ਪੰਨਾ:ਫ਼ਰਾਂਸ ਦੀਆਂ ਰਾਤਾਂ.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


“ਮੈਂ ਮਸਾਂ ਜਿੰਦ ਬਚਾਈ ।

“ਮੈਨੂੰ ਉਹਨੇ ਜ਼ਰੂਰ ਖਾ ਲੈਣਾ ਸੀ ।

ਪੰਜ ਛੀ ਲੈਂਪਾਂ ਬਾਲੀਆਂ ਗਈਆਂ, ਬਰਛੇ, ਤਲਵਾਰਾਂ, ਹਾਲੇ ਲਏ ਤੇ ਚੋਖੀ ਪਾਰਟੀ ਹਸਪਤਾਲ ਪੁਜੀ । ਮੁਰਦਾ ਉਸੇ ਤਰ੍ਹਾਂ ਚਿਣੇ ਦੰਦ ਅਤੇ ਅੱਖਾਂ ਖੋਲੀ ਇਕ ਗੋਡਾ ਵਿੰਗਾ ਕਰੀ · ਬਿਸਤਰੇ ਉਪਰ ਪਿਆ ਸੀ । ਹਾਂ ! ਉਸ ਦੇ ਉਪਰ ਵਾਲੀ ਚਾਦਰ ਉਡ ਕੇ ਬਰਾਂਝੇ ਦੇ ਇਸ਼ਕ ਪੇਰੇ ਨਾਲ ਸਿਧੀ ਖੜੋਤੀ ਹੋਈ ਲਟਕ ਰਹੀ ਸੀ । ਅਮਰੀਕ ਸਿੰਘ ਹਸਪਤਾਲ ਦੇ ਬਾਹਰ ਹੀ ਖੜਾ ਬਾਕੀਆਂ ਨੂੰ ਰੋਕ ਰਿਹਾ ਸੀ:

ਅੰਦਰ ਨਾ ਜਾਓ !

“ਔਹ ਵੇਖੋ, ਚਟਾ ਸਫੈਦ ਕੰਧ ਦੇ ਨਾਲ ਖੜਾ ਜੇ ਹਿੰਮਤੁ !”

ਓਏ, ਬੰਦੂਕ ਲਿਆਓ, ਬੰਦੂਕ ! ਹਿੰਮਤੁ ਖਾ ਜਾਉ !

ਮੁਰਦੇ ਨੂੰ ਤਾਂ ਦੂਜੇ ਦਿਨ ਸਾੜ ਫੂਕ ਦਿਤਾ ਗਿਆ, ਪਰ ਮੀਕ ਸਿੰਘ ਨੂੰ ਸਾਰੀ ਫੌਜ, ਜਿਤਨਾ ਚਿਰ ਉਹ ਨੌਕਰ ਰਿਹਾ ਹਸਪਤਾਲ ਦਾ ਮਰਦਾ ਆਖ ਕੇ ਚਿੜਾਂਦੀ ਰਹੀ । ਸਿਪਾਹੀ ਹੀ ਨਹੀਂ ਸਗੋਂ ਤੀਆਂ ਅਤੇ ਅਜ ਦੇ ਛੋਕਰੇ ਵੀ ਇਹੋ ਆਖਦੇ ਸਨ “ਹਸਪਤਾਲ ਦਾ ਮਰਦਾ ।’’ ਤੇ ਹੋਲਦਾਰਨੀ ? ਉਹ ਫਿਰ ਕਦੇ ਵੀ ਫੌਜ 'ਚ ਨਾ ਆਈ, ਜਿਤਨਾ ਚਿਰ ਹੌਲਦਾਰ ਪੈਨਸ਼ਨ ਉਪਰ ਚਲਾ ਗਿਆ।