ ਵਿਚ ਮੋੜ ਲਿਆ ਹੈ । ਸਿਨਮਾ, ਹਸਪਤਾਲ, ਸਕੂਲ, ਖੇਡਣ ਗਰੈਂਡਾਂ, ਗੁਸਲਖਾਨਾ, ਨਾਚ ਘਰ, ਗਿਰਜਾ ਅਤੇ ਕਵਾਟਰ ਮਜ਼ਦੂਰ ਲਈ ਭਾਵੇਂ ਮੁਫ਼ਤ ਹੀ ਹਨ, ਪਰ ਮਜ਼ਦੂਰ ਆਪਣੀ ਤਨਖਾਹ ਨੂੰ ਪਹਿਲੇ ਦਿਨ ਹੀ ਨਕਦੀ ਦੀ ਸ਼ਕਲ ਵਿਚ ਨਹੀਂ ਲੈਂਦਾ, ਸਗੋਂ ਇਸ ਦੇ ਉਲਟ ਕਾਰਖਾਨੇ ਦੀਆਂ ਪਰਚੀਆਂ ਖ਼ਰੀਦ ਲੈਂਦਾ ਹੈ ਅਤੇ ਜਿਸ ਦੇ ਸਪੱਸ਼ਟ ਅਰਥ ਇਹੋ ਹਨ ਕਿ ਫਿਰ ਉਹ ਸਾਰੀਆਂ ਹੀ ਚੀਜ਼ਾਂ ਕਾਰਖਾਨੇ ਦੀਆਂ ਦੁਕਾਨਾਂ ਵਿਚੋਂ ਹੀ ਖ਼ਰੀਦ ਕਰਦਾ ਹੈ । ਸ਼ਹਿਰ ਜਾਣ ਲਈ ਭਾਵੇਂ ਟਰਾਮ ਵੀ ਆਂਵਦੀ ਹੈ, ਪਰ ਆਪਣੀਆਂ ਪ੍ਰੀਤ ਪੀਘਾਂ ਵਖਰਿਆਂ ਝੂਟਣ ਲਈ ਸਾਈਕਲਾਂ ਦੀ ਸ਼ਾਨਦਾਰ ਦੁਕਾਨ ਵੀ ਸੀ, ਜਿਥੋਂ ਵਖੋ ਵਖਰੀਆਂ ਨੌਜਆਨ ਜੋੜੀਆਂ ਸਾਈਕਲਾਂ ਕਰਾਏ ਲੈ ਨਿਘੀਆਂ ਤੇ ਨਵੇਕਲੀਆਂ ਸੈਰਾਂ ਲਈ ਜਾਂਦੇ ਸਨ । ਹਰ ਰੋਜ਼ ਨਾਚ-ਘਰ ਤੇ ਸਿਨਮਾ ਵਿਚ ਇੰਦਰ ਦਾ ਅਖਾੜਾ ਜੁੜਦਾ ਸੀ । ਜੱਫੀਆਂ ਪੈਂਦੀਆਂ, ਹਿਕਾਂ ਮਿਲਦੀਆਂ, ਪਿਆਰ ਘਟਣੀਆਂ ਹੋਈਆਂ ਤੇ ਮਜ਼ਦੂਰ ਦੀਆਂ ਸਾਰੀਆਂ ਥਕਾਵਟਾਂ ਦੂਰ ਹੋ ਜਾਂਦੀਆਂ-ਕਿਤਨੀ ਸ਼ਾਹਾਨਾ ਜ਼ਿੰਦਗੀ ਹੈ ਫਰਾਂਸ ਦੇ ਮਜ਼ਦੂਰ ਦੀ ।

ਇਕ ਵੱਖ ਹੀ ਦੁਕਾਨ ਥੀਂ ਜ਼ਨਾਨਾ ਅਤੇ ਮਰਦਾਨਾ ਸੁਟ ਵੀ ਕਰਾਏ ਉਪਰ ਮਿਲ ਸਕਦੇ ਸਨ । ਇਸ ਸ਼ਾਹੀ ਦੁਕਾਨ ਉਪਰ ਅਨੇਕਾਂ ਅਲਮਾਰੀਆਂ ਵਿਚ ਵਖੋ ਵਖਰੀ ਥਾਂ ਆਪਣਾ ਸੁਟ ਉਹ ਲਾਹ ਕੇ, ਦੂਜੇ ਸੂਟ ਪਾ ਲਏ ਜਾਂਦੇ। ਨਿਕੇ ਨਿਕੇ ਕਈ ਕਮਰਿਆਂ ਵਿਚ ਆਦਮਕਦ ਸ਼ੀਸ਼ੇ ਅਤੇ ਸ਼ਿੰਗਾਰ-ਮੇਜ਼ ਮੌਜੂਦ ਸਨ। ਸੁੰਦਰੀਆਂ ਆਪਣੇ ਸੂਟ ਲਾਹਕੇ ਸ਼ੀਸ਼ੇ ਦੇ ਸਾਮਣੇ ਖੜੋ, ਕਰਾ ਦੇ ਸੂਟ ਸਜਾ ਲੈਂਦੀਆਂ, ਵਾਲ ਸੰਵਾਰ, ਰਖੀ ਪਾਉਡਰ ਮਲ ਕੇ ਤਿਆਰ ਹੋ ਨਿਕਲਦੀਆਂ । ਇਕ ਸੂਟ ਵਿਚ ਜਰਾਬ, ਅੰਦਰ ਵਾਲੀ ਚੋਲੀ, ' ਘਘਰੀ ਬੀ ਲੈਕੇ ਟੋਪੀ, ਬੁਟ, ਛਤਰੀ, ਬਟਉਆ, ਦਾਸਤਾਨੇ, ਮਫਲਰ, ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਸਨ ਇਸ ਦੇ ਨਾਲ ਹੀ ਫੋਟੋਗਰਾਫੀ ਦੀ ਦੁਕਾਨ ਵੀ ਮੌਜੂਦ ਹੈ । ਜਿਥੇ ਜੋੜੀਆਂ ਸਚ ਸੰਜਾਕੇ ਬਾਹਵਾਂ ਵਿਚ ਬਾਹਵਾਂ ਪਾ, ਵਖੋ ਵਖਰੇ ਅਨੇਕਾਂ ਨਮੂਨਿਆਂ ਦੀਆਂ ਤਸਵੀਰਾਂ ਲੁਹਾਂਦੀਆਂ

-੧੨੬