ਪੰਨਾ:ਫ਼ਰਾਂਸ ਦੀਆਂ ਰਾਤਾਂ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਤ ਕ ਵਜੇ ਸਕਵਾਡਨ ਦੇ ਸਾਈਸ ਜਦੋਂ ਘਾਹ ਦੇ ਢੇਰ ਵੰਡਣ ਲਗੇ, ਤਾਂ ਵਿਚੋਂ ਕੋਈ ਚੀਜ਼ ਹਿਲੀ। ਇਹ ਘਾਹ ਪਹਿਲੇ ਦਿਨ ਇਸ ਲਈ ਆ ਗਿਆ ਸੀ ਕਿ ਦੂਜੇ ਦਿਨ ਹੋਲੀ ਦੀ ਛੁਟੀ ਸੀ, ਤਾਂ ਜੋ ਉਸ ਦਿਨ ਨੌਕਰ ਵੀ ਛੁਟੀ ਦਾ ਆਨੰਦ ਲੈਣ।
ਅੰਗਨੂਆਂ ਭੱਜਦਾ ਆਇਆ:
"ਮਹਾਰਾਜ! ਛੋਕਰਾ ਘੁਸ ਕੇ ਢੇਰ ਸੇ ਮਿਲ ਗਿਆ ਹੈ।"
"ਮਰਾ ਹੂਆ ਕਿ ਜ਼ਿੰਦਾ?"
"ਅਰੇ ਰਾਮ! ਰਾਮ! ਜ਼ਿੰਦਾ, ਰਾਜ਼ੀ ਬਾਜ਼ੀ।"
ਪਿਤਾ ਜੀ ਦੇ ਇਕ ਪੈਰ ਵਿਚ ਬੂਟਾਂ ਦੇ ਤਸਮੇ ਬੰਦ ਸਨ ਤੇ ਦੁਜਾ ਪੈਰ ਨੰਗਿਆਂ ਹੀ, ਉਠ ਨਸੇ। ਅਗੋਂ ਲੋਕ ਮੁੰਡੇ ਨੂੰ ਚੁਕੀ ਆ ਰਹੇ ਸਨ। ਪੈਸਿਆਂ ਵਾਲਾ ਪਰਨਾ ਅਜੇ ਵੀ ਉਸਦੇ ਹਥ ਵਿਚ ਸੀ। ਡੇਰੇ ਦੇ ਸਾਮ੍ਹਣੇ ਬਰਾਂਡ ਵਿਚ ਪੁਜਦਿਆਂ ਹੀ ਮਾਂ ਜੀ ਸਾਰੀਆਂ ਸ਼ਰਮਾਂ, ਪਰਦੇ ਤੇ ਬੁਰਕੇ ਲਾਹਕੇ ਭੱਜਦੀ ਬਾਹਰ ਆ ਗਈ ਤੇ ਚੀਕ ਮਾਰਕੇ, ਬੱਚੇ ਨੂੰ ਚੁੱਕ ਕੇ ਗਲ ਨਾਲ ਲਾ, ਫਿਰ ਅੰਦਰ ਜਾ ਵੜੀ। ਸਾਰਾ ਸਕਵਾਡਰਨ ਮੇਜਰ ਨੂੰ ਵਧਾਈਆਂ ਦੇਣ ਆ ਰਿਹਾ ਸੀ।
ਅਸਲ ਗਲ ਇਹ ਸੀ ਕਿ ਮੈਂ ਡਰਦਿਆਂ ਭੂਤਾਂ ਦੀ ਕਬਰ ਪਾਸੋਂ ਲੰਘ ਨਹੀਂ ਸਾਂ ਸਕਦਾ | ਖ਼ਾਲੀ ਹਥ ਘਰ ਆਉਂਦਿਆਂ ਮਾਰ ਦਾ ਡਰ ਸੀ। ਪਹਿਲੀ ਰਾਤ ਆਪਣੀ ਭਾਲ ਹੁੰਦੀ ਵੇਖਦਾ ਰਿਹਾ। ਅਖੀਰ ਸੌਂ ਗਿਆ। ਦਿਨ ਚੜ੍ਹੇ ਹੁਣ ਜਦੋਂ ਘਾਹ ਦਾ ਢੇਰ ਹੀ ਚੁਕਿਆ ਜਾਣਾ ਸੀ ਤਾਂ ਬਿਨਾਂ ਹਿਲੇ ਹੋਰ ਚਾਰਾ ਹੀ ਕੀ ਸੀ!

-੧੫-