ਪੰਨਾ:ਫ਼ਰਾਂਸ ਦੀਆਂ ਰਾਤਾਂ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤਿੰਨ ਸੇਰ ਹੋਰ ਵਧ ਗਏ ਅਤੇ ਹੋਲੀਆਂ ਸ਼ੁਰੂ ਹੁੰਦਿਆਂ ਹੀ ਹਰ ਰੋਜ਼ ਇਕ ਤਲਵਾਰ ਦੀ ਭੇਟ ਹੋਣ ਲਗਾ। ਵਾਰੋ ਵਾਰ ਜਦ ਚਾਰ ਬਕਰੇ ਉਡਾਏ ਜਾ ਚੁਕੇ ਤਾਂ ਇਕ ਐਤਵਾਰ ਨੂੰ ਅੰਗਨੂਆਂ ਬਾਹਰੋਂ ਭਜਾ ਆਇਆ:
"ਮਹਾਰਾਜ! ਵਹੀ ਬਕਰੋਂ ਵਾਲਾ ਹੈ। ਔਰ ਸਾਥ ਮੇਂ ਪੋਲੀਸ ਭੀ ਹੈ!"
ਲੋਕੀਂ ਕੱਠੇ ਹੋਏ, ਰਹਿੰਦੇ ਦੋ ਬਕਰੇ ਉਨ੍ਹਾਂ ਦੇ ਹਵਾਲੇ ਕੀਤੇ ਗਏ। ਉਸ ਦੇ ਮੁਕਰਨ ਤੇ ਉਹਨੂੰ ਲੱਤ-ਮੁਕੀ ਵੀ ਕੀਤੀ ਗਈ। ਮੰਦਾ-ਚੰਗਾ, ਗਾਲਾਂ, ਸਾਰਾ ਦਿਨ ਫਿਟਕਾਰਾਂ ਪੈਂਦੀਆਂ ਰਹੀਆਂ। ਰਹਿੰਦੇ ਦੋ ਬੱਕਰਿਆਂ ਦਾ ਉਹਨੂੰ ਮੁਲ ਵੀ ਮੋੜਨਾ ਪਿਆ।
ਅਜ ਜਦੋਂ ਕਿ ਮੇਜਰ ਦਾ ਮੁੰਡਾ ਗੁਮ ਹੋ ਚੁਕਿਆ ਸੀ, ਸਾਰਿਆਂ ਦਾ ਹੀ ਇਹੋ ਖ਼ਿਆਲ ਸੀ ਕਿ ਇਹ ਉਨ੍ਹਾਂ ਦੀ ਹੀ ਕਰਤੁਤ ਹੈ। ਉਹ ਸ਼ੋਹਦੇ ਬਦਮਾਸ਼ ਹਨ ਅਤੇ ਸ਼ਹਿਰ ਵਿਚ ਉਨਾਂ ਦੀ ਚੰਗੀ ਤਕੜੀ ਪਾਰਟੀ ਹੈ। ਜ਼ਰੂਰ ਕਿਧਰੇ ਉਹ ਸ਼ਾਮੀ ਤਾੜ ਵਿਚ ਰਹੇ ਹਨ, ਬਾਜ਼ਾਰ ਜਾਂਦਿਆਂ ਮੁੰਡੇ ਨੂੰ ਚੁਕ ਲੈ ਗਏ। ਹੋਰ ਕੋਈ ਵੀ ਮੇਜਰ ਦਾ ਵੈਰੀ ਨਹੀਂ ਸੀ।
ਹੁਣ ਪੰਜ ਖੜਕਣ ਵਾਲੇ ਸਨ। ਦਿਨ ਚੜਣ ਵਾਲਾ ਸੀ। ਮਾਂ ਜੀ ਸਾਰੀ ਰਾਤ ਹੀ ਪਰਦੇ ਨਾਲ ਦਰਵਾਜ਼ੇ ਵਿਚ ਖੜੋਤੀ ਰੋ ਰੋ ਅੱਖਾਂ ਸਜਾਂਦੀ ਰਹੀ ਸੀ। ਪਿਤਾ ਜੀ ਦੀਆਂ ਅੱਖਾਂ ਲਾਲ ਸੁਰਖ ਸਨ। ਕਿਸੇ ਕਿਸੇ ਵੇਲੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਵੀ ਅਥਰੂਆਂ ਦੀ ਝੜੀ ਲੱਗ ਪੈਂਦੀ ਸੀ।
ਫ਼ੈਸਲਾ ਇਹੋ ਹੀ ਹੋਇਆ ਕਿ ਦਿਨ ਚੜ੍ਹਦੇ ਹੀ ਸਕਵਾਡਰਨ ਦੀ ਆਗਿਆ ਲੋਕ ਸ਼ਹਿਰ ਦੇ ਥਾਣੇ ਰਿਪੋਰਟ ਦਿੱਤੀ ਜਾਵੇ ਅਤੇ ਗਵਾਹੀਆਂ ਬਣਾਕੇ ਸਾਫ਼ ਆਖ ਦਿਤਾ ਜਾਵੇ ਕਿ ਮੁੰਡਾ ਉਨਾਂ ਹੀ ਚੁਕਿਆ ਹੈ, ਜਿਨ੍ਹਾਂ ਬੱਕਰੇ ਵੇਚ ਸਨ।

- ੧੪ -