ਪੰਨਾ:ਫ਼ਰਾਂਸ ਦੀਆਂ ਰਾਤਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਸਫੈਦ ਦਿਓ ਚੁਕ ਲੈ ਗਿਆ, ਬਾਗ਼ ਵਿਚ ਪਰੀਆਂ ਨਹਾਉਣ ਆਈਆਂ, ਬਹਿਰਾਮ ਨੇ "ਰਖਤ" ਚੁਕ ਲਿਆ, ਅਖ਼ੀਰ ਇਸੇ ਤ ਦੀ ਪੀਘ ਪਿਛੇ ਇੰਦਰ ਦੇ ਅਖਾੜੇ ਤਕ ਜਾ ਪਜਿਆ!" ਪਰ ਇਥੇ ਤਾਂ ਬਿਨਾ ਕਿਸ ਖੇਚਲ ਜਾਂ ਮੁਸੀਬਤ ਦੇ ਪੁਜੇ ਹੋਏ ਸਾਂ, ਮੇਜ਼ ਉਪਰ ਕਾਫ਼ੀ ਆਈ. ਪਲੇਟਾਂ ਵਿਚ ਕਈ ਤਰਾਂ ਦੇ ਮਾਸ, ਮਰੱਬੇ, ਚਟਨੀਆਂ ਤੇ ਦੋ ਤਿੰਨ ਤਰਾਂ ਦੀ ਸ਼ਰਾਬ ਵੀ, ਜਲਦੀ ਨਾਲ ਆਂਡੇ ਵੀ . ਫ਼ਰਈ ਕੀਤੇ ਗਏ, ਇਸ਼ਾਰਾ ਹੋਇਆ:-

"ਚਲੋ ਜੀ! ਚਲ ਕੇ ਭੋਗ ਲਾਓ।
"ਨਹੀਂ!" ਮੈਂ ਬਿਨ ਬੋਲਿਆਂ ਹੀ ਸਿਰ ਫੇਰਿਆ, ਕਿਸੇ ਨਾਢੂ ਖਾਨ ਵਾਂਗ।
ਬੋਲੀ ਖੁਣੇ ਮੈਂ ਅਤੇ ਉਹ ਦੋਵੇਂ ਹੀ ਕੋਰੇ ਸਾਂ, ਸਾਰੀ ਗੱਲ ਬਾਤ ਇਸ਼ਾਰ ਸੈਨਤਾਂ ਅਤੇ ਅਨੁਮਾਨ ਨਾਲ ਹੀ ਹੋ ਰਹੀ ਸੀ। ਅੰਗ੍ਰੇਜੀ ਉਹ ਨਹੀਂ ਸਨ ਜਾਣ ਦੀਆਂ, ਨਹੀਂ ਤਾਂ ਊਟ-ਪਟਾਂਗ ਨਾਲ ਕੰਮ ਸਰਦਾ। ਫ਼ਰਾਂਸੀਸੀ ਮੈਂ ਮਾਮੂਲੀ ਹੀ ਸਿਖੀ ਸੀ। ਖਾਣ ਵਾਲੀਆਂ ਚੀਜ਼ਾਂ ਠੰਢੀਆਂ ਹੋ ਰਹੀਆਂ ਸਨ। ਤਿੰਨੇ ਕੁੜੀਆਂ ਮੇਰੀ ਕੁਰਸੀ ਦੇ ਗਿਰਦੇ ਖੜੀਆਂ, ਸਿਰ ਉਪਰ ਚੁੱਕੀਆਂ ਤੇ ਉਠਣ ਲਈ ਮੈਨੂੰ ਮਜਬੂਰ ਕੀਤਾ। ਭਾਵੇਂ ਉਹ ਰੱਜ ਕੇ ਸੁੰਦਰੀਆਂ ਸਨ, ਤਿੱਖੇ ਨੈਣ, ਸੁਨਹਿਰੀ ਵਾਲ,ਪਿਆਰੀਆਂ ਉਂਗਲਾਂ ਅਤੇ ਸੁਗੰਧੀਆਂ ਭਰੀਆਂ ਲਪਟਾਂ, ਜਵਾਨੀ, ਸਾਰਾ ਕੁਝ ਹੀ ਸੀ, ਪਰ ਉਹਨਾਂ ਦੇ ਹਥੋਂ ਖਾਣ ਲਈ ਮੈਂ ਲਾਚਾਰ ਸਾਂ! ਮੇਰਾ ਮਜ਼ਬ?
ਅਖੀਰ ਉਹਨਾਂ ਵਖੋ ਵਖਰੀਆਂ ਚੀਜ਼ਾਂ ਚੱਖ ਚੱਖ ਕੇ ਵਿਖਾਈਆਂ, ਕਾਫੀ ਦਾ ਘੁੱਟ ਭਰਿਆ, ਮਖਣ-ਰੋਟੀ ਖਾ ਕੇ ਵਿਖਾਈ, ਹਿੱਕ ਉਪਰ ਰੱਖ, ਪਚਾਕਾ ਲੈ ਦਸਿਆ-"ਬੜੀ ਹੀ ਸਵਾਦੀ ਹੈ!" ਸਰਦੀ ਦੀ ਕੇ ਕੰਬਣੀ ਨੂੰ ਦੂਰ ਕਰੇਗੀ। ਮੀਂਹ ਵਲ ਇਸ਼ਾਰਾ ਕੀਤਾ, ਗਿਲੇ ਕਪੜਿਆਂ ਨੂੰ ਹੱਥ ਲਾਇਆ, ਪਰ ਮੈਂ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਦਿਤਾ, 'ਭਈ, ਮੈਨੂੰ ਮੇਰੇ ਗੁਰੂ ਜੀ ਦੀ ਆਗਿਆ ਨਹੀਂ। ਉਹਨਾਂ ਕੀ ਸਮਝਿਆ? ਇਹ ਜਾਣੇ ਮੇਰੀ ਬਲਾ!
ਉਹ ਝੱਬਦੇ ਗਈਆਂ, ਮਰਯਮ ਅਤੇ ਯਸੂਹ ਦੀਆਂ ਤਸਵੀਰਾਂ ਚੁਕ ਲਿਆਈਆਂ, ਮੈਂ ਇਉਂ ਮੱਥਾ ਟੇਕਿਆ, ਜਿਵੇਂ ਬਾਬਾ ਨਾਨਕ

-੪੬