ਪੰਨਾ:ਫ਼ਰਾਂਸ ਦੀਆਂ ਰਾਤਾਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਟੀ ਪਾਕੇ ਕਰੇਨ ਮਿੰਟਾਂ ਵਿਚ ਚੁਕਕੇ ਜਹਾਜ਼ ਦੇ ਅੰਦਰ ਲੈ ਜਾਂਦੀ ਤੇ ਘੋੜਾ ਚਾਰੇ ਲੱਤਾਂ ਮਾਰਦਾ ਹਿਣ ਹਿਣ ਕਰਦਾ ਬ-ਬਸ ਅਸਤ ਬਲ ਵਿਚ ਜਾ ਖੜਾ ਹੁੰਦਾ ।

ਉਥੋਂ ਇਕ ਚਿੱਠੀ ਸਿੰਘਣੀ ਨੂੰ ਘਲੀ, ਮੁੰਡੇ ਨੂੰ ਪਿਆਰ, ਹੋਰਨਾਂ ਨੂੰ ਪੁਛਣਾ, ਪਰ ਸ਼ਰਮ ਨੇ ਉਹਦੇ ਵਲ ਕੁਝ ਵੀ ਨਾ ਲਿਖਣ ਦਿਤਾ। ਬਸ ਇਹੋ ਕੁਝ, “ਚਿੱਠੀ ਜ਼ਰੂਰ ਪਾਵਣੀ ! ਮੈਲੇ ਹੁਣ ਕਿਸਮਤ ਦੇ । ਉਨਾਂ ਦਿਨਾਂ ਵਿਚ ਜਰਮਨੀ ਦੀ ਡੁਬਕਣੀ ਅੰਮਨ ਦਾ ਬੜਾ ਚਰਚਾ ਤੇ ਡਰ ਸੀ । ਦਸਦੇ ਸਨ, ਇਕ ਦੋ ਵ7 ਕਰਾਚੀ ਤੇ ਬੰਬਈ ਵੀ ਪੁਜ਼ਕੇ ਐਮਡਨ ਸਾਡੇ ਜਹਾਜ਼ ਡੁੱਬ ਗਿਆ ਹੈ । ਮੈਂ ਉਨਾਂ ਦੇ ਇਕ ਭਾਈ ਸਾਹਿਬ ਦੀ ਸੰਗਤ ਕਰਕੇ ਬੜੇ ਹੀ ਪੇਮੀਆਂ ਵਿਚ ਸ । ਜਾਂਦੀ ਵਾਰੀ ਵੱਡਾ ਚੁਤਾਲੀ ਬਾਣੀਆਂ ਦਾ ਗੁਟਕਾ ਅਤੇ ਜਪਾਨ ਦੀ ਗਾਤਰੇ ਵਾਲੀ ਨਾਲ ਲੈ ਗਿਆ ਸੀ । ਦਿਲੋਂ ਸ਼ਰਧਾ ਸੀ ਕਿ ਮੌਤ ਵੇਲੇ ਇਹ ਦੋਵੇਂ ਚੀਜ਼ਾਂ ਸਿਧੇ ਸੁਰਗ ਪੁਰ ਵਿਚ ਲਿਜਾਣਰਆਂ ! ਇਨਾਂ ਦਿਨਾਂ ਵਿਚ ਛੂਤ-ਛਾਤ ਅਤੇ ਚੋ ਦ ਦੀ ਸਚ ਭਿਟ ਦਾ ਬੜਾ ਹੀ ਖ਼ਿਆਲ ਸੀ, ਇਸੇ ਲਈ ਜਹਾਜ਼ ਵਿਚ ਮਦਰਾਸੀਆਂ, ਚੀਆਂ ਤੇ ਗੋਰਿਆਂ ਪਾਸੋਂ ਰੋਟੀ ਦੇ ਭਿਟਣ ਦਾ ਖ਼ਿਆਲ ਰੱਖਣਾ ਪੈਂਦਾ, ਭਾਵੇਂ ਖੇਚਲ ਵੀ ਹੁੰਦੀ ।

ਬੇਸ਼ਕ ਐਮਡਨ-ਐਮਡਨ ਹੀ ਸੀ; ਪਰ ਸਾਡੀ ਸਰਕਾਰ ਦੇ ਵੀ ਅਸ਼ਕੇ ਆਖੀਏ । ਸਮੁੰਦਰ ਵਿਚ ਪੰਜਤਾਲੀ ਜਹਾਜ਼ ਬਿਨਾਂ ਖਟਕੇ ਪਾਣੀ ਦੀ ਹਿੱਕ ਉਪਰ ਭੱਜੇ ਜਾਂਦੇ ਸਨ । ਸਜੇ ਖਬ ਜੰਗ ਕਰੋਚ ਤੇ ਬਚਕਾਨੇ- fਸਤੇ ਰਾਖੀ ਲਈ ਪਾਣੀ ਉਛਾਲਦੇ ਮਗਰ-ਮੱਛਾਂ ਵਾਂਗ ਵਰਦੇ ਸਨ। ਪਹਿਲਾ ਦਿਨ ਸਹਿਦੇ ਲੰਘਿਆ, ਦੂਜੀ ਭਲਕ ਆਈ, ਕਾਰਕ ਦੀਆਂ ਪੇਟੀਆਂ ਵੰਡੀਆਂ ਗਈਆਂ, ਬੜੀਆਂ ਵਿਚ ਖਤਰੇ ਸਮੇਂ ਉਤਰਨ ਲਈ ਥਾਂ ਮਿਥੀ ਗਈ । ਜਹਾਜ਼ੀ ਖਤਰੇ ਦਾ ਘਘ ਬੋਲਦਾ, ਸਭੋ ਭੱਜਕੇ ਆਪੋ ਆਪਣੀ ਥਾਂ ਪੁਜਦੇ, ਬੜੀਆਂ ਖੁਲਦੀਆਂ, ਰੱਸੇ ਲਮਕ ਏ ਜਾਂਦੇ, ਜਹਾਜ਼ ਕਪਤਾਨ ਸਾਡੇ ਕਮਾਂਡਿੰਗ ਆਫੀਸਰ ਨਾਲ ਹਰ ਥਾਂ ਦੌਰਾ ਕਰਦਾ । ਸਭ ਅੱਛਾ, ਆਖ ਪੇਟ ਮੁਕ ਜਾਂਦੀ ।

'ਰਾਤ ਦੀ ਪਾਣੀ ਵਿਚ, ਦਿਨ ਚੜਦਾ ਪਾਣੀ ਵਿਚ । ਸੱਚ ਜਾਣੋ ਇਹ ਵੀ ਜ਼ਿੰਦਗੀ ਦਾ ਇਕ ਵਧੀਆ ਤਜਰਬਾ ਹੈ, ਸਮੁੰਦਰੀ

-੪੨