ਪੰਨਾ:ਫ਼ਰਾਂਸ ਦੀਆਂ ਰਾਤਾਂ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਾਬ ਕਰਨਾ ਕਿਸੇ ਬਹਾਦਰੀ ਨਾਲੋਂ ਘਟ ਨਾ ਸੀ । ਅਸੀ ਦੋਵੇਂ fਪਿਛਲਾ ਪਿੰਡ ਪਿਛੇ ਛੱਡ ਆਏ, ਅਗਲਾ ਅਜੇ ਮੀਲ ਕੁ ਵਿਥ ਉਪਰ ਸੀ । ਦੋਹਾਂ ਨੇ ਇਕ ਸੜਕ ਦੇ ਇਕ ਪਾਸੇ ਪਿਸ਼ਾਬ ਕੀਤਾ, ਸ਼ਰਲਾ ਮਾਰਕੇ ਦੋਵੇਂ ਫਿਰ ਤੁਰ ਪਏ । ਜਿਉਂ ਜਿਉਂ ਪਿੰਡ ਨੇੜੇ ਆ ਰਿਹਾ ਸੀ, ਤਿਉਂ ਤਿਉਂ ਮੈਂ ਉਸ ਨੂੰ ਕਾਬੂ ਕਰਨ ਦੀਆਂ ਦਲੀਲਾਂ ਸੋਚ ਰਿਹਾ ਸੀ, ਦਿਲ ਨੇ ਆਖਿਆ: “ ਨਬ ਕਿਉਂ ਨਹੀਂ ਜਾਂਦਾ, ਜੇ ਇਹ ਜਰਮਨ ਹੈ ? ਅੰਦਰੋਂ ਹੀ ਉਤਰ ਮਿਲਿਆ ।

ਜਾਸੂਸ ਬੜੇ ਦਲੇਰ ਹੁੰਦੇ ਹਨ । ਟਾਂਵੀ ਟਾਂਵੀ ਪਿਡ ਦੀ ਰੋਸ਼ਨੀ ਸਾਹਮਣੇ ਦਿਸ ਰਹੀ ਸੀ, ਮੈਂ ਹੁਣ ਉਸ ਦੀ ਬਾਂਹ ਵਿਚ ਬਾਂਹ ਪਾ ਲਈ । ਉਸ ਮੇਰੀ ਬਾਂਹ ਨੂੰ ਘੁਟਿਆ ਮੈਂ ਉਸਦੀ ਬਾਂਹ ਨੂੰ ਜਦੋਂ ਵੀ ਬਾਂਹ ਦਿਲੀ ਹੁੰਦੀ, ਮੈਂ ਖਿਆਲ ਕਰਦਾ ਇਹ ਨਸਣਾ ਚਾਹੁੰਦਾ ਹੈ, ਮੈਂ ਤਕੜਾ ਹੋ ਜਾਂਦਾ | ਅਖੀਰ ਪਿੰਡ ਵੀ ਆ ਗਿਆ । ਮੈਂ ਉਸਨੂੰ ਪਿੰਡ ਵਿਚ ਆਪਣੀ ਰੈਜਮੈਂਟ ਦੇ ਕਵਾਟਰ-ਗਾਰਦ ਵਿਚ ਬੰਦ ਕਰਨਾ ਚਾਹੁੰਦਾ ਸਾਂ । ਪਰ ਉਸ ਦੇ ਘਰ ਨੂੰ ਮੋੜ ਵਾਲੀ ਗਲੀ ਆ ਚੁਕੀ । ਮੈਂ ਉਸ ਨੂੰ ਅਗੇ ਖਿਚਾਂ, ਉਹ ਉਧਰ ਨੂੰ ਮੁੜਨਾ ਚਾਹੇ, ਦੋ ਸ਼ਰਾਬੀਆਂ ਦੀ ਖਿਚ-ਖਿਚੀ ਵਧਦੀ ਜਾ ਰਹੀ ਸੀ । ਅਖੀਰ ਇਕ ਦੁਜੇ ਨੂੰ ਜਫੀਆਂ ਪੈ ਗਈਆਂ । ਆਪੋ ਵਿਚ ਦੀ ਜ਼ੋਰ ਅਜ਼ਮਾਈ ਵਿਚ ਅਸੀਂ ਪਹਿਲਵਾਨਾਂ ਵਾਂਗ ਘੁਲਦੇ ਘਲਦੇ ਸੜਕ ਦੇ ਇਕ ਪਾਸੇ ਮੀਂਹ ਦੇ ਖੜੋਤੇ ਪਾਣੀ ਵਿਚ ਹੇਠਾਂ ਉਪਰ ਹੋ ਗਏ । ਮੈਂ ਗਾਰਦ ਦੇ ਸਪਾਹੀਆਂ ਨੂੰ ਸੰਤਰੀ ! ਸੰਤਰੀ ! ਸੰਤਰੀ ! ਆਖਕੇ ਵਾਜਾਂ ਮਾਰੀਆਂ । ਉਸ ਆਪਣੇ ਬਚਾ ਲਈ ਚੀਕ ਚਿਹਾੜਾ ਪਾਇਆ । ਸੜਕ ਦੇ ਦੋਹੀਂ ਪਾਸੀਂ ਘਰਾਂ ਵਾਲੇ ਹਿੰਦੁਸਤਾਨੀ ਤੇ ਫਰਾਂਸੀਸੀ ਸਾਰੇ ਘਰਾਂ ਵਿਚੋਂ ਜਾਗ ਉਠੇ, ਸੜਕ ਵਿਚ ਲੈਂਪਾਂ ਆ ਗਈਆਂ । ਮੈਂ ਅਜੇ ਵੀ ਵਿਕਟੋਰੀਆ ਕਰਾਸ ਲੈਣ ਲਈ ਜਰਮਨ ਕੈਦੀ ਨੂੰ ਉਸ ਦੇ ਕੋਟ-ਕਾਲਰ ਥਾਂ ਘੁਟਕੇ ਫੜਿਆ ਹੋਇਆ ਸੀ । ਉਸ ਦੇ ਦੋਹਾਂ ਹੱਥਾਂ ਵਿਚ ਮੇਰਾ ਪਿਸਤੌਲ ਘੁਟਿਆ fਪਿਆ ਸੀ । ਭਈ ਮਤਾਂ ਅਸਲੋਂ ਹੀ ਜਰਮਨ ਜਾਣਕੇ ਜਿੰਦ ਹੀ ਨਾ ਮੁਕਾ ਛਡੇ ।

-੧੩੩