ਪੰਨਾ:ਫ਼ਰਾਂਸ ਦੀਆਂ ਰਾਤਾਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀਆਂ ਕਲਬਾਂ ਵਿਚ ਨਚਦੀਆਂ ਸਨ, ਉਥੇ ਹਿੰਦੂਆਂ ਲਈ ਵੀ ਕਈ ਇਕ ਗੀਤ ਗਾਂਦੀਆਂ ਸਨ । ਜਿਨ੍ਹਾਂ ਵਿਚ ਇਕ

ਵਿਨੇ ਅਵਕ ਨੂੰ !

ਇੰਡੀਅਨ ਮਨਮੌਲੇ ਟੂ ! '

ਸੋਲਜ਼ਰ ਮਰਲਾ ! ‘


ਝੂਲੇ, ਝੂਪੈ, ਮਮਾ, ਪਪਾ ! “

ਸਭਨੀ ਮਨ ਮੋਜ਼ੈਲ ! ‘

ਮਿਤੀ ਬੇਬੇ ਤੂੰ ਸੈਲ ! ‘‘


ਮਨ ਮੌਜੈਲ ਪਲੌਂਗੇ !

ਸੋਲਜਰ ਪ੍ਰਲਾ ਅਤਾਉ !


ਇਨਾਂ ਪੰਗਤੀਆਂ ਦੇ ਅਰਥ ਕੁਝ ਇਉਂ ਸਨ:

ਹੁੰਦੀ ਸਹੀ ਆਉਂਦੇ ਨੇ ! ‘

ਕੇਵਾਰੀਆਂ ਨੂੰ ਭੈਣਾਂ, ਮਾਂ ਨੂੰ ਮਾਂ, ਪਿਉ ਨੂੰ ਪਿਉ ਆਖਦੇ ! “


ਰੋਟੀ ਦੁਧ ਤੇ ਪਾਣੀ ਮੰਗਦੇ ! ‘‘

ਕੰਵਾਰੀਆਂ ਨਾਲ ਸੇਰਾਂ ਹੁੰਦੀਆਂ !

ਹੁੰਦੀ ਸਿਪਾਹੀ ਅਟਨ-ਸ਼ਨ ਹੋ ਸਮੇਂ ਸਿਰ ਤੁਰ ਜਾਂਦੇ ! ‘


ਆਪਣੀ ਨਿਸ਼ਾਨੀ ਇਕ ਬੱਚਾ ਕੰਵਾਰੀਆਂ ਲਈ ਦੇ ਜਾਂਦੇ !

ਕੁੜੀਆਂ ਹੁੰਦੀਆਂ ਦੀ ਯਾਦ ਵਿਚ ਰੋਣਗੀਆਂ !


ਇਹ ਬੜੇ ਚੰਗੇ ਹਿੰਦੀ ਤੇ ਸੁੰਦਰ ਕੰਵਾਰੀਆਂ ! “

ਕਠੀਆਂ ਸੈਰਾਂ ਤੇ ਪਿਆਰ ਮਿਲਣੀਆਂ ਸਦਾ ਦੀ ਯਾਦ !

ਐਤਵਾਰ ਵਾਲੇ ਮੇਲੇ ਨੂੰ ਵੇਖਣ ਲਈ ਜਦੋਂ ਕੁੜੀਆਂ ਦੂਰ ਗਈਆਂ ਤਾਂ ਮਗਰੋਂ ਸਿਪਾਹੀਆਂ ਨੇ ਵੀ ਮੁਛਹਿਰਿਆਂ ਨੂੰ ਵੱਟ ਚਾੜੇ, ਦਾੜੇ ਸਜਾਕੇ ਵਰਦੀਆਂ ਪਾਕੇ ਲਿਸ਼ਕ ਲਸ਼ਕਾ ਇਸ ਆਉਂਦੇ ਤੇ ਜਾਂਦੇ ਸੁੰਦਰਤਾ ਦੇ ਹੜ ਵਿਚ ਕਾਮਦਿਓ ਦੇ ਦੇਵਤੇ ਨੂੰ ਵੇਖਣ ਲਈ ਸੜਕ ਦੇ ਕਿਨਾਰੇ ਆਣ ਅੜੇ ਸਨ | ਅੱਖਾਂ ਹੀ ਅੱਖਾਂ ਵਿਚ ਸਿਰ ਬੀ ਪੈਰਾਂ ਤਕ ਕਪੜਿਆਂ ਦੇ ਅੰਦਰਲਾ ਜੋਬਨ ਵੀ ਤਾੜਿਆ ਜਾ ਰਿਹਾ । ਸੀ । ਕਈਆਂ ਨੂੰ ਆਪਣੀਆਂ ਸਵਾਣੀਆਂ, ਆਪਣਾ ਪਿੰਡ, ਆਪਣੇ

-੧੪੧