ਪੰਨਾ:ਫ਼ਰਾਂਸ ਦੀਆਂ ਰਾਤਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਸ਼ੋਰੀ ਜੁਤੀ ਹੀ ਸਤ ਅਤੇ ਸੈਰ ਥੀਂ ਘਟ ਨਹੀਂ ਸੀ । ਹਾਂ, ਸਿਰ ਉਪਰ ਜ਼ਰੂਰ ਵੱਟਵੀਂ ਨਿੱਕੀ ਚੰਗੀ ਹੁੰਦੀ ਸੀ ।

ਅਸੀਂ ਸਭੋ ਮੁੰਡੇ ਇਕ ਨਹੀਂ ਹਜ਼ਾਰ ਵਾਰ ਸੋਚਿਆ ਕਰਦੇ ਕਿ ਉਪਰਲੇ ਨੌਸ਼ਹਿਰੇ ਥੀਂਂ ਉਹ ਕਿਵੇਂ ਹਰ ਰੋਜ਼ ਤੁਰ ਕੇ ਆਣ ਪੁਜਦਾ ਹੈ! ਗਰਮੀ ਹੋਵੇ ਸਰਦੀ, ਮੀਂਹ ਹੋਵੇ ਹਨੇਰੀ, ਮੌਤ ਦੇ ਫ਼ਰਿਸ਼ਤੇ ਵਾਂਗ ਵੇਲੇ ਸਿਰ ਹਾਜ਼ਰ ਹੈ। ਟਾਂਗੇ ਵਾਲਾ ਉਹਨੂੰ ਕੋਈ ਵੀ ਲਿਜਾਣ ਨੂੰ ਤਿਆਰ ਨਹੀਂ ਸੀ। ਅਸੀਂ ਤਾਂ ਇਸ ਗਲੋਂ ਵੀ ਹੈਰਾਨ ਸਾਂ ਕਿ ਲੁੰਡੇ ਦਰਿਆ ਦੇ ਬੇੜੀਆਂ ਵਾਲੇ ਪੁਲ ਥੀਂ ਉਹ ਕਿਵੇਂ ਹਰ ਰੋਜ਼ ਪਾਰ ਲੰਘ ਆਉਂਦਾ ਹੈ; ਪੂਰਾ ਗਡੇ ਦਾ ਭਾਰ ਸੀ। ਦੁਪਹਿਰੇ ਜਦੋਂ ਅਧੀ ਛੁਟੀ ਹੁੰਦੀ ਤਾਂ ਸਕੂਲ ਦੇ ਸਾਮ੍ਹਣੇ ਵਾਲੀ ਨਾਨਬਾਈ ਦੀ ਹਟੀ ਉਪਰ ਤਿੰਨ ਚਾਰ ਗਜ਼ ਗਜ਼ ਲੰਮੀਆਂ ਪਿਸ਼ੋਰੀ ਖ਼ਮੀਰੀ ਰੋਟੀਆਂ (ਨਾਨ) ਮਾਮੂਲੀ ਤਰੀ ਤੇ ਇਕ ਅਧੀ ਬੋਟੀ ਨਾਲ ਚਖ ਚੁਖਕੇ ਅੰਦਰ ਧਕ ਲੈਂਦਾ ਤੇ ਅਖ਼ੀਰ ਵਿਚ ਮੁਛਾਂ ਪੁਰ ਹਥ ਫੇਰ, ਬਿਨਾ ਦੁਧ, ਬਿਨਾ ਮਿਠਾ, ਚਾਹ ਦਾ ਉਬਲਿਆ ਪਾਣੀ ਪੂਰੀ ਇਕ ਚਾਇਨਾ ਛਕ ਜਾਂਦਾ। ਇਥੇ ਹੀ ਬਸ ਨਹੀਂ, ਤਰਬੂਜ਼ਾਂ ਦੀ ਰੁਤੇ ਘੜੇ ਜਿਡਾ ਤਰਬੂਜ਼, ਖਰਬੂਜ਼ਿਆਂ ਦੀ ਰੁਤੇ ਅਠ ਦਸ ਸੈਰ ਖਰਬੂਜ਼ੇ ਬੜੇ, ਮੱਕੀ ਦੀ ਰੁਤੇ ਦਸ ਵੀਹ ਭੁੰਨੀਆਂ ਹੋਈਆਂ ਮੋਟੀਆਂ ਛਲੀਆਂ, ਆੜੂ, ਅਲੂਚੇ, ਖੁਰਮਾਨੀਆਂ ਸਭ ਬਲਾ-ਬਤਰ ਖਾਈ ਜਾਂਦਾ। ਹਾਂ, ਉਸ ਵਿਚ ਇਕ ਸਿਫਤ ਜ਼ਰੂਰ ਸੀ ਕਿ ਜਦੋਂ ਇਕ ਵਰੀ ਆਪਣੀ ਛੇ ਗਜ਼ੀ ਲਠੇ ਦੀ ਚਾਦਰ ਚਿਤੜਾਂ ਹੇਠਾਂ ਦੇ ਕੇ ਬਹਿ ਜਾਂਦਾ ਫਿਰ ਛਟੀ ਹੋਣ ਤਕ ਕਦੇ ਨਾ ਉਠਦਾ।

ਹੁਣ ਤੁਸੀਂ ਹੀ ਦਸੋ, ਇਹੋ ਜਹੇ ਫਿਲਮ ਐਕਟਰ ਤੇ ਪਿਸ਼ੌਰੀ ਕੁਪੇ ਪਾਸ ਕਿਸੇ ਪੜ੍ਹਨਾ ਪੜ੍ਹਾਉਣਾ ਤਾਂ ਕੀ ਹੋਇਆ, ਉਹਦੀ ਸ਼ਕਲ, ਪਹਿਰਾਵੇ ਤੇ ਖ਼ੁਰਾਕ ਦੀਆਂ ਹੀ ਦਿਨ ਰਾਤ ਤੇ ਰਾਹ ਜਾਂਦਿਆਂ ਸਾਖੀਆਂ ਹੁੰਦੀਆਂ । ਕਿਸੇ ਨੇ ਉਹਦੀ ਟੋਰ ਦੀ ਨਕਲ ਲਾਉਣੀ, ਕਿਸੇ ਨੇ ਰਾਹ ਵਿਚ ਉਹਦੇ ਵਰਗਾ ਮੂੰਹ ਬਣਾਕੇ ਦੱਸਣਾ, ਕਿਸੇ ਨੇ ਉਹਦੀ ਖੁਰਾਕ ਦਾ ਤੇ ਵਡੀ ਦੇਗ ਗੋਗੜ ਦਾ ਨਕਸ਼ਾ ਖਿਚਣਾ।

ਰਾਹ ਵਿਚ ਰੇਲ ਦੀ ਲਾਇਨ ਸੀ। ਚੋਖਾ ਚਿਰ ਉਥੇ ਵੀ ਰੌਣਕ ਲਗਦੀ। ਰੇਲ ਨੂੰ ਉਡੀਕਿਆ ਜਾਂਦਾ ਅਤੇ ਜਦੋਂ ਉਹ ਆਵਣ ਵਾਲੀ

-੧੯-