ਪੰਨਾ:ਫ਼ਰਾਂਸ ਦੀਆਂ ਰਾਤਾਂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਨੇ ਵਜੇ, ਦੁਧ ਇਤਨੇ ਚਿਰ ਨੂੰ, ਬਿਸਕੁਟ, ਸੰਗਤਰੀਆਂ ਇਸ ਵੇਲੇ, ਦਸ ਪੰਦਰਾਂ ਬਾਲਾਂ ਦੀ ਇਕ ਖਿਡਾਲੀ ਆਪਣੇ ਦਸ ਬਾਰਾਂ ਬੱਚਿਆਂ ਦੇ ਪਰੋਗਰਾਮ ਆਪਣੀ ਤਖ਼ਤੀ ਉਪਰ ਤਰਤੀਬ ਦੇ ਲੈ' ਦੀ ਅਤੇ ਉਸੇ ਤਰਤੀਬ ਅਨੁਸਾਰ ਹਰ ਇਕ ਬਚ ਦੀ ਸੇਵਾ ਹੁੰਦੀ ਜਾਂਦੀ, ਢਾਈ ਤਿੰਨ ਸੌ ਬੱਚਿਆਂ ਦੀ ਮੌਜੂਦਗੀ ਵਿਚ ਰਤਾ ਵੀ ਚੀਕ ਚਿਹਾੜਾ ਨਹੀਂ ਸੀ । ਚੁਸਣੀਆਂ, ਖਿਡੌਣ, ਛਣਕਲੇ, ਗੋਦਾਂ, ਗੁਡੀਆਂ, ਵਖੋ ਵਖਰੀ ਉਮਰ ਦੇ ਬਾਲਾਂ ਲਈ ਮੌਜੂਦ ਸਨ । ਰਿੜਨ, ਤੁਰਨ-ਫਿਰਨ ਵਾਲਿਆਂ ਦੀਆਂ ਵਖੋ ਵਖਰੀਆਂ ਟੋਲੀਆਂ ਸਨ । ਆਪੋ ਆਪਣੇ ਸਮੇਂ ਬਚਿਆਂ ਦੀਆਂ ਮਾਵਾਂ ਆਉਂਦੀਆਂ, ਹਸਦੇ ਖੇਡਦੇ ਮੁਖੜੇ ਚੰਮਦੀਆਂ, fਖਿੜ-ਖਿੜਾਂ ਬਾਲ ਮਾਂਵਾਂ ਨੂੰ ਚਮਣੀਆਂ ਦੇਦੇ ਤੇ ਹਿਕਾਂ ਦੀਆਂ ਚੁਣੀਆਂ ਲੈਂਦੇ ਘਰਾਂ ਵੱਲ ਤੁਰ ਜਾਂਦੇ । ਜਿਥੇ ਸਾਰਾ ਦਿਨ ਸੁਗੰਧੀ ਭਰੇ ਫੁਲਾਂ ਵਿਚ ਸੰਸਾਰ ਦੀਆਂ ਪਵਿੱਤਰ ਰੱਬੀ ਰੂਹਾਂ ਦਾ ਬਾਗ ਖਿੜਿਆ ਰਹਿੰਦਾ । ਰਾਤ ਪਈ ਨੂੰ ਇਹ ਥਾਂ ਬੰਦ ਕਰ ਦਿਤੀ ਜਾਂਦੀ, ਉਪਰਲੀਆਂ ਛੱਤਾਂ ਵਿਚ ਖਿਡਾਵੀਆਂ ਆਪੋ ਆਪਣੇ ਕਮਰਿਆਂ ਵਿਚ ਗਰਮ ਅੰਗੀਠੀ ਪਾਸ ਬੈਠ ਅਨੰਦ ਲੈਂਦੀਆਂ । ਦਿਨ ਚੜੇ ਫਿਰ ਉਹੀ ਰੋਣਕ ਅਤੇ ਚਹਿਲ ਬfਹਲ--ਬfਚਆਂ ਦੀ ਮਾਸੁਮ ਦੁਨੀਆਂ ।

ਅਜ ਸ਼ਾਮ ਨੂੰ ਆਪਣੇ ਨਿਵਾਸ ਅਸਥਾਨ ਬੀ ਮੈਂ ਨਾਲ ਦੇ ਪਿੰਡ ਗਿਆ, ਮੇਰੀਆਂ ਮਿੱਤਰ ਸਹੇਲੀਆਂ ਬੁਲਾ ਲਿਆ ਸੀ, ਜਿਨਾਂ ਦੇ ਘਰ ਅਸੀਂ ਕੁਝ ਚਿਰ ਪਹਿਲਾਂ ਰਹਿ ਆਏ ਸਾਂ ਉਨਾਂ ਵਿਚੋਂ . ਇਕ ਦਾ ਮੰਗੇਤਰ ਫ਼ੌਜ ਵਿਚੋਂ ਛੁੱਟੀ ਆਇਆ ਸੀ, ਦੋਵੇਂ ਨੌਜਵਾਨ ਸੁੰਦਰ ਕੁੜੀਆਂ ਵਲੋਂ ਉਨਾਂ ਦੇ ਮਾਪਿਆਂ ਦੀ ਆਗਿਆ ਅਨੁਸਾਰ ਇਸ ਸਾਰੇ ਟੱਬਰ ਦਾ ਪੀਤੀ ਭੋਜਨ ਸੀ । ਮੈਂ ਅੱਠ ਕੁ ਵਜੇ ਇਥੇ ਜਾ ਪੁਜਾ। ਮਿੱਤਰਤਾ ਅਨੁਸਾਰ ਕੁਝ ਸੁਗਾਤਾਂ ਵੀ ਆਪਣੀ ਵਲੋਂ ਲੈ ਗਿਆ ਸੀ, ਜਿਨਾਂ ਵਿਚੋਂ ਰਾਸ਼ਨ ਦੀ ਥੋੜੀ ਜਹੀ ਰੂਮ ਵੀ ਸ਼ਾਮਲ ਸੀ, ਰਮ ਨੂੰ ਇਹ ਬੜੀ ਕੀਮਤੀ ਸ਼ਰਾਬ ਗਿਣਦੇ ਸਨ । ਇਹ ਪਿੰਡ ਉਸੇ ਕਾਰਖਾਨੇ ਦੇ ਰਾਹ ਵਿਚ ਸੀ, ਕੋਇਲੇ ਦੀ ਖਾਣ ਵਿਚ ਕੰਮ ਕਰਨ ਵਾਲੇ ਅਨੇਕਾਂ ਮਰਦ ਤੀਮਤਾਂ ਇਸ ਪਿੰਡ ਦੇ ਵੀ ਸ. ਚੇਹ` ਹਰ

-੧੨੮