ਪੰਨਾ:ਫ਼ਰਾਂਸ ਦੀਆਂ ਰਾਤਾਂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਦੇ ਗਵਾਂਢ ਗਿਯਾਨ-ਗੋਸ਼ਟ ਲਈ ਤੁਰ ਗਏ । ਹੁਣ ਮੈਦਾਨ ਖਾਲੀ ਵੇਖ ਅਸਾਂ ਛੀ ਦੇ ਪੂਰੇ ਛੇ ਕਾਰਤੂਸ ਚੂਲੇ ਦੀ ਪਿਛਲੀ ਵਿਧ ਵਿਚੋਂ ਇਕ ਇਕ ਕਰਕੇ ਅੰਦਰ ਨੂੰ ਧਕ ਦਿਤੇ ਅਤੇ ਆਪ ਗੇਂਦ ਚਿੱਲਾ ਚੁਕ ਲਾਇਨ ਦੇ ਪਿਛਲੇ ਪਾਸੋਂ ਮੁੰਡਿਆਂ ਦੀ ਫ਼ੌਜ ਵਿਚ ਜਾ ਰਲੇ । ਖੇਡ ਤਾਂ ਬਸ਼ਕ ਸ਼ੁਰੂ ਹੋ ਪਈ, ਪਰ ਖ਼ਿਆਲ ਹਰ ਘੜੀ ਘਰ ਵਲ ਸੀ ਕਿ ਕਦੋਂ ਧਮ ਕ ਦੀ ਘਨਘੋਰ ਨਿਕਲਦੀ ਹੈ । ਵੀਹ ਕ ਹੀ ਮਿੰਟ। ਗੁਜ਼ਰੇ ਸਨ ਕਿ ਤੋਪ ਦਾ ਗੋਲਾ ਚਲਿਆ } ਘੋੜਿਆਂ ਦੀ ਮਾਲਸ਼ ਹੋ ਰਹੀ ਸੀ, ਅੰਗਰੇਜ਼ ਅਫ਼ਸਰ ਵੀ ਮੌਜੂਦ ਸਨ । ਸਾਰਿਆਂ ਨੇ ਕੰਨ ਖੜੇ ਕਰ ਲਏ । ਆਵਾਜ਼ ਅਤੇ ਧੁੰਏ ਦੇ ਨੇੜੇ ਘਰਾਂ ਵਲ ਹਰ ਕੋਈ ਭਜਿਆ | ਅਖੀਰੇ ਸਾਡੇ ਘਰਾਂ ਤੋਂ ਲਗਾ, ਚਲਾ ਚੀਨ ਚੀਨੇ ਹੋ। ਚਕਿਆ ਸੀ, ਪਤੀਲਾ ਕੰਧ ਦੇ ਬਾਹਰਲੇ ਪਾਸੇ ਦੀ ਯਾਤਰਾ ਕਰ ਰਿਹਾ ਸੀ. ਮਹਾਂ ਸ਼ਾਦ ਦੀਆਂ ਬੇਟੀਆਂ ਤੇ ਤੇਰੀ ਨੇ ਹੋਲੀਆਂ ਦਾ ਰੰਗ ਮਚਾ ਦਿਤਾ। ਸਾਰਾ ਵਿਹੜਾ ਰੰਗ ਭੂਮੀ ਬਣ ਗਿਆ | ਅਸੀਂ ਵੀ ਗੇਂਦ ਬਲੇ ਸਮੇਤ ਭੀੜ ਵਿਚ ਹਾਜ਼ਰ ਆਣ ਹੋਏ ।

ਤਜਵੀਜ਼ਾਂ, ਵਿਚਾਰਾਂ ਤੇ ਆਦਸ਼ ਨੇ ਇਹੋ ਹੀ ਦਸਿਆ ਕਿ ਚਲੇ ਵਿਚ ਕੋਈ ਪੱਥਰ ਹੈਸੀ, ਜਿਹੜਾ ਪਾਟ ਗਿਆ ਹੈ । ਹੋਰ ਕੁਝ ਵੀ ਨਹੀਂ। ਇਸ ਬੀ fਸਵਾ ਹੋਰ ਖ਼ਿਆਲ ਵੀ ਕੀ ਕੀਤਾ ਜਾਂਦਾ ? ਦੂਜੇ ਦਿਲ ਹੀ ਰੋਜਮੈਨਟਲ ਆਰਡਰ ਹੋ ਗਿਆ ਕਿ ਹਰ ਇਕ ਚੁਲਾ ਖ਼ਾਲਸ ਮਿਟੀ ਦਾ ਤਿਆਰ ਕੀਤਾ ਜਾਵੇ । ਆਫ਼ੀਸਰ ਐੱਸ ਅਤੇ ਕੁਲ ਬਾਵਰਚੀ ਖਾਨਿਆਂ ਦੇ ਚੁਲੇ ਉਸੇ ਦਿਨ ਪੁਟਵਾ ਦਿਤੇ ਗਏ ।ਬਰਦਾਰਾਂ ਦੇ ਘਰੀਂ ਵੀ ਇਹੇ ਪਰੇਟ ਸਭਨਾਂ ਤੀਵੀਆਂ ਨੂੰ ਕਰਨੀ ਪਈ ।

ਮੇਰਾ ਅਜੇ ਚਿਤ ਕਰਦਾ ਹੈ ਸੀ, ਇਹੋ ਜਿਹਾ ਤਮਾਸ਼ਾ ਫੇਰ ਹੋਵੇ । ਜਿਵੇਂ-ਇਕ ਚੋਰੀ ਮਗਰੋਂ ਦੂਜੀ, ਇਕ ਝੂਠ ਮਗਰੋਂ ਦੂਜਾ ਝੂਠ, ਇਸੇ ਤਰ੍ਹਾਂ ਇਸ ਨਵੀਂ ਸ਼ਰਾਰਤ ਮਗਰੋਂ ਹੋਰ ਸ਼ਰਾਰਤ ਲਈ ਵੀ ਚਿਤ ਕਰਦਾ ਹੈ ਸੀ । ਮੈਂ ਚਾਹੁੰਦਾ ਸਾਂ-ਅੱਠ ਦਸ ਕਾਰਤੂਸ ਹੋਣ ਅਤੇ ਉਸ ਨਾਬਾਈ ਦੇ ਤੂੰ ਦੁਰ ਵਿਚ ਸਿਟੇ ਜਾਣ, ਜਿਥੇ ਸਾਡੇ ਮਾਸਟਰ ਜੀ ਗਜ਼ ਗਜ਼ ਲੰਬੀਆਂ ਖਮੀਰੀਆਂ ਪਸ਼ੌਰੀ ਰੋਟੀਆਂ ਖਾਂਦੇ ਸਨ । ਕਾਰਤੂਸ ਉਦੋਂ ਚਲਣ, ਜਦੋਂ ਬੁਰਕੀ ਉਨਾਂ ਦੇ ਮੂੰਹ ਵਿਚ ਹੋਵੇ । ਖੂਬ ਧਮਾਕਾ

-੨੧