ਸਫ਼ਰ। ਪਿਛੇ ਕਰਾਚੀ ਦੁਰਾਡੇ ਰਹਿ ਗਿਆ, ਤੀਜੇ ਦਿਨ ਬੰਬਈ ਦੇ ਜਹਾਜ਼ ਵੀ ਆਣ ਰਲੇ, ਰਾਤ ਦਾ ਆਨੰਦ ਵਖਰਾ ਹੀ ਹੁੰਦਾ ਹੈ। ਸਮੁੰਦਰ ਵਿਚ ਮੀਲਾਂ ਤਕ ਬੱਤੀਆਂ ਦਾ ਸ਼ਹਿਰ ਵਸਦਾ ਦਿਸਦਾ। ਅਖੀਰ ਅੰਦਨ ਆਇਆ, ਬਿਲਕੁਲ ਖ਼ੁਸ਼ਕ, ਮੀਲਾਂ ਤਕ ਸੁਨਸਾਨ। ਅਦਨ ਮਗਰੋ ਨਹਿਰ ਸਵੇਜ਼ ਦਾ ਉਰਲਾ ਕੰਢਾ ਆਇਆ, ਨਹਿਰ ਵਿਚੋਂ ਪਰਲੇ ਪਾਰ ਲਿਜਾਣ ਲਈ ਇਥੇ ਜਹਾਜ਼ ਦੀ ਰਹਿਨੁਮਾਈ ਕਰਨ ਲਈ ਯੂਨਾਨੀ ਆਣ ਪੁਜੇ, ਇਕ ਵੱਖਰਾ ਲੈਂਪ ਉਪਰ ਲਾਇਆ ਗਿਆਂ, ਕੋਇਲਾ, ਪਾਣੀ, ਤੇਲ, ਮੀਟ ਹੋਰ ਲੋੜੀਂਦੀਆਂ ਚੀਜ਼ਾਂ ਕਿਸ਼ਤੀਆਂ ਭਰ ਭਰ ਜਹਾਜ਼ਾਂ ਵਿਚ ਚਾੜੀਆਂ ਗਈਆਂ। .
ਸਵੇਜ਼ ਦੇ ਦੁਵੱਲੀ ਰੇਤ ਹੀ ਰੰਤ ਹੈ, ਹਾਂ ਰਾਹ ਵਿਚ ਇਸ਼ਮਾਈਲੀਆ ਤੇ ਦੋ ਚਾਰ ਫੌਜੀ ਛਾਉਣੀਆਂ ਜ਼ਰੂਰ ਸਨ। ਸਵੇਜ਼ ਵਿਚ ਇਕ ਜਹਾਜ਼ ਤਰ ਸਕਦਾ ਹੈ, ਅੱਵਲ ਤਾਂ ਦੂਜੇ ਬੰਨਿਓਂ ਜਹਾਜ਼ ਆਉਂਦਾ ਹੀ ਨਹੀਂ, ਜੇ ਮਜਬੂਰੀ ਚਲ ਹੀ ਪਿਆ ਹੋਵੇ ਤਾਂ ਰਾਹ ਦੇ ਸਟੇਸ਼ਨ ਉਪਰ ਖਲਾਰ ਲਿਆ ਜਾਂਦਾ ਹੈ | ਅਖੀਰ ਪੋਰਟ-ਸਈਦ ਸਵੇਰ ਦੇ ਮੁਝਾਰੇ ਜਾ ਪੁਜੇ। ਉਥੇ ਪਹਿਲੀ ਵਾਰੀ ਜਾਪਾਨੀ ਕਰੋਜ਼ਰ ਮਿਲੇ,ਜਿਹੜੇ ਮਿਤਰ-ਦੋਸ਼ਾਂ ਦੇ ਯੁੱਧ ਵਿਚ ਸ਼ਾਮਲ ਸਨ। ਆਉਂਦਿਆਂ ਤੇ ਜਾਂਦਿਆਂ ਜਹਾਜ਼ਾਂ ਨੂੰ ਹਜ਼ਾਰਾਂ ਤੀਵੀਆਂ, ਕੁੜੀਆਂ, ਮਰਦ ਖਿੜਕੀਆਂ, ਦੁਬਾਰਿਆਂ ਤੇ ਰਾਹਾਂ ਵਿਚ ਰੁਮਾਲ ਹਿਲਾ ਹਿਲਾ ਵਾਰਨੇ ਜਾਂਦੀਆਂ ਸਨ | ਬਹਿਰਾ-ਰੂਮ ਦਾ ਇਹ ਪਹਿਲਾ ਆਜ਼ਾਦੀ ਦਾ ਕੰਦਾ ਹੈ। ਸਾਡੀਆਂ ਨੌਜਵਾਨ ਕੁੜੀਆਂ ਨੂੰ ਹਾਲੀ ਯੁਧ ਵਿਚ ਜਾਂਦੇ ਫੌਜੀਆਂ ਲਈ ਰੁਮਾਲ ਹਿਲਾ ਦੇਣ ਤੇ ਵਾਰਨੇ ਲੈਣ ਦੀ ਖੁਲ ਹੀ ਨਹੀਂ fਮਲਦੀ, ਪਰ ਜੇ ਮਿਲ ਵੀ ਜਾਵੇ ਤਾਂ ਹਿੰਦੁਸਤਾਨ ਵਿਚ ਇਹੋ ਜਹੇ ਮੌਕੇ ਫੌਜੀਆਂ ਦਾ ਸਾਂਭਣਾ ਕਿਹੜਾ ਸੌਖਾ ਕੰਮ ਹੈ।
ਪੋਰਟ-ਸਈਦ ਥਾਂ ਤੁਰ ਪਏ, ਇਟਲੀ ਦੀਆਂ ਪਹਾੜੀਆਂ ਤੇ ਸਿਸਲੀ ਵੇਖਦੇ ਬੜੀਆਂ ਡੂੰਘਾਈਆਂ ਤੇ ਉਛਾਲਿਆਂ ਮਗਰੋਂ ਅਖੀਰ ਮਾਰਸੇਲਜ਼ ਵੀ ਆ ਗਿਆ |
ਮਾਰਸਲਜ਼ ਪਹਿਲਾਂ ਹੀ ਚਿੱਠੀਆਂ ਆਈਆਂ ਹੋਈਆਂ ਸਨ। ਐਮਡਨ ਦੇ ਖਤਰੇ ਥੰ ਬਚਕੇ ਸਖੀ ਸਾਂਦੀ ਧਰਤੀ ਉਪਰ ਪੈਰ ਧਰਨੇ ਦੀ ਡਾਢੀ ਖੁਸ਼ੀ ਹੋਈ! ਇਸ ਪ੍ਰਸੰਨਤਾ ਵਿਚ ਵਾਧਾ ਘਰ ਦੀਆਂ
-੪੩-