ਪੰਨਾ:ਫ਼ਰਾਂਸ ਦੀਆਂ ਰਾਤਾਂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਲਦੀ ਚਿਖਾ


ਮੈਂ ਅਜ ਉਦੋਂ ਦੀ ਗਲ ਕਰਨ ਲਗਾਂ ਹਾਂ ਜਦੋਂ ਫ਼ੌਜਾਂ ਪੰਦਲ ਮਾਰਚ ਕਰਦੀਆਂ ਸਨ-ਇਕ ਛਾਵਣੀ ਥੀ ਦੁਚੀ ਛਾਵਣੀ ਨੂੰ-ਹਰ ਰੋਜ਼ ਇਕ ਪੜਾਉ । ਪਲਟਨਾਂ ਦੇ ਪੈਦਲ ਮਾਰਚ, ਕਿਸੇ ਸ਼ਹਿਰ ਜਾਂ ਪਿੰਡ ਪਾਸੋਂ ਲੰਘਦਿਆਂ ਬੈਂਡ ਜਾਂ ਬਿਗਲ-ਡਮ ਦ ਘਣਕਾਰ, ਤੋਪਖਾਨੇ ਅਤੇ ਰਸਾਲੇ ਦੀਆਂ ਦੌੜਾਂ ਬੜੇ ਅਜੀਬ ਨਜ਼ਾਰੇ ਹੋਇਆ ਕਰਦੇ ਸਨ । ਉਹ ਪੈਦਲ ਕੂਚ ਦੇ ਅਦਭੁਤ ਨਜ਼ਾਰੇ ਯਾਦ ਕਰ ਕੇ ਹੁਣ ਵੀ ਬੁਢੀਆਂ ਹੱਡੀਆਂ ਵਿਚ ਜੋਸ਼ ਭਰ ਆਉਂਦਾ ਹੈ ।

ਹਰ ਰੋਜ਼ ਨਵੀਂ ਥਾਂ, ਨਵੀਂ ਬੋਲੀ, ਨਵੀਂ ਰੌਣਕ, ਨਵਾਂ ਪਿੰਡ, ਨਵਾਂ ਗੁਰਦੁਆਰਾ, ਨਵਾਂ ਖੂਹ, ਨਵਾਂ ਪੱਤਣ, ਨਵਾਂ ਚੁਲਾ ਚੌਕਾ ॥ ਇਹੋ ਕਾਰਨ ਸੀ ਕਿ ਇਸ ਅਨੋਖ ਸਫ਼ਰ ਵਿਚ ਬੁਢੇ ਥੀਂ ਬੁਢਾ ਸਿਪਾਹੀ ਵੀ, ਨਿੱਤ ਨਵੀਂ ਸਵੇਰ ਜਵਾਨ ਅਤੇ ਨਵਾਂ ਨਵਾਂ ਨਜ਼ਰੀ ਆਉਂਦਾ |

ਅਜ ਕਾਲਜਾਂ ਅਤੇ ਸਕੂਲਾਂ ਦੇ ਮੁੰਡੇ ਕਿਸੇ ਥਾਂ ਪਿਕਨਿਕ (Pic:-Nicx) ਕਰਨ, ਦੋ ਚਾਰ ਦਿਨ ਮੌਜ ਮੇਲੇ ਲਈ ਜਾ ਕੇ, ਬੜੀ ਹੀ ਪ੍ਰਸੰਨਤਾ ਪ੍ਰਗਟ ਕਰਦੇ ਹਨ, ਪਰ ਇਥੇ ਫ਼ੌਜਾਂ ਨੂੰ ਕਈ ਵਾਰੀ ਪਿਸ਼ੌਰ ਥਾਂ ਲਖਨਊ, ਫੀਰੋਜ਼ਪੁਰ ਥੀ ਕੋਇਟਾ, ਅੰਬਾਲਾ ਛਾਵਣੀ ਥਾਂ ਨੌਸ਼ਹਿਰਾ ਬਦਲੀ ਹੋਈ ਤੇ ਸਾਰਾ ਹੀ ਰਾਹ ਪੈਦਲ ਤੇ ਹਰ ਰੋਜ਼ ਨਵੀਂ ਥਾਂ ਨਵੀਂ ਪਿਕਨਿਕ ਹੁੰਦੀ ।

ਲਾਡੋਰੀ ( Advance+Party) ਇਕ ਦਿਨ ਪਹਿਲਾਂ

-੨੩