ਪੰਨਾ:ਫ਼ਰਾਂਸ ਦੀਆਂ ਰਾਤਾਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਰੀਆਂ ਵੀ ਆਈਆਂ | ਸਮਾਂ, ਭਰਜਾਈਆਂ, ਰਾਣੀਆਂ, ਜਠਾਣੀਆਂ, ਨੂੰਹਾਂ, ਧੀਆਂ, ਸਾਰੀਆਂ ਪੂਰੇ ਸ਼ਿੰਗਾਰ ਤੇ ਵਧ ਬੀ ਵਧ ਜੋਬਨ ਵਿਚ ਤਿਆਰ ਹੋਕੇ ਆਈਆਂ ਸਨ । ਧੇਤਿਆਂ ਵਲੋਂ ਵੀ ਸਾਰੀਆਂ ਇਕਠੀਆਂ ਹੋਈਆਂ | ਪਰ ਇਨਾਂ ਇਕ ਨੌਜਵਾਨ ਮੁੰਡ ਅਨਦਾੜੀਏ ਨੂੰ ਵੀ ਜਨਾਨੇ ਬਸਤਰਾਂ ਵਿਚ ਸਜਾ ਸਵਾਰ, ਸੁਰਮਾ, ਦੰਦਾਸਾ, ਕੰਘ ਪਟੀ ਕਰ ਮਿਲਣੀ ਵਲੇ ਆਣ ਖੜਾ ਕੀਤਾ | ਗਲਾਂ ਵਾਲੇ ਆਟੇ ਇਕ ਦੂਜੀ ਦੇ ਗਲਾਂ ਵਿਚ ਪਾਏ ਗਏ ।

ਤੀਵੀਆਂ ਨੇ ਤੀਵੀਆਂ ਦੀਆਂ ਗਲਾਂ ਅਤੇ ਹੋਨ ਚੁਮੇ, ਘੁਟ ਘੁਟ ਕੇ ਉਭਰੀਆਂ ਹੋਈਆਂ ਛਾਤੀਆਂ, ਉਭਰੀਆਂ ਛਾਤੀਆਂ ਨਾਲ ਪੀਚ ਪੀਚ ਕੇ ਜੁੜੀਆਂ, ਨੌਜੁਵਾਨ ਅਤੇ ਤਕੜੀਆਂ ਤਰੀਮਤਾਂ ਕਮਜ਼ੋਰ ਤੇ ਸਿਧੀਆਂ ਸਿਧੀਆਂ ਉਪਰ ਭਾਰੂ ਸਾਬਤ ਹੋਈਆਂ । ਅਜ ਇਸਤਰੀ ਜੋਬਨ-ਮਰਦ-ਪੁਣੇ ਵਿਚ ਆਕੇ ਆਪਣੀ ਹਿਲ ਜੁਲ ਕਰਨਾ ਚਾਹੁੰਦਾ ਸੀ । ਬੜੀ ਖਿਲੀ ਮਚੀ, ਜ਼ਨਾਨੀਆਂ ਨੇ ਜ਼ਨਾਨੀਆਂ ਨੂੰ ਮਰਦਾਂ ਵਾਂਗ ਹਿਲ ਹਿਲਕੇ ਛੇੜਖਾਨੀਆਂ ਕੀਤੀਆਂ | ਹਥਾਂ ਨਾਲ ਇਕ ਦੂਜੀ ਦੇ ਜੋਬਣਾਂ ਨੂੰ ਛੇੜਿਆ ਗਿਆ ਅਤੇ ਉਭਾਰਿਆ ਗਿਆ ।

ਮਿਲਣੀ ਮੁਕ ਗਈ, ਜਾਂਜੀ ਅਤੇ ਮੋਲ ਸਭੋ ਮਰਦ ਆਪਣੀਆਂ ਵਹੁਟੀਆਂ ਨ੍ਹਾਂ ਧੀਆਂ ਨੂੰ ਇਤਨਾ ਕੁਝ ਕਰਦਿਆਂ ਵੇਖ ਵੇਖ ਖੁਸ਼ ਚੌਹੀਂ ਪਾਸੀਂ ਹਾਸੇ ਤੇ ਖਿਲੀਆਂ ਚੀਆਂ ਹੋਈਆਂ ਸਨ । ਪਰ ਜਦ ਇਹ ਪਤਾ ਲਗਾ ਕਿ ਧੇਤੇ ਪਵਾਰ ਵਲੋਂ ਜ਼ਨਾਨੀਆਂ ਵਿਚ ਇਕ ਨੌਜਵਾਨ ਮੁੰਡਾ ਵੀ ਸੀ । ਜਿਸਨੇ ਜ਼ਨਾਨੇ ਕਪੜਿਆਂ ਵਿਚ ਤਰੇਤੇ ਵਾਲੀਆਂ ਦੀਆਂ ਚਮੀਆਂ ਲਈਆਂ, ਜਫੀਆਂ ਪਾਈਆਂ, ਛਾਤੀ ਨਾਲ ਛਾਤੀ ਜੋੜੀ, ਤਾਂ ਬੜਾ ਰੌਲਾ ਮਚਿਆ । ਜ਼ਨਾਨੀਆਂ ਤਾਂ ਹਸਦੀਆਂ ਖੇਡਦੀਆਂ ਖੁਸ਼ ਸਨ ਪਰ ਜਿਨ੍ਹਾਂ ਦੀਆਂ ਧੀਆਂ ਵਹੁਟੀਆਂ ਸਨ ਉਹ ਸੀਖ-ਪਾ ਹੋ ਕਪੜਿਆਂ ਥੀਂ ਬਾਹਰ ਹੋ ਰਹੇ ਸਨ !, ਇਸਤਰੀ ਚਾਲ ਚਲਣ ਦੇ ਰਾਖੇ ਅਸੀਂ ਆਪ ਭਾਵੇਂ ਘਰੋਂ ਬਾਹਰ ਕੀ ਹਨੇਰ ਪਾ ਆਵੀਏ । ਪਰ ਘਰ ਵਾਲੀ ਨੂੰ ਅਖ ਚੁਕਣ ਦੀ ਵੀ ਆਗਿਆ ਨਹੀਂ ਮਿਲਦੀ । ਹਰ ਇਕ ਮਰਦ ਆਪਣੀ ਸੁਵਾਣੀ, ਨੂੰਹ ਧੀ ਲਈ ਹਰ ਵੇਲੇ ਸ਼ਕਤੀ ਹੀ ਰਹਿੰਦਾ ਹੈ ।

-੧੩੧