ਪੰਨਾ:ਫ਼ਰਾਂਸ ਦੀਆਂ ਰਾਤਾਂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{center|<poem> {{xxx-larger|ਹਸਪਤਾਲੀ ਮੁਰਦਾ} ਸਿਪਾਹੀ ਦਾ ਜੀਵਨ, ਦਰਿਆਵਾਂ ਦੇ ਫੇਰ, ਕਦੀ ਸ਼ੇਰ ਕਦੀ ਸਰਸਾਹੀ । ਅਜ ਕਲ ਛਾਵਣੀਆਂ ਵਿਚ ਵੰਬਰਦਾਰਾਂ ਦੀਆਂ ਘਰੀਆ ਲਾਈਨਾਂ' (Fenn ily Quartel's) ਵਰੀਆਂ ਹਨ । ਜਦੋਂ ਦਾ ਮੈਂ ਜ਼ਿਕਰ ਸ਼ੁਰੂ ਕੀਤਾ ਹੈ, ਉਦੋਂ ਰਸਾਲਿਆਂ ਵਿਚ ਹਰ ਘਰ ਦੇ ਨਾਲ ਵਿਹੜਾ ਭੀ ਮੌਜੂਦ ਸੀ ਅਤੇ ਹਰ ਇਕ ਨੂੰ ਟੱਬਰ ਲਿਆਉਣ ਦੀ ਖੁਲ ਹੁੰਦੀ ਸੀ ।

ਸਿਪਹਾਨਾ ਜੀਵਨ ਇਕ ਸ਼ਾਨਦਾਰ ਜ਼ਿੰਦਗੀ ਹੈ । ਤੇਜ਼ੀ, ਫੁਰਤੀ, ਸਫ਼ਾਈ, ਤੁਰਨਾ ਫਿਰਨਾ, ਚੁਸਤੀ, ਚਲਾਕੀ, ਰਹਿਣੀ ਬਹਿਣੀ ਹਰ ਇਕ ਗੱਲ ਚ ਸਿਪਾਹੀ ਆਮ ਬੰਦਿਆਂ ਨਾਲੋਂ ਵੱਖਰਾ ਹੀ ਨਜ਼ਰ ਆਉਂਦਾ ਹੈ । ਨਿਤ ਦੇ ਪ੍ਰੋਗਾਮ ਅਨੁਸਾਰ ਉਸ ਦੀ ਸਿਹਤ, ਖੁਰਾਕ ਤੇ ਰਿਹਾਇਸ਼ ਦਾ ਖਾਸ ਖ਼ਿਆਲ ਰਖਿਆ ਜਾਂਦਾ ਹੈ । ਇਨਾਂ ਹੀ ਕਾਰਨਾਂ ਕਰਕੇ ਛਾਵਣੀਆਂ ਵਿਚ ਕਦੀ ਵੀ ਹੈਜ਼ਾ, ਤਪਦਿਕ, ਪਲੇਗ, ਮਲੇਰੀਆ ਆਦਿਕ ਛੂਤ ਦੀਆਂ ਬੀਮਾਰੀਆਂ ਨਹੀਂ ਫੈਲਦੀਆਂ ।
ਸਵੇਰੇ ਚਾਈਂ ਚਾਈਂ ਜਾਗਣਾ, ਸਾਫ਼ ਟਟੀਆਂ, ਸੁਥਰੇ ਗੁਸਲਖ਼ਾਨੇ, ਚਾਹਟੇ ਪੀ fਪਿਆ ਕੇ ਮੁਛਾਂ ਸਵਾਰ, ਦਸਤਾਰ ਸ਼ਿੰਗਾਰ, ਲਸ਼ ਲਸ਼ ਕਰਦੀ ਸਾਫ਼ ਵਰਦੀ ਪਾ, ਸਿਪਾਹੀ ਪੇਟ ਲਈ ਹਾਜ਼ਰ ਹਨ । ਤਿੰਨ ਚਾਰ ਘੰਟ ਦੀ ਦੌੜ-ਭੱਜ, ਛਾਲਾਂ, ਹਥਿਆਰਾਂ ਦੀ ਮਸ਼ਕ ਤੇ ਹੋਰ ਅਨੇਕਾਂ ਸਿਖਲਾਈਆਂ ਮਗਰੋਂ ਫ਼ਿਰ ਮੁੰਹ ਹੱਥ ਧੋ ਸਵਾਰ ਕੇ ਲੰਗਰ ਦਾ ਸਿੱਧਾ ਸਾਦਾ, ਪਰ ਤਾਕਤਵਰ ਭੋਜਨ ਬੜਾ ਹੀ ਮਿੱਠਾ ਅਤੇ ਸਵਾਦੀ।
ਦੋ ਢਾਈ ਘੰਟੇ ਆਰਾਮ, ਤਿੰਨ ਵਜੇ ਫਿਰ ਸਕੂਲ, ਲੈਕਚਰ, ਖ਼ਬਰਾਂ, ਸ਼ਾਮ ਨੂੰ ਖੇਡਾਂ, ਸ਼ਹਿਰ ਦੀ ਸੈਰ, ਗਿਧੇ, ਤਮਾਸ਼ੇ, ਜਲਸੇ, ਗੀਤ, ਫਿਰ ਰਾਤ ਦੀ ਰੋਟੀ ਅਤੇ ਸੌਣ ਥਾਂ ਪਹਿਲਾਂ ਗਿਣਤੀ ਪੇਟ । · ਨਾਈ, ਧੋਬੀ, ਭੰਗੀ, ਬਹਿਸ਼ਤੀ, ਲਾਂਗਰੀ, ਬਾਵਰਚੀ ਇਤਨਾ ਵੱਡਾ ਅਮਲਾ ਮੌਜੂਦ ਹੈ ਕਿ ਸਿਪਾਹੀ ਦਾ ਜੀਵਨ ਸਫ਼ਾਈ ਵਿਚ ਫਲ ਕੇ ਵੇਲੇ ਸਿਰ ਕੰਮ ਕਰਨ ਦਾ ਭਰਪੂਰ ਖ਼ਜ਼ਾਨਾ ਬਣ ਜਾਂਦਾ ਹੈ ।-੩੧-