ਪੰਨਾ:ਫ਼ਰਾਂਸ ਦੀਆਂ ਰਾਤਾਂ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹੋ ਹੀ ਕਾਰਨ ਹਨ ਕਿ ਫ਼ੌਜ ਵਿਚ ਮੱਛਰਦਾਨੀ ਬਿਨਾਂ ਭੰਗੀ ਤੇ ਬਾਵਰਚੀ ਨੂੰ ਵੀ ਸੌਣ ਦੀ ਆਗਿਆ ਨਹੀਂ। ਮਲੇਰੀਆ ਫੈਲਣ ਥੀ ਪਹਿਲਾਂ ਹੀ ਹਫ਼ਤੇ ਵਿਚ ਤਿੰਨ ਵਾਰੀ ਹਰ ਇਕ ਬੰਦੇ ਨੂੰ ਕੁਨੀਨ ਪਿਆਲੀ ਜਾਂਦੀ ਹੈ ।

ਇਕ ਵਾਰੀ ਕਿਸੇ ਛਾਵਣੀ ਵਿਚ ਇਕ ਸਿਪਾਹੀ ਆਪਣੇ ਨਾਲ ਛਟੀ ਕਟਕੇ ਪਿੰਡ ਥੀਂ ਪਲੇਗ ਲੈ ਆਇਆ, ਪੰਜਵੇਂ ਦਿਨ ਉਸ ਦੀ ਮੌਤ ਹੋ ਗਈ | ਸਾਰੀ ਫੌਜ ਨੂੰ ਲਾਇਨ ਵਿਚੋਂ ਤਿੰਨ ਮਹੀਨੇ ਲਈ ਬਾਹਰ ਮੈਦਾਨ ਵਿਚ ਕੱਢ ਦਿਤਾ ਗਿਆ। ਬਾਕੀ ਛਾਵਣੀ ਨਾਲੋਂ ਆਉਣ ਜਾਣ, ਮਿਲਣ ਮਿਲਾਣ, ਪੇਟ, ਡਿਉਹੈ, ਸ਼ਹਿਰ-ਸਦਰ ਜਾਣਾ ਸਾਰ ਕੁਝ ਹੀ ਬੰਦ ਕਰ ਦਿਤਾ ਗਿਆ। ਸਾਰੀ ਰੈਜਮਿੰਟ ਨਾਲੋਂ ਵੱਖਰੀ ਥਾਂ ਸਾਡੇ ਸਕਾਉਡਰਨ ਨੂੰ ਦੁਰਾਡੇ ਰਖਿਆ ਗਿਆ । ਸਕਾਉਡਰਨ ਥੀਂ ਵਖਰਿਆਂ ਉਸ ਪ ਨੂੰ ਅਤੇ ਜਿਸ ਸੈਕਸ਼ਨ ਵਿਚ ਜਵਾਨ ਦੀ ਮੌਤ ਹੋਈ ਸੀ, ਉਸ ਨੂੰ ਹੋਰ ਵੀ ਦੋ ਮੀਲ ਪਰੇ ॥

ਸਾਰਿਆਂ ਥੀਂ ਪਹਿਲਾਂ ਕੁਆਰਟਰਾਂ ਵਿਚ ਖੂਬ ਗੰਧਕ ਦੀ ਧੁਣ ਦਿਤੀ ਗਈ, ਫਿਰ ਸੈਕਸ਼ਨ ਦੇ ਕੁਲ ਕਮਰਿਆਂ ਦੀਆਂ ਛੱਤਾਂ ਉਤਰਵਾ ਦਿਤੀਆਂ, ਕੰਧਾਂ ਉਪਰੋਂ ਛੀ ਛੇ ਇੰਚ ਪਲੱਸਤਰ ਉਤਰਵਾ ਦਿਤਾ ਅਤੇ ਕੁਲ ਫ਼ਰਸ਼ ਪੁਟਵਾ ਦਿਤੇ ਗਏ । ਪੂਰੇ ਛੇ ਮਹੀਨੇ ਸਾਰੀ ਰੈਜਮੰਟ ਦਾ ਕੰਮ ਕਾਜ ਅਤੇ ਛੂਟੀ ਬਿਲਕੁਲ ਬੰਦ ਰਹੇ। ਸਾਡਾ ਕਰਨਲ ਦਸਿਆ ਕਰਦਾ ਸੀ ‘ਕਿ ਇਕ ਵਾਰੀ ਲੰਡਨ ਵਿਚ ਪਲੋਗ ਪੈ ਗਈ, ਬੇ-ਓੜਕ ਮੌਤਾਂ ਹੋਈਆਂ, ਅਖੀਰ ਸਾਰਾ ਸ਼ਹਿਰ ਖਾਲੀ ਹੋ ਗਿਆ, ਜਦੋਂ ਮੁੜ ਕੇ ਬੰਦੇ ਸ਼ਹਿਰ ਵਿਚ ਆਏ ਤਾਂ ਲੰਡਨ ਦੀਆਂ ਸ਼ਾਹਾਨਾ ਸੜਕਾਂ ਉਪਰ ਲੱਕ ਲੱਕ ਘਾਹ ਉਗ ਚੁਕਿਆ ਸੀ । ਉਸ ਥੋਂ ਮਗਰੋਂ ਗੁੰਜਾਨ ਮਕਾਨਾਂ ਨੂੰ ਮੁੜ ਕੇ ਇਸ ਤਰਤੀਬ ਨਾਲ ਬਣਾਇਆ ਗਿਆ ਕਿ ਮੁੜ ਅਜ ਤਕ ਬੀਮਾਰੀ ਨਹੀਂ ਪਈ । ਹੁਣ ਸਫ਼ਾਈ, ਰੌਸ਼ਨੀ, ਰਿਹਾਇਸ਼ ਦਾ ਬੜਾ ਹੀ ਚੰਗਾ ਪਬੰਧ ਹੈ ਅਤੇ ਉਸੇ ਹੀ ਸਮੇਂ ਥ ਲੰਡਨ ਜਹੇ ਸ਼ਹਿਰ ਦੇ ਵਿਚਕਾਰ ਬੜੀ ਵਿਥ ਉਪਰ ਥਾਉਂ ਬਾਈ ਅਨੇਕਾਂ ਸੈਰ-ਗਾਹਾਂ, ਪਾਰਕਾਂ ਅਤੇ ਬਾਗ਼ ਮੌਜੂਦ ਹਨ ।. ਲੰਡਨ ਦੀ ਖੁਸ਼ਹਾਲੀ ਦੇ ਨਾਲ ਨਾਲ ਹੀ ਤੰਦਰ ਸਤੀ ਦਾ ਵੀ ਕਾਫ਼ੀ fਖ਼ਿਆਲ ਰਖਿਆ ਜਾਂਦਾ ਹੈ ।

-੩੨-