ਪੰਨਾ:ਫ਼ਰਾਂਸ ਦੀਆਂ ਰਾਤਾਂ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਿਗਲ ਹੋਇਆ । ਸੁਕਾਡਰਨ ਦਫ਼ੇਦਾਰ ਬੁਲਾਏ ਗਏ । ਹੁੱਕਮ ਮਿਲ ਗਿਆ ਕਿ ਦੁਧ ਦੋ ਆਨੇ ਸੇਰ ਹੋਣ ਦੇ ਕਾਰਨ ਕੋਈ ਵੀ ਨਹੀਂ ਖ਼ਰੀਦ ਸਕਦਾ । ਸਿਪਾਹੀਆਂ ਨੇ ਸਵੇਰ ਦੀ ਤਰੰ ਚਾਹ ਪੀਤੀ. ਪਰ ਦੁਪਹਿਰ ਦੀ ਚਾਹ ਤਕ ਉਡੀਕ ਸੀ । ਭਰੇ ਹੋਏ ਦੁਧ ਦੇ ਕੜਾਹ ਅਤੇ ਘੜੇ ਬਰਦਾਸ਼ਤ ਖਾਨੇ ਵਿਚ ਮੌਜੂਦ ਸਨ, ਪਰ ਤਹਿਸੀਲਦਾਰ ਜੀ ਅਜੇ ਭੀ ਆਣ ਉਪਰ ਡਟੇ ਹੋਏ ਸਨ, ਡਲਵਾ ਦਿਤਾ ਜਾਵੇਗਾ, ਪਰ ਦੁਆਨ ਸੇਰ ਬੀ ਘਟ ਨਹੀਂ ਦੇਣਾ !

ਬਾਰਾਂ ਇਕ, ਦੋ, ਢਾਈ ਤਿੰਨ । ਹਣ ਸਿਪਾਹੀਆਂ ਦੀ ਉਡੀਕ ਦਾ ਪਿਆਲਾ ਭਰ ਚੁਕਿਆ ਸੀ । ਮਾਂਦਾਰ ਜੀਵਨ ( A (ljila t) ਪਾਸ ਲੋਕੀਂ ਫਿਰ a.ਏ। ‘ ‘ਸਵੇਰੇ ਵੀ ਰੰਡੀ ( ਬਿਨਾਂ ਦੁਧ) ਚਾਹ ਪੱਤੀ ਹੈ ।” '

ਹੁਣ ਵੀ ਪੀਓ ।

ਸਾਨੂੰ ਆਗਿਆ ਦਿਓ, ਅਸੀਂ ਆਪ ਨਿਰਖਾਂ ਦਾ ਫੈਸਲਾ • ਕਰ ਲਈਏ। “ ਹਾਂ, ਜ਼ਰੂਰ !

ਪਰ ਜੇ ਉਹ ਨਾ ਮੰਨੇ...?' ਤਾਂ ਤੁਸੀਂ ਜਾਣੋ !

“ਹੁਕਮ ਹੋਵੇ ਤਾਂ ਦੇਸ਼ਾਂ ਨੂੰ ਚਟੀਏ ਜੀ। ਧਾੜ ਦੀ ਧਾੜ ਗਡਵੀਆਂ ਗਲਾਸਾਂ ਦੀ ਪਾਰਟੀ ਬਰਦਾਸ਼ਤ ਖਾਨੇ ਪੁਜੀ । ਪਹਿਲੇ ਪੰਜ ਚਾਰ ਸਿਪਾਹੀਆਂ ਨੇ ਸੇਰ, ਅਧ ਸੇਰ ਭਾਂਡਿਆਂ ਵਿਚ ਪਵਾਇਆ ਅੜ ਵੀ ਪੈਸੇ ਸੇਰ ਦੇ ਹਿਸਾਬ ਮਲ ਤਾਰਦੇ ਗਏ। ਹਲਵਾਈ ਮਲ ਲੈਣ ਥੀਂ ਇਨਕਾਰ ਕਰਦਾ । ਛੇਕੜ ਉਹਨਾਂ ਦਾ ਆਦਮੀ ਤਹਿਲਦਾਰ ਨੂੰ ਬੁਲਾਉਣ ਗਿਆ; ਪਰ ਏਧਰ ਸਿਪਾਹੀਆਂ ਨੇ ਬਿਨਾਂ ਮੁਲ, ਬਿਨਾਂ ਮਿਣਤੀ ਗਿਣਤੀ ਕੜਾਹ ਵਿਚੋਂ ਹੀ ਗਡਵੀਆਂ, ਗਲਾਸ, ਕਰਮੰਡਲ ਭਰਨੇ ਸ਼ੁਰੂ ਕਰ ਦਿਤੇ ਸਨ । ਹੁਣ ਜਦੋਂ ਬਾਕੀਆਂ ਨੂੰ ਪਤਾ ਲਗਾ ਕਿ ਦੁਧ ਦੀ ਵਿਕਰੀ ਮੁਫ਼ਤੇ ਮੁਫ਼ਤੀ ਹੈ, ਸਾਰੀ ਫ਼ੌਜ ਵਿਚ ਤਰਥੱਲੀ ਮਚ ਗਈ । ਦੁਧ ਤੋਂ ਛੁਟ ਘਿਓ, ਖੰਡ, ਆਂਡੇ, ਆਟਾ, ਸਬਜ਼ੀ, ਮਠਿਆਈ, ਸਾਬਣ, ਤੇਲ, ਜੋ ਕੁਝ ਵੀ ਕਿਸੇ ਦੇ ਹੱਥ ਆਇਆ, ਲੈ ਤੁਰਿਆ । ਤਹਿਸੀਲਦਾਰ ਸਾਹਿਬ ਤੇ ਉਨ੍ਹਾਂ ਦੀ -੨੫