ਪੰਨਾ:ਫ਼ਰਾਂਸ ਦੀਆਂ ਰਾਤਾਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਨੀਚਰ ਵਾਰ ਅੱਧੇ ਦਿਨ ਦੀ ਛੁੱਟੀ ਹੋ ਜਾਂਦੀ, ਕਪੜੇ ਸਾਫ਼ ਹੁੰਦੇ, ਫਰਸ਼ ਧੋਤੇ ਜਾਂਦੇ, ਘਰ ਦੀਆਂ ਵਸਤਾਂ ਖਰੀਦੀਆਂ ਜਾਂਦੀਆਂ ਤੇ ਐਤਵਾਰ ਦੀਆਂ ਖੁਸ਼ੀਆਂ ਮਨਾਣ ਲਈ ਸਾਰੀਆਂ ਹੀ ਤਿਆਰੀਆਂ ਸਨੀਚਰਵਾਰ ਨੂੰ ਮੁਕਾ ਲਈਆਂ ਜਾਂਦੀਆਂ ! ਇਹ ਹਸਦੀ ਖੇਡਦੀ ਬੇfਚੰਤ ਦੁਨੀਆਂ ਦੇ ਬੰਦੇ ਐਤਵਾਰ ਪੇਮ ਪੀਘਾਂ ਝੂਟਦੇ, ਜ਼ਿਮੀਂਦਾਰ ਮੁੰਡੇ ਕੁੜੀਆਂ, ਮਰਦ, ਤ੍ਰੀਮਤਾਂ, ਬਚੇ ਸਭੋ ਹੀ ਐਤਵਾਰ ਸਵੇਰੇ ਸੁੰਦਰ ਮੁਖੜੇ ਲਿਸ਼ਕ ਪੁਸ਼ਕ ਇੰਦਰ ਦੇ ਅਖਾੜੇ ਦੀਆਂ ਪਰੀਆਂ ਅਤੇ ਸਭੋ ਹੀ ਸ਼ਾਹੁ ਹਿਰਾਖ ਬਣ ਬੈਠਦੇ । ਗਿਰਜੇ ਘਰਾਂ ਵਿਚ ਜਿਥੇ ਪਾਦਰੀ ਸਾਹਿਬ ਰੱਬ ਦੀ ਦਰਗਾਹ ਵਿਚ ਅਰਜ਼ੋਈਆਂ ਲਈ ਅੰਜੀਲ ਦੀਆਂ ਆਇਤਾਂ ਪੜਕੇ ਸੁਣਾਂਦਾ, ਉਥੇ ਹੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਪ੍ਰੀਤ ਮਿਲਣੀਆਂ ਵੀ ਹੁੰਦੀਆਂ । “ਪ੍ਰਭ ਕੈ ਸਿਮਰਨ ਸਦਾ ਨਿਰਲੇਪ ਜੈਸੇ ਜਲ ਮੈ ਕੰਵਲ ਅਲੇਪ’ ਗਿਰਜ਼ੇ ਦੇ ਬਾਹਰ , ਤੇ ਅੰਦਰ ਪ੍ਰੇਮਜੋੜੀਆਂ ਜੁੜਦੀਆਂ | ਮੰਗਣੀਆਂ ਤੇ ਵਿਆਹ ਦੇ ਇਕਰਾਰ ਹੁੰਦੇ, ਮਾਪੇ, ਬੀਬੇ ਅਤੇ ਬੀਬੀਆਂ ਨੂੰ ਸਮਾਂ ਦੇਕੇ ਆਪ ਵਖਰਿਆਂ ਹੋ ਜਾਂਦੇ । ਨੰਗਰਜੇ ਦੇ ਅੰਦਰ ਪ੍ਰਾਰਥਨਾ ਹੁੰਦੀ ਅਤੇ ਬਾਹਰ ਕਬਰਿਸਤਾਨ ਦੇ ਬਾਗ ਵਿਚ ਬੜਾ ਭਾਰੀ ਮੇਲਾ ਜੁੜਦਾ । ਉਹੀ ਜ਼ਿਮੀਦਾਰ ਜੇਹੜੇ ਸਤ ਦਿਨ ਘਰਾਂ ਦੇ ਕੰਮਾਂ ਨਾਲ ਲੰਬੂ-ਪੇਲੂ ਹੁੰਦੇ, ਅਜ ਸ਼ਹਿਜ਼ਾਦੇ ਸ਼ਹਿਜ਼ਾਦੀਆਂ ਬਣ ਜਾਂਦੇ ।

ਦੁਪਹਿਰ ਦੀ ਰੋਟੀ ਵੀ ਐਤਵਾਰ ਨੂੰ ਬੜੇ ਉਤਸ਼ਾਹ ਵਾਲੀ ਹੁੰਦੀ। ਲੜਾਈ ਦੇ ਕਾਰਨ ਤੇਲ, ਕੋਇਲਾ, ਡਬਲ ਰੋਟੀ ਅਤੇ ਖੰਡ ਦਾ ਰਾਸ਼ਨ ਸੀ । ਸਨੀਚਰ ਨੂੰ ਹੀ ਡਬਲ ਰੋਟੀ, ਖੰਡ ਵਾਲੀ ਗਡੀ ਪਿੰਡ ਵਿਚ ਪੁਜ ਜਾਂਦੀ, ਆਪਣੀ ਪਾਸਬੁਕ-ਜਿਸ ਉਪਰ ਫੋਟੋ ਦੀ ਤਸਵੀਰ ਲਗੀ ਹੁੰਦੀ ਵਿਖਾਕੇ ਹਫਤੇ ਲਈ ਸਾਰੀਆਂ ਚੀਜ਼ਾਂ ਖਰੀਦ ਲਈਆਂ। ਜਾਂਦੀਆਂ । ਵਡੇ ਜ਼ਿਮੀਂਦਾਰ ਘਰਾਂ ਵਿਚ ਘਰ ਦੀ ਬਕਰੀ ਉਪਰ ਹੀ ਡਬਲਰੋਟੀਆਂ ਪੰਦਰਵੇਂ ਦਿਨ ਤਿਆਰ ਕਰ ਲਈਆਂ ਜਾਂਦੀਆਂ । ਕਾਰਖਾਨੇ, ਕੋਇਲੇ ਦੀਆਂ ਖਾਣਾਂ ਦੇ ਮਜ਼ਦੂਰ ਅਤੇ ਹੋਰ ਸਾਰਿਆਂ ਹੀ ਕਿਰਤੀਆਂ ਨੂੰ ਐਤਵਾਰ ਨੂੰ ਛੁੱਟੀ ਹੁੰਦੀ ।

ਲਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਾਬ ਦੇ ਦੌਰ ਚਲਦੇ, ਸ਼ਰਾਬੀਆਂ ਦੇ ਵਿਚਕਾਰ ਨਾਚੀ ਕੁੜੀਅ, ਪਿਆਨੋਂ ਦੇ

-੧੩੭