ਪੰਨਾ:ਫ਼ਰਾਂਸ ਦੀਆਂ ਰਾਤਾਂ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਠੇ, ਧੂੰਆਂ ਅਸਮਾਨ ਤਕ ਜਾਵੇ, ਸਾਡੇ ਮਾਸਟਰ ਜੀ ਡਿਗਦੇ ਢਹਿੰਦੇ ਤੰਬਾ ਫੜੀ ਸਕੂਲ ਨੂੰ ਭਜਣ, ਖ਼ਲਕਤ ਕਠੀ ਹੋਵੇ ਅਤੇ ਅਖੀਰ ਪੱਥਰ ਪਾਟਣ ਉਪਰ ਸਮਾਪਤੀ ਹੋ ਜਾਵੇ ।

ਪਰ ਇਸਦੇ ਉਲਟ ਕਾਰ ਖਾਂ ਸਾਈਸ ਨੇ ਬਾਬ ਜੀ ਦੀ ਚੋਰੀ ਕਰ ਲਈ । ਕਾਦਰੁ ਦਾ ਮਿਤਾਨਾ ਸਦਰ ਦੀ ਵੇਸਵਾ ਨਾਲ ਸੀ । ਵਚਾਰੇ ਦੀ ਤਨਖ਼ਾਹ ਅਠ ਰੁਪਏ ਤੇ ਮਿਤਾਨਾ ਵੇਸਵਾ ਨਾਲ, ਕਿਵੇਂ ਨਿਭਦੀ ? ਪਹਿਲਾਂ ਤਾਂ ਰੋਜ਼ ਨਿਕ ਸੁਕ, ਕਪੜਾ, ਕੰਬਲ, ਬੂਟ, ਕਦੇ ਕਿਸੇ ਦਾ ਕਦੇ ਕਿਸੇ ਦਾ ਗੁਵਾਚਦਾ ਗਿਆ, ਅਖ਼ੀਰ ਬਾਬੂ ਜੀ ਦੀ ਪਿਛਲੀ ਖਿੜਕੀ ਤੋੜ ਕਾਦਰੁ ਨੇ ਬਾਬੂ ਜੀ ਦੇ ਅੰਦਰੋਂ ਸਾਰਾ ਗਹਿਣਾ ਕਦ ਕੇ ਰਾਤੋ ਰਾਤ ਸਦਰ ਵਾਲੀ ਵੇਸਵਾਂ ਪਾਸ ਪਹੁੰਚਾ ਦਿੱਤਾ । ਸਵੇਰੇ ਕਾਦਰੁ ਵੇਲੇ ਸਿਰ ਕੰਮ ਉਪਰ ਹਾਜ਼ਰ ਸੀ । ਦਿਨ ਚੜੇ ਬਾਬੂ ਜੀ ਜਦੋਂ ਬੀਵੀ ਸਮੇਤ ਜਾਗੇ ਤਾਂ ਅੰਦਰ ਦੀ ਸਫ਼ਾਈ ਹੋ ਚੁਕੀ ਸੀ । ਦਾ ਕਾਦਰੁ ਹਰੀ ਫੜੇ ਗਏ । ਛਿਤਰੌਲ ਸ਼ੁਰੂ ਹੋ ਗਿਆ । ਜਿਹੜਾ ਗਿਆ ਉਸੇ ਹੀ ਜਾ ਦਸ ਠੋਕੀਆਂ । ਮਾਰ ਥੀਂ ਬਚਣ ਲਈ ਕਾਦਰ ਹਰੀ ਬਕ ਪਏ : ‘ ਜੀ ! ਜ਼ੇਵਰ ਨਾਲੇ ਵਿਚ ਦਬਿਆ ਹੈ ।

ਆ ਉਸੇ ਵੇਲੇ ਸਾਰੀ ਪਾਰਟੀ ਕਾਰਤੂਸਾਂ ਵਾਲੀ ਥਾਂ ਪੁੱਜੀ, ਜਿਥੇ ਮੈਂ ਅਗੇ ਕਈ ਵਾਰੀ ਕਾਰਤੂਸਾਂ ਦੀ ਵੇਖ ਭਾਲ ਕਰ ਆਇਆ ਸਾਂ, ਪਰ ਮੇਰੀ ਤਾਂ ਬਾਲਾਂ ਵਾਲੀ ਖੇਡ ਸੀ ਤੇ ਇਹ ਪਾਰਟੀ ਕਹੀਆਂ ਬੇਲਚਿਆਂ ਸਣੇ ਗਈ ਸੀ । ਛੀ ਕੀਹਦੇ, ਇਥੇ ਤਾਂ ਪੇਟੀਆਂ ਦਬੀਆਂ ਹੋਈਆਂ ਸਨ । ਦੀ ਅਸਲ ਵਿਚ ਗਲ ਇਉਂ ਸੀ ਕਿ ਸਾਥੋਂ ਪਹਿਲੀ ਕਿਸੇ ਫ਼ੌਜ ਦਾ ਮੈਗਜ਼ੀਨ ( Magazine) ਚੋਰੀ ਹੋਇਆ ਦੱਸਦੇ ਸਨ । ਸ਼ਾਇਦ ਪਠਾਣ ਵੀ ਇਸ ਥਾਂ ਨੂੰ ਭੁਲ ਬਠੇ ਸਨ ।

ਹੁਣ ਵਿਚਾਰੇ ਕਾਦਰੂ ਨੂੰ ਵੀ ਵੇਸਵਾ ਦਾ ਬੁਹਾ ਦਸਣਾ ਪਿਆ ਤੇ ਬਾਬੂ ਜੀ ਦਾ ਸਾਰਾ ਟੂਮ ਟਲਾ ਮਿਲ ਗਿਆ।

ਪਰ ਮੇਰੇ ਲਈ ਉਹ ਭੂਤਾਂ ਪ੍ਰੇਤਾਂ ਦੀ ਥਾਂ ਬਣ ਗਈ । ਮੈਂ ਮੰਡਆਂ ਬੀ ਵਖ ਕਦੇ ਵੀ ਕਲਾ ਉਥੋਂ ਨਾ ਲੰਘਦਾ | ਕਈ ਵਾਰੀ ਦਿਲ ਵਿਚ ਆਇਆ ਕਿ ਮੈਂ ਵੀ ਚੁਲੇ ਦੇ ਉਡਣ ਦਾ ਕਾਰਨ ਦੇਸਾਂ, ਪਰ ਅਜੇ ਤਕ ਇਹ ਭੇਦ ਹਿਰਦੇ ਵਿਚ ਹੀ ਰਿਹਾ ।

-੨੨