ਪੰਨਾ:ਫ਼ਰਾਂਸ ਦੀਆਂ ਰਾਤਾਂ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੀ, ਉਹ ਦੇਵੀ ਦੇ ਟੂਣੇ ਕਰਦਾ ਹੁੰਦਾ ਸੀ । ਅਖੀਰ ਕੋਤ ਦਫ਼ੇਦਾਰ ਬੋਲਆ :

“ਜਿਹੜਾ ਇਕ ਰਾਤ ਹਿੰਮਤੁ ਦੇ ਪਾਸ ਕਰੇਗਾ, ਉਸ ਨੂੰ ਹੋਰ ਥਾਂ ਦੀਆਂ ਚਾਰ ਡਿਊਟੀਆਂ ਮਾਛ ਕਰ ਦਿਤੀਆਂ ਜਾਣਗੀਆਂ ? · ਅਮਰੀਕ ਸਿੰਘ ਆਣ ਖੜੋਤਾ, ਸਾਰੇ ਖਿਲ-ਖਿਲਾ ਕੇ ਹੱਸ ਪਏ, ਵਾਹ ਭਈ ਵਾਹ ! ਮੁਕਾਬਲਾ ਸਖ਼ਤ ਹੈ । ਭੂਤਨੇ ਨੂੰ ਭੂਤਨਾ ਹੀ ਕਾਬੂ ਕਰ ਸਕਦਾ ਹੈ । ਪਰਸੋਂ ਹੀ ਤਾਂ ਅਮਰੀਕ ਭੂਤਨਾ, ਤੀਵੀਆਂ ਨੂੰ ਚਮੜਿਆ ਸੀ, ਅਜੇ ਜ਼ਰੂਰ ਹਿਮਤੂ ਨੂੰ ਚਮੜੇਗਾ ।

ਹਸਪਤਾਲ ਦੇ ਅਰਦਲੀ ਨੇ ਆਖਿਆ :

fਬਸਤਰਾ ਅਤੇ ਲੈਪ ਨਾਲ ਚਾਹੀਦਾ ਹੈ, ਮੰਜਾ ਹਸਪਤਾਲ ਵਿਚੋਂ ਮੈਂ ਦਿਆਂਗਾ, ਹਿੰਮਤ ਦਾ ਮੰਜਾ ਬਾਹਰ ਬਰਾਂਡੇ ਵਿਚ ਹੀ ਧਰਿਆ ਹੈ ।

ਗਿਣਤੀ ਮੁੱਕੀ, ਸਭ ਘਰੋ ਘਰੀ ਤੁਰ ਗਏ । ਅਮਰੀਕ ਸਿੰਘ ਬਸਤਾ ਤੇ ਲੇਪ ਲੈ ਅਰਦਲੀ ਦੇ ਨਾਲ ਹਸਪਤਾਲ ਜਾ ਪੁਜਾ । ਆਪਣਾ ਮੰਜਾ ਮੁਰਦੇ ਬੀ ਦੋਖੀ ਵਿਬ ਉਪਰ ਵਿਛਾ ਕੇ ਅਮਰੀਕ ਸਿੰਘ ਨੇ ਲੈਪ ਫੜ ਕੇ ਹਿੰਮਤ ਦੇ ਮੂੰਹ ਥਾਂ ਹਸਪਤਾਲੀ ਚਿੱਟੀ ਚਾਦਰ ਲਾਹੀ । ਉਸ ਦੀਆਂ ਅੱਖਾਂ ਖੁਲੀਆਂ ਹੋਈਆਂ ਸਨ, ਨੱਕ ਤੇ ਜੀਭ ਉਪਰ ਥੋੜਾ ਜਿਹਾ ਖੂਨ ਸੀ । ਚਿੱਟੇ ਦੰਦ ਇਉਂ ਦਿਸਦੇ ਸਨ, ਜਾਣੋ ਹੁਣ ਵੀ ਹੱਸ ਰਿਹਾ ਹੈ । ਇਕ ਗੋਡਾ ਉਪਰ ਨੂੰ ਚੁਕਿਆ ਹੋਇਆ ਉਥੇ ਹੀ ਸੁਕ ਗਿਆ ਸੀ । ਇਕ ਹੱਥ ਛਾਤੀ ਉਪਰ ਤੇ ਦੂਜਾ ਸਿਰ ਹੇਠਾਂ ਆਕੜ ਚੁਕਿਆ ਸੀ ।

ਮੁਰਦੇ ਦੇ ਪਾਸ ਸੌਣ ਦਾ ਇਹੋ ਮਤਲਬ ਹੈ ਕਿ ਰਾਤ ਨੂੰ ਕੋਈ ਜਾਨਵਰ ਇਸ ਨੂੰ ਘਸੀਟ ਹੀ ਨਾ ਲਿਜਾਵੇ, ਕਿਉਂ ਜੁ ਹਸਪਤਾਲ ਬਾਹਰਲੇ ਪਾਸੇ ਸੀ ।

ਲੈਂਪ ਮੁਰਦੇ ਦੇ ਪਾਸ ਰਖ ਕੇ ਅਮਰੀਕ ਸਿੰਘ ਕੁਝ ਚਿਰ ਜਾਗਦਾ ਰਿਹਾ । ਉਸ ਦੇ ਦਿਲ ਵਿਚ ਕਈ ਖ਼ਿਆਲ ਆਏ : ਮਰ ਕੇ , ਕਿਥੇ

-੩੭