ਪੰਨਾ:ਫ਼ਰਾਂਸ ਦੀਆਂ ਰਾਤਾਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰਾ ਮਜ਼ਬ

੧੯੧੪ ਦੀ ਵੱਡੀ ਲੜਾਈ ਵਿਚ ਉਸੇ ਛਾਉਣੀ ਥਾਂ ਕੂਚ ਕੀਤਾ, ਜਥੇ ਅਸੀਂ ਰਹਿੰਦੇ ਸਾਂ | ਅਸੀਂ ਤੋਂ ਮਤਲਬ ਮੈਂ ਜਾਂ ਮੇਰੇ ਸਾਥੀ ਹੀ ਹੋ ਸਕਦਾ ਹੈ ਅਤੇ ਕੁਚ ਥਾਂ ਮਤਲਬ ਪੈਦਲ ਨਹੀਂ, ਬਲਕਿ ਗੱਡੀ ਰਾਹੀਂ ਧੜਾ ਧੜ ਕਰਾਚੀ ਅਤੇ ਬੰਬਈ ਨੂੰ (ਸਪੈਸ਼ਲ ਟਰੇਨਾਂ) ਫੌਜੀਆਂ ਨਾਲ ਭਰੀਆਂ ਭੇਜੀਆਂ ਜਾਂਦੀਆਂ ਸਨ । ਇਨ੍ਹਾਂ ਹੀ ਗੱਡੀਆਂ ਨਾਲ ਘੋੜਾ ਗੱਡੀਆਂ ਵੀ ਲਾਈਆਂ ਜਾਂਦੀਆਂ । ਸਾਰਿਆਂ ਦੇ ਸੰਬੰਧੀ,1 ਰੋਲ ਮਟੇਸ਼ਨ ਉਪਰ, ਜਿਥੇ ਗੱਡੀਆਂ ਦੇ ਖਲੋਣ ਦਾ ਚੋਖਾ ਸਮਾਂ ਹੁੰਦਾ, ਮਿਲਣ ਆਉਂਦੇ ।ਮੇਰ ਸਿੰਘਣੀ ਵੀ ਮੇਰੇ ਮਿੱਠੂ, ਸਮੇਤ ਆਪਣੀ ਭੈਣ ਜੀ ਨੂੰ ਨਾਲ ਲੈ ਲਾਇਲਪੁਰ ਆਈ ਹੋਈ ਸੀ । ਚੰਗਾ ਮੇਲ ਹੋਇਆ | fਪਿਆਰ, ਦਿਲਾਸਾ, ਚਿਠੀ ਪਾਉਣੀ, ਠੰਢੀ ਵਾ ਆਉਂਦੀ ਰਹੇ, ਮੁੰਡਾ ਤੁਸਾਂ ਵਲ ਵੇਖਦਾ ਹੈ-ਬਬਰਾ ਕੁਝ ਆਖਿਆ ਗਿਆ, ਪਰ ਦੁਵੱਲੀ ਅੱਖਾਂ ਵਿਚ ਵਿਛੋੜੇ ਦੇ ਅੱਥਰੂ ਵੀ ਸਨ । ਡੇਢ ਘੰਟਾ ਮਿੰਟਾਂ ਵਿਚ ਮੁਕ ਗਿਆ । ਲਾਇਲਪੁਰੋਂ ਟਰਕੇ ਕਈ ਸਟੇਸ਼ਨ ਗੱਡੀ ਬਿਨਾਂ ਖੜੋਤੇ ਭੱਜੀ ਜਾ ਰਹੀ ਸੀ । ਮੈਨੂੰ ਵੀ ਸਧਰ ਅਤੇ ਦਿਲਚਸਪੀ ਲਾਇਲਪੁਰ ਤਕ ਹੀ ਸੀ, ਅਗੇ ਤਾਂ ਚਵੀਂ ਪਾਸੀਂ ਉਜਾੜ ਦਆਂ ਸੀ, ਭਾਵੇਂ ਵਸਦਾ ਸੀ ਸਾਰਾ ਜਹਾਨੇ । ਸਮਾ-ਸਟਾ, ਰੋੜੀ ਲੰਘਦੇ ਲੰਘਦੇ ਜੀ ਭਲਕ ਕਰਾਚੀ ਬੰਦਰਗਾਹ ਉਪਰ ਜਾ ਗੱਡੀ ਖੜੀ ਹੋਈ । ਤਿੰਨਾਂ ਘੰਟਿਆਂ ਦੇ ਅੰਦਰ ਸਾਰੀ ਫੌਜ ਅਤੇ ਘੋੜੇ ਜਹਾਜੋ ਚਾੜ ਦਿਤ ਤੇ ਜਹਾਜ਼ ਲੰਗਰ ਚਕ ਸੀਦੀਆਂ ਮਾਦਾ ਡੂੰਘੇ ਸਮੁੰਦਰ ਵਿਚ ਹਰੀ-ਅਪ ਹੋfnਆਂ। ਹਾਂ ! ਜਿਹੜੇ ਘੋੜੇ ਸਮੇਂ ਰਾਹੀਂ ਨਾ ਸੀ ਚੜ੍ਹਦੇ, ਉਹਨਾਂ ਨੂੰ ਮਸਤ ਸ਼ਰਾਬੀ ਵਾਂਗ ਲੱਕ ਨੂੰ

-੪੧