ਸਮੱਗਰੀ 'ਤੇ ਜਾਓ

ਪੰਨਾ:ਫ਼ਰਾਂਸ ਦੀਆਂ ਰਾਤਾਂ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਈਦਾ ਹੈ, ਮੌਤ ਕੀ ਚੀਜ਼ ਹੈ, ਇਸ ਦੀ ਵਹੁਟੀ, ਬਚੇ, ਮਾਪੇ, ਮੁਰਦੇ ਜਿੰਨ ਭੂਤ ਵੀ ਬਣਦੇ ਹਨ । ਹਿੰਮਤੂ ਟੂਣੇ ,ਜਾਦੂ ਵੀ ਕਰਦਾ ਸੀ । ਕਦੇ ਮੈਂ ਵੀ ਮਰਾਂਗਾ, ਇਹਨਾਂ ਹੀ ਖ਼ਿਆਲਾਂ ਵਿਚ 'ਅਖ ਲਗ ਗਈ । ਅਮਰੀਕ ਸਿੰਘ ਨੇ ਵੇਖਿਆ, ਮੁਰਦਾ ਉਠ ਖੜੋਤਾ ਹੈ, ਉਸ ਦੇ ਦੰਦ ਬੜੇ ਲੰਬੇ , ਅਤੇ ਤੇਜ਼ ਹਨ । ਅਖਾਂ ਲਾਲ ਸੁਰਖ਼, ਪੈਰ ਪਿਛਲੇ ਪਾਸੇ, ਹੈ ਵਿਚ ਝਗ ਅਤੇ ਲਹੂ ਵਗ ਰਿਹਾ ਹੈ । ਸਿਰ ਦੇ ਵਾਲ ਖੁਲੇ ਹੋਏ, ਹਥਾਂ ਪੈਰਾਂ ਦੀਆਂ ਨੌਹਰਾਂ ਤਿਖੀਆਂ ਅਤੇ ਲੰਬੀਆਂ ਹਨ । ਮੁਰਦੇ ਨੇ ਲੈਪ ਚੁੱਕ ਲਿਆ ਤੇ ਬੀਮਾਰਾਂ ਦੇ ਸਾਰਿਆਂ ਬਿਸਤਰਿਆਂ ਦੇ ਸਰਹਾਣੇ ਵੇਖਦਾ ਫਿਰਦਾ ਹੈ । ਛੇਕੜ ਉਹ ਡਾਕਟਰ ਦੇ ਘਰ ਅੰਦਰ ਜਾ ਵੜਿਆ ਅਤੇ ਸਾਰੀਆਂ ਥਾਵਾਂ ਤੋਂ ਫਿਰ ਕੇ ਉਹ ਅਮਰੀਕ ਸਿੰਘ ਦੀ ਚਾਰਪਾਈ ਦੀ ਪੈਂਦ ਵਲ ਆਣ ਖੜੋਤਾ ਤੇ ਅਮਰੀਕ ਸਿੰਘ ਦੇ ਪੈਰਾਂ ਦੀਆਂ ਤਲੀਆਂ ਜ਼ਬਾਨ ਨਾਲ ਚੋਟ ਰਿਹਾ ਸੀ । ਅਮਰੀਕ ਸਿੰਘ ਮਹਿਸੂਸ ਕਰ ਰਿਹਾ ਸੀ ਕਿ ਮੈਂ ਮਰ ਰਿਹਾ ਹਾਂ, ਮੁਰਦਾ ਮੇਰਾ ਸਾਰਾ ਖੂਨ ਪੈਰਾਂ ਦੀਆਂ ਤਲੀਆਂ ਰਾਹੀਂਜ਼ਿਸ ਰਿਹਾ ਹੈ। ਇਕ ਪਾਸੇ ਵਲੋਂ ਤੋਪਾਂ ਚਲੀਆਂ ਤੇ ਕਈ ਬੰਬ ਫੁਟੇ। ਅਮਰੀਕ ਸਿੰਘ ਘਰ ਜਾਣ ਲਗਿਆਂ ਦਿਲ ਦਾ ਡਰ ਦੂਰ ਕਰਨ ਲਈ ਘੁਟ ਦਾਰੂ ਪੀ ਕ ਗਿਆ ਸੀ । ਉਹ ਜਾਂਦਿਆਂ ਹੀ ਸੋਚਾਂ ਵਿਚ ਘੁਰਾੜੇ ਮਾਰਦਾ ਸੌਂ ਗਿਆ। ਹੁਣ ਜਦੋਂ ਉਸ ਦੀ ਅੱਖ ਖੁਲੀ ਤਾਂ ਸਾਰੇ ਸਰੀਰ ਨੂੰ ਮੁੜਕੋ ਮੁੜ੍ਹਕੀ ਤੇ ਆਪਣੇ ਆਪ ਨੂੰ ਘੁਪ ਹਨੇਰੀ ਰਾਤ ਵਿਚ ਵੇਖ ਇਹ ਅਨੁਮਾਨ ਨਾ ਲਾ ਸਕਿਆ ਕਿ ਮੈਂ ਕਿਥੇ ਹਾਂ । ਬੂੰਦਾ ਬਾਂਦੀ ਸ਼ੁਰੂ ਸੀ । ਇਕ ਪਾਸਿਉਂ ਬਿਜਲੀ ਲਿਸ਼ਕੀ ਤੇ ਬਦਲਾਂ ਦੀ ਗੜਗੜਾਹਟ ਨੇ ਉਸ ਦੀ ਅੱਖ ਖੋਲ ਦਿਤੀ।

ਜਦ ਉਸ ਨੂੰ ਖ਼ਿਆਲ ਆਇਆ ਕਿ ਮੈਂ ਮੁਰਦੇ ਦੀ ਰਾਖੀ ਲਈ ਹਸਪਤਾਲ ਵਿਚ ਡਿਊਟੀ ਉਪਰ ਹਾਂ ਤਾਂ ਹਨੇਰੀ ਰਾਤ ਵਿਚ ਮੁਰਦੇ ਨੂੰ ਇਬ ਵੇਖ ਉਸ ਦੀਆਂ ਚੀਕਾਂ ਨਿਕਲ ਗਈਆਂ । ਚਿਟਾ-ਦੁਧ ਮੁਰਦਾ ਬਰਾਮਦੇ ਦੀ ਛਤ ਨਾਲ ਲਟਕ ਰਿਹਾ ਸੀ । ਉਹ ਬਿਸਤਰੇ ਬੀ ਜਾਗਦਾ ਹੀ ਬਿਨਾਂ ਜੁਤੀ ਪਾਉਣ ਦੇ ਸਿਧਾ ਲਾਇਨ ਨੂੰ ਭਜਾ । ਲਾਇਨ ਦੇ ਸੰਤਰੀ ਆਪੋ ਆਪਣੀ ਡਿਊਟੀ ਉਪਰ ਫਿਰ ਰਹੇ ਸਨ, ਅਮਰੀਕ ਨੇ ਆਉਂਦਿਆਂ ਹੀ ਦੁਹਾਈ ਮਚਾ ਦਿਤੀ:(ਮੁਰਦਾ ਭੱਜ ਗਿਆ ਹੈ ।”

-੩੮