ਪੰਨਾ:ਫ਼ਰਾਂਸ ਦੀਆਂ ਰਾਤਾਂ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਟੀ, ਬਰਦਾਸ਼ਤ-ਖਾਨੇ ਦੇ ਸਾਰੇ ਦੁਕਾਨਦਾਰ ਸੜਕ ਦੇ ਪਾਰਲੇ ਕੰਢੇ ਇਹ ਨਜ਼ਾਰਾ ਵੇਖ ਰਹੇ ਸਨ ਤੇ ਹੈਰਾਨ ਸਨ ।

ਛਾਲਿਨ (Fall in) ਦਾ ਬਿਗਲ ਵਜਆ | ਸਭ ਹਾਜ਼ਰ ਦੀ ਗਿਣਤੀ ਹੋਈ । ਬਣਨਾ ਬਣਾਉਣਾ ਤਾਂ ਕੀ ਸੀ, ਵਿਚਾਰਾਂ ਤਹਿਸੀਲਦਾਰ ਤਿੰਨ ਪੜਾ ਫ਼ੌਜ ਦੇ ਨਾਲ ਤੁਰਿਆ ਆਇਆ । ਕਰਨਲ ਸਾਹਿਬ ਆਖਦਾ ਸੀ :

ਆਪ ਲੋਗ ਕਾ ਕੁਛ ਬੰਡੋਬਸਦ ਨ ਮਾਂਗਟਾ । ਹਮ ਏਕ ਚਿੱਟੀ ਡਿਪਟੀ ਸਾਹਿਬ ਕੋ ਲਿਖਨਾ ਮਾਂਗਾ।

ਵਿਚਾਰਾ ਤਹਿਸੀਲਦਾਰ ਬੜੀਆਂ ਮੰਨਤਾਂ ਮਗਰੋਂ ਚਿੱਠੀ ਲੈਣਾ ਵਿਚ ਕਾਮਯਾਬ ਹੋਇਆ | ਅਸਲ ਵਿਚ ਫ਼ੌਜ ਵਾਲੇ ਵੀ ਜਾਣਦੇ ਸਨ ਕਿ ਸਾਰਾ ਦੁਧ, ਲਕੜੀ, ਆਂਡੇ, ਮੁਰਗੀਆਂ ਪਿੰਡਾਂ ਵਿਚੋਂ ਮੁਫ਼ਤ ਕੋਠੇ ਹੁੰਦੇ ਹਨ ਤੇ ਪੈਸੇ ਤਹਿਸੀਲਦਾਰ ਦੇ ਪੇਟ ਪੈਂਦੇ ਹਨ

ਇਕ ਹੋਰ ਪੜਾਉ ਦੀ ਘਟਨ-ਇਥੇ ਪੋਲੀਸ ਲਾਈਨ ਨਾਲ ਹਾਕੀ ਦਾ ਮੈਚ ਸੀ । ਛਾਵਣੀ ਟੀਮ-ਜਿਨਾਂ ਵਿਚ ਅੰਗਰੇਜ਼ ਆਫ਼ੀਸਰ ਵੀ ਸਨ-ਬੜੀ ਸੋਜ ਧਜ ਨਾਲ ਗਈ । ਦੂਜੇ ਦਿਨ ਐਤਵਾਰ ਦੇ ਕਾਰਨ ਇਥੇ ਹਾਲਟ ਸੀ । ਬੜਾ ਵਧੀਆ ਮੈਚ ਹੋਇਆ । ਸਾਰੀ ਫ਼ੌਜ ਆਪਣੀ ਪਾਰਟੀ ਨੂੰ ਜਿਤਾਉਣ ਤੇ ਤਾੜੀਆਂ ਮਾਰਨ ਲਈ ਪਜੀ ਹੋਈ ਸੀ । ਪੋਸ, ਫ਼ੌਜ ਦੇ ਆਫ਼ੀਸਰ ਵੀ ਤੇ ਸ਼ਹਿਰੀ ਭਲੇਮਾਣਸ, ਕਾਲਜਾਂ ਦੇ ਮੁੰਡੇ ਬੜੀ ਖ਼ਲਕਤ ਪੁਜੀ । ਮੈਚ ਤਾਂ ਬੜਾ ਹੀ ਬਾਦਲਾ ਹੋਇਆ; ਪਰ ਸ਼ਾਇਦ ਹੀ ਕੋਈ ਸਾਈਕਲ ਪੰਕਚਰ ਹੋਣੋਂ ਬਚ ਗਿਆ ਹੋਵੇ । ਸਿਪਾਹੀਆਂ ਦੀ ਪਾਰਟੀ ਪਹਿਲਾਂ ਹੀ ਪਿੰਨ ਲੈਕੇ ਆਈ ਹੋਈ ਸੀ । ਜਿਥੇ ਵੀ ਮੇਲਾ ਵੇਖਣ ਖੜੋਤੇ, ਨਾਲ ਖੜੋਤੇ ਸ਼ਹਿਰੀਆਂ ਦੇ ਸਾਈਕਲ ਵਿਚ ਪਿੰਨ ਮਲਕੜੇ ਹੀ ਖੋਭ ਦੇਣ । ਇਕ ਥਾਂ ਕੰਮ ਮੁਕ ਗਿਆ ਅਗਲੀ ਥਾਂ ਜਾ ਪੁੱਜੇ

“ਇਥੋਂ ਚੰਗਾ ਨਹੀਂ ਖਾਲੀ ਦਿੰਦਾ । ਆ ਗੰਡਾ ਸਿੰਹਾ, ਉਥੇ ਚਲੀਏ। ਜਦੋਂ ਉਥੇ ਸਾਰੀਆਂ ਠਸ ਕਰ ਲਈਆਂ ਤਾਂ ਸਹਿਜੇ ਹੀ ਅਗਲੀ ਥਾਂ । ਖੇਡ ਮਕਣ ਤੇ ਜਿਹੜਾ ਵੀ ਚੜਿਆ ਕੋਈ ਦੋ ਕਦਮ ਕੋਈ ਚਾਰ ਕਦਮ ਸਾਰੇ ਹੀ ਸਾਈਕਲ ਪੰਕਚਰ ਹੋ ਚੁਕੇ ਸਨ । ਥੋੜੀ

-੨੬