ਪੰਨਾ:ਫ਼ਰਾਂਸ ਦੀਆਂ ਰਾਤਾਂ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 

ਜੰਗੀ ਕਾਰਤੂਸਅਮਨ ਦੇ ਦਿਨਾਂ ਵਿਚ ਫੌਜੀ ਬੰਦੁਕ ਅਤੇ ਉਸ ਦੇ ਕਾਰਤੂਸਾਂ ਦੀ ਬੜੀ ਹੀ ਰਾਖੀ ਹੁੰਦੀ ਹੈ। ਜਿਨਾਂ ਆਫ਼ੀਸਰਾਂ ਦੇ ਇਹ ਹਵਾਲੇ ਹੁੰਦੇ ਹਨ, ਉਨਾਂ ਦੀ ਚੋਖੀ ਜ਼ੁਮੇਵਾਰੀ ਹੁੰਦੀ ਹੈ। ਚਾਂਦ-ਮਾਰੀ ਦੇ ਦਿਨਾਂ ਵਿਚ ਅਫ਼ਸਰਾਂ ਦੀ ਮੌਜੂਦਗੀ ਵਿਚ ਇਕ ਇਕ ਕਾਰਤੂਸ ਚਲਾਇਆ ਜਾਂਦਾ ਹੈ। ਚਲੇ ਹੋਏ ਕਾਰਤੂਸਾਂ ਮਗਰੋਂ ਕਾਰਤੂਸਾਂ ਦੇ ਖਾਲੀ ਖੋਲ ਗਿਣ ਕੇ ਮੋੜਨੇ ਪੈਂਦੇ ਹਨ ਅਤੇ ਚਾਂਦਮਾਰੀ ਮੁਕ ਜਾਣ ਮਗਰੋਂ ਸਿੱਕੇ (Bullet) ਵੀ ਮਿੱਟੀ ਵਿਚੋਂ ਚੁਗ ਕੇ ਪੂਰੇ ਕਰਨੇ ਪੈਂਦੇ ਹਨ। ਕਾਰਤੂਸਾਂ ਥੀਂ ਵੱਖ ਬੰਦੂਕ ਦੀ ਰਾਖੀ ਲਈ ਏਸ ਥੀਂ ਵਧੀਕ ਸਖ਼ਤੀ ਅਤੇ ਮਜਬੂਰੀ ਹੁੰਦੀ ਹੈ। ਹਿੰਦੁਸਤਾਨ ਦੀਆਂ ਛਾਵਣੀਆਂ ਵਿਚ ਤਾਂ ਇਸ ਵਿਚਾਰੀ ਦਾ ਕੋਈ ਵੀ ਆਸ਼ਿਕ ਨਹੀਂ, ਪਰ ਰਾਵਲਪਿੰਡੀ ਥੀਂ ਅਗਲੇ ਪਾਸਿਆਂ ਦੀਆਂ ਛਾਵਣੀਆਂ ਵਿਚ ਬਲਦੀ ਸ਼ਮਾਂ ਦੇ ਪ੍ਰਵਾਨਿਆਂ ਵਾਂਗ ਕਈ ਇਸ ਪੁਰ ਸੱਦਕੜੇ ਹੋਣ ਲਈ ਤਿਆਰ ਰਹਿੰਦੇ ਹਨ। ਇਸੇ ਲਈ ਸਰਹੱਦੀ ਛਾਵਣੀਆਂ ਵਿਚ ਰਾਤ ਦੇ ਪਹਿਰੇ ਲਈ ਹਰ ਇਕ ਸੰਤਰੀ ਦੇ ਲੱਕ ਨਾਲ ਤਕੜਾ ਜ਼ੰਜੀਰ ਪਾ ਕੇ ਉਸ ਨਾਲ ਬੰਦੂਕ ਜਕੜ ਦਿਤੀ ਜਾਂਦੀ ਹੈ। ਭਲਾ ਜੇ ਕੋਈ ਪਠਾਣ ਇਸ ਰਾਣੀ ਦੇ ਇਸ਼ਕ ਵਿਚ ਅੱਧੀ ਰਾਤ ਨੂੰ ਆ ਹੀ ਪਵੇ, ਤਾਂ ਪਹਿਲਾਂ ਸੰਤਰੀ ਦੀ ਅਲਖ ਮੁਕੇ, ਗਾਰਦ ਨਾਲ ਮੁਕਾਬਲਾ ਹੋਵੇ, ਗੋਲੀਆਂ ਚੱਲਣ, ਵਿਰ ਕਿਧਰੇ ਉਹ ਜੀਵਦਾ ਬੰਦੁਕ ਲਿਜਾਣ ਜੋਗਾ ਬਣ; ਪਰ ਇਹ ਅਣਹੋਣੀ ਗੱਲ ਹੈ।
ਜਦੋਂ ਦੀ ਮੈਂ ਗਲ ਕਰ ਰਿਹਾ ਹਾਂ, ਓਦੋਂ ਨੌਸ਼ਹਿਰੇ, ਦੋ ਦੇਸੀ ਰਸਾਲੇ, ਇਕ ਗੋਰਾ ਰਸਾਲਾ, ਇਕ ਖੱਚਰਾਂ ਦਾ ਪਹਾੜੀ ਤੋਪਖਾਨਾ ਤੋਂ ਇਕ ਹਾਰਸ-ਆਰਟਿਲਰੀ ਗੋਰਿਆਂ ਦੀ, ਦੋ ਦੇਸੀ ਪਲਟਣਾਂ ਤੋਂ ਇਕ ਅੰਗਰੇਜ਼ੀ ਪਲਟਣ ਸੀ। ਮੈਨੂੰ ਚੇਤਾ ਹੈ ਕਿ ਹ ਵ ਪਹਿਲੀ

-੧੭-