ਘਰੀਆਂ ਲਾਈਨ ਦੀਆਂ ਤੀਮਤਾਂ ਨੂੰ ਕੋਲ ਰਾਤ ਵੇਲੇ ਹੀ ਫਿਰਨ ਜਾਂ ਸੈਰ ਕਰਨ ਦੀ ਆਗਿਆ ਹੈ । ਦਿਨੇ ਕਿਸੇ ਤੀਮਤ ਦਾ ਕੋਈ ਹੱਕ ਨਹੀਂ ਕਿ ਕਿਸੇ ਦੂਜੀ ਤੀਮਤ ਦੇ ਘਰ ਜਾ ਸਕੇ । ਪਰਦੇ ਦੀ ਬੜੀ ਹੀ ਪਾਬੰਦੀ ਹੈ । ਸ਼ਾਇਦ ਇਥੋਂ ਹੀ ਤਲੰਗ-ਪੁਣਾ ਪ੍ਰਗਟ ਹੋਇਆ ਹੋਵੇ । ਉਦੋਂ ਜਿਸ ਵਿਸਾਖੀ ਨੂੰ ਅਸੀਂ ਪੰਜ ਛੇ ਟੱਬਰ-ਦਾਰ ਸ਼ਿਕਾਰ ਪੁਰ ਸੈਰ ਕਰਨ ਗਏ, ਸਾਧ ਬੇਲਾ ਤੇ ਰੋੜੀ ਦਾ ਪੁਲ ਵੇਖਣ ਨੂੰ ਬੜਾ ਦਿਲ ਕਰਦਾ ਸੀ | ਬੇੜੀਆਂ ਵਿਚ ਬੈਠ ਕੇ ਸਤੀਆਂ ਦੀ ਥਾਂ ਵੀ ਵੇਖੀ । ਆਖਦੇ ਨੇ ਏਥੇ ਸ੍ਰੀ ਗੁਰੂ ਨਾਨਕ ਦੇਵ ਜੀ ਮੱਛੀ ਉਪਰ ਸਵਾਰ ਹੋ ਕੇ ਕਿਸੇ ਫ਼ਕੀਰ ਨੂੰ ਮਿਲਣ ਗਏ ਸਨ । ਇਹ ਥਾਂ ਬਿਲਕੁਲ ਦਰਿਆ ਦੇ ਵਿਚਾਲੇ ਬਣੀ ਹੋਈ ਹੈ । ਹੁਣ ਦਾ ਪਤਾ ਨਹੀਂ। ਉਦੋਂ ਬੇੜੀ ਵਿਚ ਬਹਿ ਕੇ ਜਾਣਾ ਪੈਂਦਾ ਸੀ । ਇਹੋ ਸੀ ਸਾਧ ਬੇਲਾ । ਤਿੰਨ ਟਾਂਗੇ ਮੰਗਵਾ ਕੇ ਉਹਨਾਂ ਦੇ ਚਵੀਂ ਪਾਸੀਂ ਪਰਦੇ ਲਈ ਖੂਬ ਚਾਦਰਾਂ ਤਾਣੀਆਂ ਗਈਆਂ, ਗੱਡੀ ਇਕ ਵਜੇ ਚਲਦੀ ਸੀ, ਘਰੋਂ ਹੀ ਰਾਤ ਲਈ ਖੂਬ ਪਰਾਉਂਠੇ ਅਤੇ ਬੁਨਿਆ ਹੋਇਆ ਮਹਾਂ ਪ੍ਰਸ਼ਾਦ ਤਿਆਰ ਹੋ ਗਿਆ | ਹਰ ਇਕ ਚੀਜ਼ ਬੜੀ ਸੰਭਾਲ ਕੇ ਟਾਂਗੇ ਵਿਚ ਰੱਖੀ, ਫਿਰ ਰੋਲ ਵਿਚ ਸਵਾਰ ਹੋਏ ਤੇ ਸ਼ਿਕਾਰ ਪੁਰ ਛਾਂ ਵਜੇ ਜਾ ਪੁਜੇ । ਜਦੋਂ ਸਾਰੀ ਪਾਰਟੀ ਦਰਿਆ ਦੇ ਕਿਨਾਰੇ ਅੰਨ-ਪਾਣੀ ਛਕਣ ਲਈ ਬੈਠੀ ਤਾਂ ਪੰਜਾਂ ਹੀ ਪਿਤਲ ਦਿਆਂ ਡਬਿਆਂ ਵਿਚ ਪਰਾਉਂਠਿਆਂ ਅਤੇ ਮਾਂਹ ਪ੍ਰਸ਼ਾਦ ਦੀ ਥਾਂ ਗੋਹਾ, ਲਿਦ, ਵੱਟੇ ਭਰੇ ਪਏ ਸਨ । ਇਹ ਛੜੇ ਸਿਪਾਹੀਆਂ ਦੀ ਕਰਤੂਤ ਸੀ । ਘਰੀਆ ਲਾਇਨ ਵਿਚੋਂ ਵੱਬਰਦਾਰਾਂ ਦੇ ਮੁੰਡੇ ਜਿੰਨਾਂ ਚਿਰ ਰੋਟੀਆਂ ਅਤੇ ਨਿਕ ਸੁਕ ਲਿਆਉਂਦੇ ਰਹੇ ਸਨ, ਤੀਵੀਂਆਂ ਦੇ ਆਵਣ ਥੀਂ ਪਹਿਲਾਂ ਉਹਨਾਂ ਪਰਾਉਂਠੇ ਤੇ ਮਹਾਂ ਪ੍ਰਸ਼ਾਦ ਕੱਢ ਕੇ ਹੋਰ ਚੀਜ਼ਾਂ ਭਰ ਦਿਤੀਆਂ ਸਨ। ਛੜੇ ਵੀ ਹਟਾਂਦੇ ਸਨ । ਖੁਬ ਖਿਲੀ ਮਦੀ । ਕਿਸੇ ਨੇ ਕਿਸੇ ਉੱਪਰ ਸ਼ਕ ਕੀਤਾ, ਕਿਸੇ ਨੇ ਕਿਸੇ ਨੂੰ ਗਾਲਾਂ ਦਿਤੀਆਂ । ਸਾਧ ਬੇਲੇ ਕੇਵਲ ਇਸ ਵੇਲੇ ਹੀ ਭੋਜਨ ਤਿਆਰ ਹੁੰਦਾ ਹੈ, ਦਿਨ ਦੇ ਦੋ ਵਜੇ 1 ਅਖੀਰ ਬਜ਼ਾਰੋਂ ਮਿਠਾਈ ਫਲ ਲਿਆਂਦੇ ਤੇ ਉਦਰ-ਪੂਰਨਾ ਹੋਈ । ਅਜ ਦਾ ਪਤਾ ਨਹੀਂ ਸ਼ਿਕਾਰ ਪੁਰ ਕੋਈ ਵੀ ਓਦੋਂ ਝਟਕੇ ਦੀ ਦੁਕਾਨ ਨਹੀਂ ਸੀ । ਸੰਧੀ ਆਮ ਕਰਕੇ ਹਲਾਲ ਹੀ ਖਾਂਦੇ ਸਨ । ਸ਼ਿਕਾਰ ਪੁਰੋਂ ਮੁੜੇ ਤਾਂ
-੩੩-