ਪੰਨਾ:ਫ਼ਰਾਂਸ ਦੀਆਂ ਰਾਤਾਂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਥ ਉਪਰ, ਅਗੇ ਜਾ ਕੇ, ਕਿਸੇ ਸਕੂਲ ਦੇ ਮੁੰਡੇ ਫੁਟਬਾਲ ਖੇਡਦੇ ਸਨ । ਸਿਪਾਹੀਆਂ ਦੀ ਪਾਰਟੀ ਉਥੇ ਤਮਾਸ਼ੇ ਲਈ ਜਾ ਖੜੋਤੀ । ਜਦੋਂ ਕਕ ਮਗਰੋਂ ਫੁਟਬਾਲ ਗਰਾਉਂਡ ਥੀਂ ਬਾਹਰ , ਆਇਆ, ਦੌੜ ਕੇ ਇਕ ਸਿਪਾਹੀ ਨੇ ਚੁਕਿਆ, ਪਿੰਨ ਖੋਭੀ ਤੇ ਗਰਾਊਂਡ ਅੰਦਰ ਕਿਕ ਲਾ ਦਿਤੀ। ਉਥੇ ਵੀ ਖੇਡ ਮੁਕੀ । ਮੰਟਾਂ ਵਿਚ ਫੁਟਬਾਲ ਪੰਕਚਰ ਹੋ ਗਿਆ ।

ਓਦੋਂ ਆਬਕਾਰੀਆਂ ਵਿਚੋਂ ਛਟਾਂਕ, ਪਾ, ਅੱਧ ਪਾ, ਖੁਲੀ ਮਿਲ ਜਾਂਦੀ ਸੀ । ਰਾਹ ਵਿਚ ਬਾਜ਼ਾਰਾਂ ਵਿਚੋਂ ਲੰਘਦਿਆਂ ਕਿਸੇ ਦਾ ਬੈਂਚ ਚੁਕ ਅਗਲੇ ਚੌਕ ਵਿਚ, ਕਿਸੇ ਦਾ ਮੁੜਾ ਕਿਸੇ ਹੋਰ ਥਾਂ, ਹਲਵਾਈਆਂ ਦੀਆਂ ਬੰਦ ਹਟਾਂ ਦੇ ਚਲੇ ਪੁਟ, ਸੜਕਾਂ ਦੇ ਲੈਂਪ ਬਣਾ, ਕੰਧਾਂ ਦੀਆਂ ਪਾਥੀਆਂ ਡੇਗ, ਬੰਦ ਦਰਵਾਜ਼ਿਆਂ ਨੂੰ ਡੰਡੇ ਖੜਕਾ ਬੜੀ ਰਾਤ ਗਏ ਕੈਂਪ ਵਿਚ ਪੁਜਕੇ ਬਰਫ਼ ਵਰਗੀਆਂ ਰੋਟੀਆਂ ਝਮਣੀਆਂ ।

ਅੰਮ੍ਰਿਤਸਰ ਕਿਲੇ ਦੇ ਲਾਗੇ ਹੀ ਪੜਾਉ ਹੈ । ਇਥੇ ਹੀ ਬਰਦਾਸ਼ਤ ਖਾਨਾ ਸੀ । ਰੇਲਵੇ ਸਟੇਸ਼ਨ ਤੇ ਮਾਲ ਗੁਦਾਮ ਵੀਨੇੜੇ ਹੀ ਹਨ । ਉਸੇ ਰਾਤ ਇਕ ਟੋਕਰਾ ਸਬਜ਼ੀ ਦਾ ਮਾਲ ਗੁਦਾਮ ਵਿਚੋਂ ਚੁੱਕ ਲਿਆਂਦਾ । ਓਦੋਂ ਮਾਲ ਗੁਦਾਮ ਦੇ ਗਿਰਦੇ ਕੰਧ ਦੀ ਵਲਗਣ ਨਹੀਂ ਸੀ ਹੁੰਦੀ ।

ਐਤਵਾਰ ਨੂੰ ਜਦੋਂ ਦਰਬਾਰ ਸਾਹਿਬ ਗਏ, ਓਦੋਂ ਮਹੰਤਾਂ ਦੀ ਬਾਦਸ਼ਾਹੀ ਸੀ । ਹੁਣ ਵਾਲੇ ਮਝੈਲ ਜੀ ਨੂੰ ਕੋਈ ਨਹੀਂ ਸੀ ਪਛਦਾ । ਲੰਗਰ ਵਾਲੀ ਥਾਂ ਬ੍ਰਹਮ ਬੂਟੇ ਦੇ ਅਖਾੜੇ ਥੀ ਮੰਜੀ ਸਾਹਿਬ ਤਕ ਬੜੇ ਬੜੇ ਜਟਾਧਾਰੀ ਬਿਭੂਤੀਆਂ ਵਾਲੇ ਸਾਧੂ ਹੋਇਆ ਕਰਦੇ ਸਨ । ਇਥੇ ਹੀ ਸਾਡੀ ਫ਼ੌਜ ਵਿਚੋਂ ਨਾਮ ਕਟਾ........ਸਿੰਘ ਸਾਧੂ ਬਣਿਆ ਬੈਠਾ ਸੀ । ਉਸ ਤਾਂ ਪਛਾਣ ਲਿਆ, ਪਰ ਅਸਾਂ ਨਾ ਪਛਾਤਾ । ਜਦੋਂ ਹਾਂਡੀਵਾਲ ਪਾਰਟੀ ਲੰਘੀ ਤਦੋਂ ਉਸ ਦਾ ਵੀ ਮਨ ਪਸੀਜ ਆਇਆ ॥ ਧੂਣੀ ਪਾਸ ਲੰਮਾ ਪਿਆ ਉਠ ਕੇ ਬੈਠ ਗਿਆ | ਲਾਲ ਅੱਖਾਂ ਮਟਕਾਂਦੇ ਇਕ ਸੇਠਾਣੀ ਨੂੰ ਹੁਕਮ ਦਿਤਾ । ਟੋਕਰਾ ਵਧੀਆ ਮਿਠਾਈ ਤੇ ਭਰੀ ਹੋਈ ਬਾਲਟੀ ਦੁਧ ਦੀ ਆ ਗਈ । ਨਾਲ ਦੇ ਬੰਗੇ ਵਿਚ ਬੈਠ ਸਾਰਿਆਂ ਨੇ ਖੂਬ ਲੋੜ ਕੀਤਾ। ਵਧਦੀ ਸੇਰ ਸੋਰ ਨਾਲ ਬੰਨ ਲਿਆਂਦੀ। ੧੫) ਨਕਦ ਵੀ ਦਿਤੇ, ਮੇਰੀ ਵੱਲੋਂ ਜਲਸਾ ਕਰਨਾ | ਸਾਡੇ ਸਾਰਿਆਂ

-੨੭