ਪੰਨਾ:ਫ਼ਰਾਂਸ ਦੀਆਂ ਰਾਤਾਂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲ-ਸੁਰ ਉਪਰ ਅਧ-ਨੰਗੀਆਂ ਸ਼ਰਾਬ ਦੇ ਨਸ਼ੇ ਵਿਚ ਮਸਤ ਨਚਦੀ ਥਰਕਦੀਆਂ, ਇਹੋ ਜਹੇ ਨਾਚ ਘਰ ਜਿਥੇ ਸ਼ਹਿਰਾਂ ਵਿਚ ਸਨ, ਉਥੇ ਪਿੰਡਾਂ ਵਿਚ ਵੀ ਮੌਜੂਦ ਸਨ | ਸਾਰੇ ਹੀ ਯੂਰਪੀ ਦੇਸ਼ਾਂ ਵਿਚ ਇਸਤੀ ਪੁਰਸ਼ ਦਾ ਹਿਕ ਨਾਲ ਹਿਕ ਜੋੜਕੇ, ਬਾਹਵਾਂ ਵਿਚ ਬਾਹਵਾਂ ਘਟਕ ਨਚਣਾ ਇਕ ਹੁਨਰ ਅਤੇ ਆਰਟ ਹੈ। ਸਰਦੀ ਦੇ ਕਾਰਨ ਨਚਣਾ ਇਕ ਚੰਗੀ ਕਸਰਤ ਵਿਚ ਸ਼ਾਮਲ ਹੈ।

ਫਰਾਂਸ ਦੇ ਪੇਂਡੂ ਸਕੂਲਾਂ ਵਿਚ ਮੁੰਡੇ ਕੁੜੀਆਂ ਇਕੋ ਥਾਂ ਪੜਦੇ ਹਨ ਬਾਲ-ਪਨ ਥੀਂ ਮਰਦ ਨੂੰ ਇਸਤਰੀ ਦੇ ਇਤਨਾ ਨੇੜੇ ਕਰ ਦਿਤਾ ਜਾਂਦਾ ਹੈ ਕਿ ਉਸਦੀਆਂ ਸਾਰੀਆਂ ਕਾਮਚੇਸ਼ਟਾ fਪਿਆਰ ਅਤੇ ਮਿਲਣੀਆਂ ਤਕ ਹੀ ਮੁਕ ਜਾਂਦੀਆਂ ਹਨ | ਸਾਡੇ ਦੇਸ਼ ਵਾਂਗ ਮਰਦਾਵੀਆਂ ਅੱਖਾਂ ਇਸਤਰੀ ਜੋਬਨ ਲਈ ਕੁਖੀਆਂ ਤੇ ਤਰਸਦੀਆਂ ਰਾਹ ਜਾਂਦੀਆਂ ਸੁੰਦਰੀਆਂ ਵਲ ਬਿਟਰ ਬਿਟਰ ਨਹੀਂ ਵੇਖਦੀਆਂ । ਸਕਲਾਂ ਵਿਚ ਮੁੰਡੇ ਕੁੜੀਆਂ ਲਈ ਇਕਠੀਆਂ ਖੇਡਾਂ , ਮਿਥੀਆਂ ਜਾਂਦੀਆਂ ਹਨ । ਕਈ ਖੇਡਾਂ ਇਹੋ ਜਹੀਆਂ ਹਨ ਜਿਨਾਂ ਵਿਚ ਕਦੇ ਮੁੰਡਾ ਉਪਰ ਤੇ ਕੁੜੀ ਹੇਠਾਂ, ਕਦੇ ਕੁੜੀ ਉਪਰ ਤੇ ਮੁੰਡਾ ਹੇਠਾਂ । Three type ਵਿਚ ਕਦੇ ਮੁੰਡੇ ਦੀ ਪਿਠ ਕੁੜੀ ਦੀ ਹਿਕ ਨਾਲ ਤੇ ਕਦੇ ਕੁੜੀ ਦੀ ਪਿਠ ਮੁੰਡੇ ਦੀ ਹਿਕ ਨਾਲ ਜੁੜ ਜਾਂਦੀ ਹੈ, “ਘੋੜੀ ਟਾਪਾ’’ ਇਕ ਵਾਰੀ ਕੁੜੀ ਹੇਠਾਂ, ਦੂਜੀ ਵਾਰੀ ਮੁੰਡਾ ਹੇਠਾਂ । ਜਦੋਂ ਬਰਫਾਂ ਪੈ ਜਾਣ ਕਰਕੇ ਨਹਿਰਾਂ, ਛੱਪੜ, ਤਾਲਾਬ, ਜਮ ਕੇ ਸ਼ੀਸ਼ੇ ਦਾ ਫ਼ਰਸ਼ ਬਣ ਜਾਂਦੇ ਨੇ, ਤਾਂ ਪੈਰਾਂ ਵਿਚ ਗਲੀਸਣ ਵਾਲੇ ਬੂਟ ਪਾਕੇ ਜਾਂ ਰਾਰੀਆਂ ਅਤੇ ਪਹੀਆਂ ਵਾਲੇ ਜੋੜੇ ਕਸਕੇ, ਜਮੀ ਹੋਈ ਬਰਫ ਉਪਰ ਗਸਿਆ ਜਾਂਦਾ ਹੈ ਪਰ ਇਹ ਖੇਡ ਵੀ ਮੁੰਡੇ ਕੁੜੀ ਦੀ ਜੋੜੀ ਵਿਚ ਹੀ ਖੇਡੀ ਜਾਂਦੀ ਹੈ । ਇਕ ਦੇ ਡਿਗਣ ਨੂੰ ਦੂਜੇ ਦੀ ਗਲਵਕੜੀ ਵਿਚ ਘਟਕੇ ਬਚਾ ਲਿਆ ਜਾਂਦਾ ਹੈ। ਕਈ ਖੇਡਾਂ ਵਿਚ ਮੁੰਡਾ ਕੁੜੀ ਦੇ ਪਟਾਂ ਉਪਰ ਜਾ ਬੈਠਦਾ ਹੈ ਤੇ ਕੁੜੀ ਮੁੰਡੇ ਦੇ ਪਟਾਂ ਉਪਰ । ਹਾਸੇ ਖਲੀਆਂ, ਮੁਕਾਬਲੇ, ਦੌੜਾਂ, ਛਾਲਾਂ, ਕਿਸੇ ਕੰਮ ਵਿਚ ਵੀ ਫਰਾਂਸ ਦੀ ਕੁੜੀ ਮੁੰਡਿਆਂ ਥੀਂ ਘਟ ਨਹੀਂ । ਇਹੋ ਕਾਰਨ ਹਨ ਕਿ ਅਜ ਪਛਮੀ

-੧੩੮